ਸਹੀਦ ਰਹਿਮਤ ਅਲੀ ਵਜੀਦਕੇ ਦੀ ਯਾਦ ਵਿੱਚ ਸਲਾਨਾ ਸਮਾਗਮ ਕਰਵਾਇਆ ਗਿਆ 

  • ਸਹੀਦ ਰਹਿਮਤ ਅਲੀ ਵਜੀਦਕੇ ਦੀ ਕੁਰਬਾਨੀ ਮਹਾਨ ਹੈ-ਪਿਆਰਾ ਸਿੰਘ ਮਾਹਮਦਪੁਰ

ਮਹਿਲ ਕਲਾਂ 25 ਮਾਰਚ (ਗੁਰਸੇਵਕ ਸਹੋਤਾ) ਪਿੰਡ ਵਜੀਦਕੇ ਖੁਰਦ ਵਿਖੇ ਮਹਾਨ ਗਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਵਜੀਦਕੇ ਖੁਰਦ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਇਸ ਉਪਰੰਤ ਸ਼ਹੀਦ ਰਹਿਮਤ ਅਲੀ ਪਾਰਕ 'ਚ ਸ਼ਹੀਦੀ ਸਮਾਗਮ ਦੀ ਸੁਰੂਆਤ ਤੋਂ ਪਹਿਲਾਂ ਸਰਪੰਚ ਕਰਮ ਸਿੰਘ ਬਾਜਵਾ,ਪਰੋਗਰਾਮ ਦੇ ਮੁੱਖ ਪ੍ਰਬੰਧਕ ਹਰਪਾਲ ਸਿੰਘ ਪਾਲੀ ਵਜੀਦਕੇ,ਅੈਨਆਰਆਈ ਪਾਲ ਬਰਾੜ,ਸਮਾਜਸੇਵੀ ਬਾਬਾ ਜੰਗ ਸਿੰਘ ਦੀਵਾਨਾ,ਕਿਰਨ ਮਹੰਤ ਹਠੂਰ,ਡਾ ਮਿੱਠੂ ਮੁਹੰਮਦ,ਕਿਸਾਨ ਆਗੂ ਬਲਤੇਜ ਸਿੰਘ ਬਾਜਵਾ,ਸੁਰਿੰਦਰ ਸਿੰਘ ਛਿੰਦਾ ਤੇ ਮਿਸਤਰੀ ਬਖਸ਼ੀਸ਼ ਵੱਲੋਂ ਸ਼ਹੀਦ ਦੇ ਬੁੱਤ ਤੇ ਫੁੱਲ ਮਲਾਵਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਸ਼ਹੀਦ ਰਹਿਮਤ ਅਲੀ ਸਰਕਾਰੀ ਹਾਈ ਸਕੂਲ ਦੇ ਬੱਚਿਆਂ ਵੱਲੋਂ ਕੋਰੀਓਗ੍ਰਾਫੀਆਂ ਤੇ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਹਰਪਾਲ ਪਾਲੀ,ਡਾ ਮਿੱਠੂ ਮੁਹੰਮਦ, ਅਧਿਆਪਕ ਕੁਲਦੀਪ ਸਿੰਘ,ਸਮਾਜ ਸੇਵੀ ਪਿਆਰਾ ਸਿੰਘ ਮਾਹਮਦਪੁਰ,ਡਾ ਪਰਮਿੰਦਰ ਸਿੰਘ ਹਮੀਦੀ ਨੇ ਕਿਹਾ ਸ਼ਹੀਦ ਰਹਿਮਤ ਅਲੀ ਵਜੀਦਕੇ ਗਦਰ ਲਹਿਰ ਦੇ ਮੋਹਰੀ ਆਗੂ ਸਨ। ਦੇਸ ਦੀ ਆਜਾਦੀ ਲਈ ਉਨ੍ਹਾਂ ਅੰਗਰੇਜ ਹਕੂਮਤ ਖਿਲਾਫ਼ ਲੰਮੀ ਲੜਾਈ ਲੜੀ। 25 ਮਾਰਚ 1915 ਨੂੰ ਅੰਗਰੇਜ ਹਕੂਮਤ ਵੱਲੋਂ ਫਾਂਸੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਸ਼ਹੀਦਾਂ ਦੇ ਪਿੰਡਾਂ ਨੂੰ ਅਣਗੌਲਿਆਂ ਕੀਤਾ ਗਿਆ। ਇਸ ਮੌਕੇ ਸਮਾਗਮ ਦੇ ਮੁੱਖ ਪ੍ਰਬੰਧਕ ਹਰਪਾਲ ਸਿੰਘ ਪਾਲੀ ਵਜੀਦਕੇ,ਬਲਜੀਤ ਸਿੰਘ ਬਬਲੂ,ਸਰਪੰਚ ਕਰਮ ਸਿੰਘ ਬਾਜਵਾ ਦੀ ਅਗਵਾਈ ਹੇਠ ਇਸ ਸਮਾਗਮ ਲਈ ਸਹਿਯੋਗ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਪ੍ਰਧਾਨ ਮਨਦੀਪ ਸਿੰਘ ਬੱਗਾ,ਨੰਬਰਦਾਰ ਬਾਲਾ ਸਿੰਘ,ਜਸਵੀਰ ਸਿੰਘ ਵਜੀਦਕੇ,ਗੁਰਸੇਵਕ ਸਿੰਘ ਸਹੋਤਾ,ਸੂਬੇਦਾਰ ਹਰਨੇਕ ਸਿੰਘ ,ਕੋਚ ਲਛਮਣ ਸਿੰਘ ਚੋਪੜਾ,ਜਗਜੀਤ ਸਿੰਘ ਮਾਹਲ,ਸੁਖਵਿੰਦਰ ਸਿੰਘ ਗਿੱਲ,ਲਖਵਿੰਦਰ ਸਿੰਘ,ਬਾਬਾ ਸੁੰਦਰ ਸਿੰਘ ਖਾਲਸਾ, ਪੰਚ ਨਛੱਤਰ ਸਿੰਘ,ਪੰਚ ਗੋਬਿੰਦ ਸਿੰਘ,ਜੱਸੀ ਸਿੰਘ ਅਤੇ ਹਰਬੰਸ ਲਾਲ ਹਾਜਰ ਸਨ।