ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਪੰਜਾਬ ਕਿਸਾਨ ਯੂਨੀਅਨ ਦੇ ਜਿਲੇ ਦੇ ਸਾਰੇ ਆਗੂ ਵਰਕਰ ਪੁਲਿਸ ਨੇ ਕੀਤੇ ਘਰਾਂ ਚ ਨਜਰਬੰਦ

ਮਾਨਸਾ, 3 ਫਰਵਰੀ : ਅੱਜ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਜਿੱਥੇ ਪੰਜਾਬ ਪੱਧਰੀ ਸੱਦੇ ਤਹਿਤ ਵੱਖ ਵੱਖ ਜੱਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੇ ਘਿਰਾਓ ਦਾ ਸੱਦਾ ਸੀ, ਪੰਜਾਬ ਕਿਸਾਨ ਯੂਨੀਅਨ ਦੇ ਜਿਲੇ ਦੇ ਸਾਰੇ ਆਗੂ,ਵਰਕਰ ਵੱਖ ਵੱਖ ਥਾਵੀਂ ਸਥਾਨਿਕ ਪੁਲਿਸ ਵੱਲੋਂ ਗ੍ਰਿਫਤ ਵਿੱਚ ਲੈ ਲਏ ਗਏ,ਓਥੈ ਹੀ ਅੱਜ ਰੁਲਦੂ ਸਿੰਘ ਮਾਨਸਾ ਨੂੰ ਉਹਨਾਂ ਦੇ ਘਰ ਅੰਦਰ ਹੀ ਨਜਰਬੰਦ ਕਰ ਦਿੱਤਾ ਗਿਆ,ਰਾਤੀਂ ਲਗਭਗ 11 ਵਜੇ ਪੁਲਿਸ ਨੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਰੁਲਦੂ ਸਿੰਘ ਮਾਨਸਾ ਦੇ ਘਰ ਅੱਗੇ ਆ ਕੇ ਘੇਰਾਬੰਦੀ ਕਰ ਲਈ ਇਸਦੇ ਨਾਲ ਹੀ “ਜੀਤਾ ਕੌਰ ਯਾਦਗਰ ਭਵਨ” ਮਾਨਸਾ ਦੇ ਦਫਤਰ ਸਕੱਤਰ ਤੇ ਪੰਜਾਬ ਕਿਸਾਨ ਯੂਨੀਅਨ ਦੇ ਜਿਲਾ ਪ੍ਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਦਫਤਰ ਵਿੱਚ ਹੀ ਨਜਰਬੰਦ ਕੀਤੇ ਗਏ। ਦਿਨ ਚੜ ਦਿਆਂ ਹੀ ਵਾਰਡ ਇਕਾਈ ਦੇ ਸਾਰੇ ਮੈਂਬਰ ਇੱਕ ਜਗਾ ਇਕੱਤਰ ਹੋ ਗਏ ਤਾਂ ਪੁਲਿਸ ਨੇ ਗਲੀਆਂ ਦੀ ਵੀ ਘੇਰਾਬੰਦੀ ਕਰ ਦਿੱਤੀ। ਜਿਲਾ ਪਰਧਾਨ ਰਾਮਫਲ ਚੱਕ ਅਲੀਸੇਰ ਨਾਲ ਪਰਸਾਸਨ ਵੱਲੋਂ ਧੱਕਾਮੁੱਕੀ ਵੀ ਕੀਤੀ ਗਈ ਪੰਜਾਬ ਕਿਸਾਨ ਯੂਨੀਅਨ ਦੇ ਜਿਲਾ ਮੀਤ ਪ੍ਰਧਾਨ ਤੇ ਸਰਪੰਚ ਇਕਬਾਲ ਸਿੰਘ ਫਫੜੇ ਭਾਈਕੇ ਨੂੰ ਘਰੋਂ ਗਰਿਫ਼ਤਾਰ ਕਰਕੇ ਭੀਖੀ ਥਾਣੇ ਭੇਜਿਆ ਗਿਆ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੂਬਾਈ ਆਗੂ ਰੁਲਦੂ ਸਿੰਘ ਮਾਨਸਾ,ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ,ਪਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਮਾਨ ਸਰਕਾਰ ਨੇ ਕਿਹਾ ਸੀ ਕਿ ਸਾਡੀ ਸਰਕਾਰ ਬਣਨ ਤੇ ਅਸੀਂ ਪਾਰਲੀਮੈਂਟ ਸੱਥਾਂ ਵਿੱਚੋਂ ਚਲਾਵਾਂਗੇ,ਸੱਤਾ ਵਿੱਚ ਆਉਣ ਤੇ ਇਹ ਵੀ ਐਲਾਨ ਰਿਹਾ ਕਿ ਲੋਕ ਆਪਣੇ ਦੁੱਖ ਤਕਲੀਫ਼ ਮੇਰੇ ਦਰਵਾਜੇ ਆ ਕੇ ਕਹਿਣ ਬਜਾਏ ਧਰਨੇ ਦੇਣ ਦੇ,ਪਰ ਅੱਜ ਜਦੋਂ ਜਨਤਾ ਨੇ ਗੈਰਜਮਹੂਰੀ ਤਰੀਕੇ ਨਾਲ ਗਰਿਫਤਾਰ ਕਰ ਨਜਰਬੰਦ ਕੀਤੇ ਗਏ ਭਾਨੈ ਸਿੱਧੂ ਦੀ ਰਿਹਾਈ ਲਈ ਮੁੱਖ ਮੰਤਰੀ ਤੋਂ ਉਸਦੀ ਰਿਹਾਇਸ ਜਾ ਕੇ ਜੁਆਬ ਮੰਗਣਾ ਚਾਹਿਆ ਤਾਂ ਜਨਤਕ ਆਗੂ ਘਰਾਂ ਚ ਡੱਕ ਦਿੱਤੇ ਗਏ ਅਤੈ ਪੰਜਾਬ ਪੁਲਿਸ ਵੱਲੋਂ ਖੁਦ ਘਰਾਂ,ਗਲੀਆਂ,ਸੜਕਾਂ ਦੀ ਘੇਰਾਬੰਦੀ ਕਰੀ ਗਈ,ਜਿਸਦਾ ਖਮਿਆਜਾ ਆਉਣ ਵਾਲੇ ਦਿਨਾਂ ਵਿੱਚ ਮਾਨ ਸਰਕਾਰ ਭੁਗਤਣ ਲਈ ਤਿਆਰ ਰਹੇ। ਉਹਨਾਂ ਇਸ ਨਜਰਬੰਦੀ ਤੇ ਗ੍ਰਿਫਤਾਰੀਆਂ ਦੀ ਪੁਰਜੋਰ ਨਿਖੇਧੀ ਕੀਤੀ। ਇਸ ਸਮੇਂ ਨਜਰਬੰਦ ਕੀਤੇ ਆਗੂਆਂ ਵਿੱਚ ਕਰਨੈਲ ਸਿੰਘ ਮਾਨਸਾ,ਅਮਰੀਕ ਸਿੰਘ ਮਾਨਸਾ,ਅੰਗਰੇਜ਼ ਸਿੰਘ, ਮਨਜੀਤ ਸਿੰਘ ਮੀਤਾ,ਧੰਨਾ ਸਿੰਘ,ਮੋਹਣਾ ਸਿੰਘ,ਗੁਰਪ੍ਰੀਤ ਸਿੰਘ,ਭੋਲਾ ਸਿੰਘ ਔਲਖ,ਜਗਤਾਰ ਸਿੰਘ, ਸੁਖਪਾਲ ਸਿੰਘ ਪਾਲੀ ਹਾਜਿਰ ਸਨ।