ਜੀ.ਐਚ.ਜੀ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ

ਜਗਰਾਉ 11 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ ) : ਇਨਾਮ ਵੰਡ ਸਮਾਰੋਹ ਸਕੂਲ ਦੇ ਸਭ ਤੋਂ ਮਹੱਤਵਪੂਰਨ ਕਾਰਜਾਂ ਵਿੱਚੋਂ ਇੱਕ ਹੈ। ਇਹ ਵਿਦਿਆਰਥੀਆਂ ਲਈ ਇੱਕ ਯਾਦਗਾਰੀ ਸਮਾਗਮ ਹੈ ਕਿਉਂਕਿ ਇਹ ਵਿਦਿਆਰਥੀਆਂ ਦੁਆਰਾ ਕੀਤੀਆਂ ਪੑਾਪਤੀਆ ਲਈ ਉਹਨਾਂ ਨੂੰ ਮਾਣ ਦਿਵਾਉਂਦਾ ਹੈ। ਵਿਦਿਆਰਥੀਆਂ ਦੀਆਂ ਇਹਨਾਂ ਉਪਲਬਧੀਆਂ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਜੀ.ਐਚ.ਜੀ ਪਬਲਿਕ ਸਕੂਲ, ਸਿੱਧਵਾਂ ਖੁਰਦ ਨੇ 10 ਫਰਵਰੀ, 2023 ਨੂੰ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ। ਬ੍ਰਿਗੇਡੀਅਰ ਜਸਜੀਤ ਘੁੰਮਣ, ਗਰੁੱਪ ਕਮਾਂਡਰ (ਐਨ.ਸੀ.ਸੀ. ਗਰੁੱਪ ਲੁਧਿਆਣਾ) ਦਿਨ ਦੇ ਮੁੱਖ ਮਹਿਮਾਨ ਸਨ ਅਤੇ ਕਰਨਲ ਰਾਜਵੀਰ ਸਿੰਘ ਸ਼ਿਓਰਾਣ, 5 ਬਟਾਲੀਅਨ (ਲੜਕੀਆਂ),ਐਨ.ਸੀ.ਸੀ. ਲੁਧਿਆਣਾ ਵਿਸ਼ੇਸ਼ ਮਹਿਮਾਨ ਸਨ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਬ੍ਰਿਗੇਡੀਅਰ ਜਸਜੀਤ ਘੁੰਮਣ, ਕਰਨਲ ਰਾਜਵੀਰ ਸਿੰਘ ਸ਼ਿਓਰਾਣ ਸੀ ਗੁਰੂ ਹਰਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੇ ਸਕੱਤਰ ਸ.ਅਮਰਜੀਤ ਸਿੰਘ ਮੈਂਬਰ ਸ.ਹਰਮੇਲ ਸਿੰਘ ਸਿੱਧੂ ,ਪਿੑੰਸੀਪਲ ਸ਼੍ਰੀ ਪਵਨ ਸੂਦ, ਡਾ. ਐੱਸ. ਕੇ .ਨਾਇਕ (ਡਾਇਰੈਕਟਰ ਜੀ .ਐੱਚ. ਜੀ ਕਾਲਜ ਆਫ ਲਾਅ) ਇਸਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਮੁੱਖ ਮਹਿਮਾਨ ਨੇ ਆਪਣੇਪ੍ਰੇਰਨਾਦਾਇਕ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਨੈਤਿਕਤਾ ਨੂੰ ਅਪਣਾਉਣ ਅਤੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਪੜ੍ਹਾਈ ਪ੍ਰਤੀ ਸਮਰਪਣ ਨੂੰ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸਕੂਲ ਵਿੱਚ ਲੜਕੇ ਅਤੇ ਲੜਕੀਆਂ ਦੇ ਸੀਨੀਅਰ ਅਤੇ ਜੂਨੀਅਰ ਵਿੰਗ ਐੱਨ.ਐੱਨ.ਸੀ ਕੈਡਿਟਾਂ ਨੂੰ ਵਿਸ਼ੇਸ਼ ਤੌਰ ਤੇ ਉਤਸ਼ਾਹਿਤ ਕੀਤਾ ਅਤੇ ਸਕੂਲ ਦੀ ਇਸ ਮਾਣਮੱਤੀ ਪੑਾਪਤੀ ਲਈ ਪ੍ਰਿੰਸੀਪਲ, ਸਮੂਹ ਸਟਾਫ ਮੈਂਬਰ ਅਤੇ ਟਰੱਸਟ ਮੈਂਬਰਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਸ਼੍ਰੀ ਪਵਨ ਸੂਦ ਜੀ ਨੇ ਸੈਸ਼ਨ 2021-22 ਦੀਆਂ ਪਾਪਤੀਆਂ ਦੀ ਰਿਪੋਰਟ ਪੇਸ਼ ਕੀਤੀ। ਅਕਾਦਮਿਕ,ਧਾਰਮਿਕ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਦਿੱਤੀਆਂ ਗਈਆਂ। ਸ਼੍ਰੀਮਤੀ ਸਿਮਰਨਦੀਪ ਕੌਰ ਅਤੇ ਮਿਸ ਆਸ਼ਿਮਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਮਿਊਜ਼ਿਕ ਅਧਿਆਪਕ ਮਿਸਟਰ ਹਰਗੋਬਿੰਦ ਨੇ ਆਪਣੀ ਰਸਭਿੰਨੀ ਅਵਾਜ਼ ਨਾਲ ਦੇਸ਼ ਭਗਤੀ ਦਾ ਗੀਤ ਪੇਸ਼ ਕਰਕੇ ਸਾਰੇ ਸਮਾਗਮ ਨੂੰਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ । ਟਰੱਸਟ ਮੈਂਬਰ ਸਰਦਾਰ ਹਰਮੇਲ ਸਿੰਘ ਜੀ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਜੀ ਦਾ ਧੰਨਵਾਦ ਕੀਤਾ ਕਿ ਉਹ ਸਮਾਗਮਵਿੱਚ ਪਹੁੰਚ ਕੇ ਬੱਚਿਆਂ ਲਈ ਪ੍ਰੇਰਨਾ  ਸਰੋਤ ਬਣੇ। ਉਹਨਾਂ ਇਨਾਮ ਜੇਤੂਆਂ ਦੇ ਮਾਪਿਆਂ ਦਾ ਵੀ ਇਸ ਸਮਾਗਮ ਵਿੱਚ ਆਪਣੀ ਹਾਜ਼ਰੀ ਭਰਨ ਲਈ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਕੀਤਾ ਅਤੇ ਇਨਾਮ ਜੇਤੂਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ