ਪਸ਼ੂ ਪਾਲਣ ਵਿਭਾਗ ਪੰਜਾਬ ਡਾਇਰੈਕਟਰ ਵਲੋਂ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ

  • ਜ਼ਿਲ੍ਹੇ ਅੰਦਰ ਸਕੀਮਾਂ ਨੂੰ ਸਫਲਤਾਪੂਰਨ ਲਾਗੂ ਕਰਨ *ਤੇ ਸਟਾਫ ਦੀ ਸ਼ਲਾਘਾ

ਫਾਜ਼ਿਲਕਾ, 1 ਜਨਵਰੀ : ਪਸ਼ੂ ਪਾਲਣ ਵਿਭਾਗ ਪੰਜਾਬ ਡਾਇਰੈਕਟਰ ਡਾ ਗੁਰਸ਼ਰਨਜੀਤ ਸਿੰਘ ਬੇਦੀ ਵਲੋਂ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਸਿਵਲ ਪਸ਼ੂ ਹਸਪਤਾਲ ਫਾਜ਼ਿਲਕਾ ਵਿਖੇ ਜ਼ਿਲ੍ਹੇ ਦੇ ਸਮੂਹ ਵੈਟਨਰੀ ਅਫਸਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਫਾਜਿਲਕਾ ਜ਼ਿਲ੍ਹੇ ਦੇ ਸਮੂਹ ਸਟਾਫ ਵਲੋਂ ਲੰਪੀ ਸਕੀਨ ਬਿਮਾਰੀ ਦੀ ਰੋਕਥਾਮ, ਫਾਜ਼ਿਲਕਾ ਜ਼ਿਲ੍ਹੇ ਵਿਚ ਹੜਾਂ ਦੌਰਾਨ ਕੀਤੇ ਰਾਹਤ ਕਾਰਜਾਂ ਲਈ ਅਤੇ ਅਬੋਹਰ ਸਹਿਰ ਵਿਚ ਬੇਸਹਾਰਾ ਕੁਤਿਆ ਨੂੰ ਹਲਕਾਅ ਦੇ ਬਚਾਅ ਲਈ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ ਲਈ ਸ਼ਲਾਘਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਮੁੱਚੇ ਸਟਾਫ ਨੂੰ ਗਾਵਾਂ ਅਤੇ ਮੱਝਾਂ ਦੇ ਮਸਨੂਈ ਗਰਭਦਾਨ ਲਈ ਵੱਧ ਤੋਂ ਵੱਧ ਸੈਕਸਡ ਸੀਮਨ ਵਰਤਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸੈਕਸਡ ਸੀਮਨ ਨਾਲ ਮਾਦਾ ਬਚੇ ਦੇ ਪੈਦਾ ਹੋਣ ਦੇ ਆਸਾਰ 90 ਫੀਸਦੀ ਤੋ ਜ਼ਿਆਦਾ ਹੁੰਦੇ ਹਨ, ਜਿਸ ਨਾਲ ਪਸ਼ੂ ਪਾਲਕਾਂ ਨੂੰ ਆਰਥਿਕ ਤੌਰ *ਤੇ ਵਧੇਰੇ ਲਾਭ ਮਿਲਣ ਦੇ ਨਾਲ-ਨਾਲ ਬੇਸਹਾਰਾ ਪਸ਼ੂਆਂ ਦੀ ਗਿਣਤੀ ਵੀ ਘਟੇਗੀ। ਉਨ੍ਹਾਂ ਨੇ ਮੂੰਹ ਖੋਰ ਦੇ ਟੀਕਾਕਰਨ ਨੂੰ ਸਮੇਂ ਸਿਰ ਪੂਰਾ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਡਾ. ਰਾਜੀਵ ਛਾਬੜਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫਾਜ਼ਿਲਕਾ ਨੇ ਵਿਭਾਗ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦਾ ਇੰਨ ਬਿਨ ਪਾਲਣਾ ਕਰਨ ਦਾ ਅਤੇ ਸਲਾਨਾ ਟੀਚੇ ਪੂਰੇ ਕਰਨ ਦਾ ਵਿਸ਼ਵਾਸ ਦਵਾਇਆ। ਇਸ ਮੌਕੇ ਡਾ. ਅਨਿਲ ਪਾਠਕ ਸਹਾਇਕ ਨਿਰਦੇਸ਼ਕ, ਡਾ. ਗੁਰਚਰਨ ਸਿੰਘ ਸਹਾਇਕ ਨਿਰਦੇਸ਼ਕ ਅਤੇ ਡਾ. ਮਨਦੀਪ ਸਿੰਘ ਸੀਨੀਅਰ ਵੈਟਨਰੀ ਅਫਸਰ ਅਬੋਹਰ ਵਿਸ਼ੇਸ਼ ਤੌਰ ਤੇ ਹਾਜਰ ਸਨ।