ਐਸ ਸੀ ਬੀ ਸੀ ਵੈਲਫੇਅਰ ਕੌਂਸਲ ਪੰਜਾਬ ਵੱਲੋ ਸਲਾਨਾ ਫਰੀ ਮੈਡੀਕਲ ਕੈਂਪ 24 ਫਰਵਰੀ ਨੂੰ –ਦੇਸ਼ ਭਗਤ

ਜਗਰਾਉ 18 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ) : ਜਗਰਾਉ ਦੀ ਮਸਹੂਰ ਰੋਸਨੀ ਦੇ ਮੇਲੇ ਤੇ ਆਉਣ ਵਾਲੀਆ ਸੰਗਤਾਂ ਲਈ ਐਸ ਸੀ ਬੀ ਸੀ ਵੈਲਫੇਅਰ ਕੌਂਸਲ ਪੰਜਾਬ ਵੱਲੋ ਇਲਾਕੇ ਨਿਵਾਸੀਆਂ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਮਿਤੀ 24 ਫਰਵਰੀ ਦਿਨ ਸੁਕਰਵਾਰ ਨੂੰ ਸਵੇਰੇ 11 ਵਜੇ 2 ਵਜੇ ਤੱਕ ਦਰਗਾਹ ਮਾਈ ਜੀਨਾਂ ਜਗਰਾਉ ਵਿਖੇ ਲਗਾਇਆ ਜਾ ਰਿਹਾ ਹੈ।ਇਸ ਸਮਾਗਮ ਦੇ ਮੁਖ ਮਹਿਮਾਨ ਸ੍ਰ: ਮੇਜਰ ਸਿੰਘ ਮੁੱਲਾਪੁਰ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦਿਹਾਤੀ ਹੋਣੇਗੇ। ਕੈਂਪ ਦਾ ਉਦਘਾਟਨ ਸ੍ਰ. ਅਵਤਾਰ ਸਿੰਘ ਬਿੱਲਾ ਪ੍ਰਧਾਨ ਸੂਬਾ ਪੰਜਾਬ ਲੇਬਰ ਯੂਨੀਅਨ ਕਰਨਗੇ। ਸਮਾਂ ਰੋਸਨ ਉਘੇ ਸਮਾਜ ਸੇਵੀ ਸ੍ਰ.ਸਤਨਾਮ ਸਿੰਘ ਜੀ ਅਮਰੀਕਾ ਵਾਲੇ ਆਪਣੇ ਕਰ ਕਮਲਾਂ ਨਾਲ ਕਰਨਗੇ।ਇਸ ਮੈਡੀਕਲ ਵਿੱਚ ਆਉਣ ਵਾਲੀਆਂ ਸੰਗਤਾਂ ਦੇ ਭਲੇ ਲਈ ਡਾਕਟਰਾ ਦੀ ਟੀਮ ਜਿਸ ਵਿੱਚ ਡਾਂ ਸੁਭਾਸ ਨਾਗਪਾਲ ਐਮ.ਡੀ (ਏ ਐਮ) ਰਾਮ ਜੀ ਹਸਪਤਾਲ ਵਾਲੇ,ਡਾਂ ਰਾਜਪ੍ਰੀਤ ਸਿੰਘ,ਡਾਂ ਅਮਰਜੀਤ ਸਿੰਘ ਨਾਹਰ ,ਡਾਂ ਭੁਪਿੰਦਰ ਸਿੰਘ ਹਾਂਸ ਤੇ ਡਾਂ ਰਜੇਸ ਸੌਢੀ ਆਪਣੇ ਸਾਥੀਆ ਨਾਲ ਮੈਡੀਕਲ ਕੈਂਪ ਵਿੱਚ ਡਿਉਟੀ ਨਿਭਾਉਣਗੇ।ਇਸ ਮੈਡੀਕਲ ਕੈਂਪ ਦੀ ਜਾਣਕਾਰੀ ਕੌਸਲ ਦੇ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਨੇ ਦਿੱਤੀ।