ਪਾਵਰਕਾਮ ਸਬ-ਡਵੀਜਨ ਠੁੱਲੀਵਾਲ ਦੇ ਸਮੂਹ ਕਰਮਚਾਰੀਆਂ ਵੱਲੋਂ ਸਰਬੱਤ ਦੇ ਭਲੇ ਲਈ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਗਏ।

ਮਹਿਲ ਕਲਾਂ 21 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਪਾਵਰਕਾਮ ਸਬ-ਡਵੀਜ਼ਨ ਠੁੱਲੀਵਾਲ ਵਿਖੇ ਐਸ ਡੀ ਓ ਇੰਦਰਜੀਤ ਸਿੰਘ ਦਾਤੇਵਾਸ ਦੀ ਯੋਗ ਅਗਵਾਈ ਹੇਠ ਸਮੂਹ ਕਰਮਚਾਰੀਆਂ ਵੱਲੋਂ ਸਰਬੱਤ ਦੇ ਭਲੇ ਲਈ ਰਖਾਏ ਗਏ ਅਖੰਡ ਪਾਠਾਂ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਮਸਤੂਆਣਾ ਸਾਹਿਬ ਵੱਲੋਂ ਰਾਗੀ ਬਾਬਾ ਗੁਲਜ਼ਾਰ ਸਿੰਘ ਬੁਰਜ ਹਰੀ ਸਿੰਘ ਵਾਲਿਆਂ ਦੇ ਜਥੇ ਵੱਲੋਂ ਆਪਣੇ ਸ਼ਬਦ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪਾਵਰਕਾਮ ਦੇ ਉੱਚ ਅਧਿਕਾਰੀ (ਐਸ ਸੀ) ਤੇਜਪਾਲ ਸਿੰਘ, ਐਕਸੀਅਨ ਬਲਬੀਰ ਸਿੰਘ ਸਿੰਘ ਹਰੀ, ਸ਼ਹਿਰੀ ਮੰਡਲ ਬਰਨਾਲਾ ਦੇ ਜ਼ਿਲਾ ਅਰਸ਼ਦੀਪ ਸਿੰਘ, ਮੰਡਲ ਦਿਹਾਤੀ ਦੇ ਐਕਸੀਅਨ ਪ੍ਰੀਤਮਹਿੰਦਰ ਸਿੰਘ, ਐਕਸੀਅਨ ਗਗਨਦੀਪ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ  ਉੱਪ ਮੁੱਖ ਇੰਜਨੀਅਰ ਸ੍ਰੀ ਤੇਜ ਬਾਸਲ , ਇੰਜਨੀਅਰ ਮਹਿੰਦਰਪ੍ਰੀਤ ਸਿੰਘ ਦਿਹਾਤੀ ਮੰਡਲ ਬਰਨਾਲਾ , ਸ/ਡ ਮਹਿਲਕਲਾਂ ਦੇ ਐਸ ਡੀ ਓ ਇੰਜ ਜਸਵਿੰਦਰ ਸਿੰਘ ,ਐਸ ਡੀ ਓ ਠੁੱਲੀਵਾਲ ਇੰਦਰਜੀਤ ਸਿੰਘ ਅਤੇ ਜੇਈ ਜਰਨੈਲ ਸਿੰਘ ਠੁੱਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੇ ਹਰ ਵਿਭਾਗ ਦੇ ਅਧਿਕਾਰੀ ਹਮੇਸ਼ਾ ਗੁਰੂ ਦਾ ਓਟ ਆਸਰਾ ਲੈ ਕੇ ਕੰਮ ਕਰਦੇ ਹਨ। ਹਮੇਸ਼ਾ ਹੀ ਪਾਵਰਕਾਮ ਦੇ ਅਧਿਕਾਰੀ ਲੋਕਾਂ ਦੇ ਸੇਵਾ ਭਾਵਨਾ ਨੂੰ ਸਮਰਪਿਤ ਹੋ ਕੇ ਸੇਵਾ ਭਾਵਨਾ ਤਹਿਤ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾ ਰਹੇ ਹਨ। ਇਸ ਮੌਕੇ ਗ੍ਰੰਥੀ ਸਿੰਘਾਂ, ਕੀਰਤਨੀ ਜੱਥੇ ਅਤੇ ਇਸ ਸਮਾਗਮ ਵਿੱਚ ਪੁੱਜੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਐਚ ਡੀ ਐਮ ਇੰਜ ਦਰਸਨ ਸਿੰਘ , ਇੰਜ ਜਸਵੰਤ ਸਿੰਘ ਜੇ ਈ , ਇੰਜ ਨਿਤਿਨ ਕੁਮਾਰ ਗਰਗ ਐਸ ਡੀ ਓ ਗਰਿਡ , ਦਰਸਨ ਸਿੰਘ ਜੇਈ , ਰੁਲਦੂ ਸਿੰਘ ਗੁੰਮਟੀ , ਸਨਦੀਪ ਸਿੰਘ ਜੇ ਈ , ਜਗਦੀਪ ਸਿੰਘ ਜੇ ਈ , ਕੁਲਵੀਰ ਸਿੰਘ ਜੇ ਈ ,ਬਲਜੀਤ ਸਿੰਘ ਜੇ ਈ ,ਜੇਈ ਹਰਭੋਲ ਸਿੰਘ, ਆੜਤੀਆ ਹਰਦਿਆਲ ਸਿੰਘ ਮਾਗਟ, ਬਲਾਕ ਸੰਮਤੀ ਮੈਬਰ ਜਰਨੈਲ ਸਿੰਘ ਭੋਲਾ, ਸਾਬਕਾ ਸਰਪੰਚ ਸੁਰਜੀਤ ਕੌਰ ਬਾਠ, ਪੰਚ ਪਰਮਿੰਦਰ ਸਿੰਘ ਸੱਮੀ, ਜਸਪਾਲ ਸਿੰਘ ਫੌਜੀ ਕੁਰੜ, ਮੰਗੂ ਸਿੰਘ ਰਾਣੂ, ਬਲਵੀਰ ਸਿੰਘ ਠੁੱਲੀਵਾਲ, ਸੁਸਾਇਟੀ ਪ੍ਰਧਾਨ ਹਰਤੇਸ ਸਿੰਘ ਸਿੱਧੂ, ਬੂਟਾ ਸਿੰਘ ਹਮੀਦੀ, ਸੇਵਾਮੁਕਤ ਕੰਨਗੋ ਉਜਾਗਰ ਸਿੰਘ ਛਾਪਾ, ਮਾ ਗੁਰਮੇਲ ਸਿੰਘ ਠੁੱਲੀਵਾਲ ਤੋ ਇਲਾਵਾ ਇਲਾਕੇ ਦੇ ਪੰਚ ਸਰਪੰਚ , ਪਾਵਰਕਾਮ ਦੀਆ ਸਮੁੱਚੀਆ ਜਥੇਬੰਦੀਆ ਦੇ ਆਹੁਦੇਦਾਰ ਸਾਹਿਨ ਹਾਜਰ ਸਨ।