ਅਕਾਲੀ ਆਗੂ ਕੋਟਕਪੂਰਾ ਕਾਂਡ ’ਚ ਨਾਮਜ਼ਦ ਸੁਖਬੀਰ ਸਿੰਘ ਬਾਦਲ ਨੂੰ ਥੋੜ੍ਹੀ ਬਹੁਤ ਨੈਤਿਕਤਾ ਹੋਵੇ ਤਾਂ ਖੁਦ ਹੀ ਛੱਡ ਦੇਣ ਪ੍ਰਧਾਨਗੀ : ਜਥੇਦਾਰ ਪੰਜੋਲੀ

ਪਟਿਆਲਾ 25 ਫਰਵਰੀ : ਕੋਟਕਪੂਰਾ ਮਾਮਲੇ ਵਿਚ ਸਰਕਾਰ ਵੱਲੋਂ ਗਠਿਤ ਐਸਆਈਟੀ ਵੱਲੋਂ ਸੱਤ ਹਜਾਰ ਪੰਨਿਆਂ ਵੱਲੋਂ ਚਾਰਜਸ਼ੀਟ ਵਿਚ ਸ਼ੋ੍ਮਣੀ  ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਂ ਮਾਸਟਰਮਾਇੰਡ ਵਿਚ ਆਉਣ ਨਾਲ ਜ਼ਮੀਰ ਵਾਲੇ ਅਕਾਲੀ ਆਗੂਆਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਅਸਤੀਫ਼ਾ ਮੰਗਣ ਅਤੇ ਤੁਰੰਤ ਪ੍ਰਭਾਵ ਨਾਲ ਪ੍ਰਧਾਨਗੀ ਤੋਂ ਲਾਂਭੇ ਕਰਨ ਵਾਲਾ ਕਦਮ ਚੁੱਕਣ। ਇਹ ਪ੍ਰਗਟਾਵਾ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਗੱਲਬਾਤ ਕਰਦਿਆਂ ਕੀਤਾ। ਜਥੇਦਾਰ ਪੰਜੋਲੀ ਨੇ ਸਖਤ ਸ਼ਬਦਾਂ ਦਾਂ ਵਿਚ ਸੁਖਬੀਰ ਸਿੰਘ ਬਾਦਲ ’ਤੇ ਵਰ੍ਹਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸ਼ੋ੍ਮਣੀ ਅਕਾਲੀ ਦਲ ਨੂੰ ਨਮੋਸ਼ੀ ਵੱਲ ਧੱਕਿਆ ਹੈ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦ ਅਕਾਲੀ ਆਗੂਆਂ ਪੰਜਾਬ ਅਤੇ ਪੰਥ ਪ੍ਰਸਤੀ ਪਿੱਛੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਜਥੇਦਾਰ ਪੰਜੋਲੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅਕਾਲੀ ਆਗੂਆਂ ਨੇ ਅਨੇਕਾਂ ਤਸ਼ੱਦਦ ਝੱਲੇ, ਪ੍ਰੰਤੂ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸਮੇਤ ਮੌਜੂਦਾ ਸਮੁੱਚੀ ਲੀਡਰਸ਼ਿਪ  ’ਤੇ ਕਦੇ ਵੀ ਗੁਰੂ ਸਾਹਿਬ ਦੀ ਬੇਅਦਬੀ, ਸੰਗਤਾਂ ’ਤੇ ਗੋਲੀ ਚਲਾਉਣ ਅਤੇ ਲਾਠੀਚਾਰਜ ਵਰਗੇ ਸੰਗੀਨ ਦੋਸ਼ ਨਹੀਂ ਸਨ ਲੱਗੇ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਪਾਉਂਦਿਆਂ ਕਿਹਾ ਕਿ ਜੇ ਤੁਹਾਡੀ ਵਿਚ ਨੈਤਿਕਤਾ ਹੈ ਤਾਂ ਤੁਹਾਨੂੰ ਆਪ ਹੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ। ਜਥੇ. ਪੰਜੋਲੀ ਨੇ ਕਿਹਾ ਕਿ ਬਰਗਾੜੀ ਅਤੇ ਕੋਟਕਪੂਰਾ ਵਰਗੇ ਮਾਮਲਿਆਂ ਵਿਚ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਕਰਨ ਵਾਲਿਆਂ ਨੂੰ ਸੁਰੱਖਿਆ ਤੇ ਸਰਪ੍ਰਸਤੀ ਦੇਣ ਦੇ ਨਾਲ ਨਾਲ ਜ਼ਾਲਮ ਪੁਲਿਸ ਵਾਲਿਆਂ ਨੂੰ ਬਚਾਉਣ ਦਾ ਜੁਰਮ ਕੀਤਾ। ਜਥੇਦਾਰ ਪੰਜੋਲੀ ਨੇ ਕਿ ਸਵਾਲ ਪੁੱਛਿਆ ਕਿ ਜਦ 1 ਜੂਨ 2015 ਤੋਂ 12 ਅਕਤੂਬਰ 2015 ਤੱਕ ਡੇਰਾ ਸਰਸਾ ਦੇ ਸਮਰਥਕ ਪੋਸਟਰਾਂ ਰਾਹੀਂ ਸਿਖ ਕੌਮ ਨੂੰ ਵੰਗਾਰਦੇ ਰਹੇ ਕਿ ਗੁਰੁ ਗਰੰਥ ਸਾਹਿਬ ਦਾ ਬੁਰਜ ਜਵਾਹਰਕੇ ਤੋਂ ਚੋਰੀ ਕੀਤਾ ਪਾਵਨ ਸਰੂਪ ਸਾਡੇ ਕੋਲ ਹੈ  ਤਾਂ ਉਨ੍ਹਾਂ ਖਿਲਾਫ ਕਾਰਵਾਈ ਕਿਉਂ ਨਾ ਹੋਈ? ਉਨ੍ਹਾਂ ਕਿਹਾ ਕਿ ਸੂਬੇ ਦੇ ਮੁਖ ਮੰਤਰੀ,ਉਪ ਮੁਖ ਮੰਤਰੀ ਤੇ ਡੀਜੀਪੀ ਨੂੰ ਸਿਖਾਂ ਦੇ ਇਸ਼ਟ ਦੀ ਚਿੰਤਾ ਕਿਉਂ ਨਾ ਹੋਈ? ਸ. ਪੰਜੋਲੀ ਨੇ ਕਿਹਾ ਕਿ ਬੇਅਦਬੀ ਮਗਰੋਂ ਡੇਰਾ ਸਰਸਾ ਦੇ ਪੈਰੋਕਾਰਾਂ ਦੀ ਜਾਂਚ ਕਰਨ ਦੀ ਬਜਾਇ ਇਨਸਾਫ ਮੰਗਦੀਆਂ ਸੰਗਤਾਂ ਉਤੇ ਜੁਲਮ ਕਰਨ ਦਾ ਫੈਸਲਾ ਕਰਨ ਮੌਕੇ ਸੂਬੇ ਦੇ ਮੁਖ ਮੰਤਰੀ,ਉਪ ਮੁਖ ਮੰਤਰੀ ਤੇ ਡੀਜੀਪੀ ਨੂੰ ਕਿਉਂ ਨਾ ਚੇਤੇ ਆਇਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਕਲੰਕਤ ਕਰਨ ਵਾਲਾ ਦਿਨ ਹੋਵੇਗਾ। ਉਨ੍ਹਾਂ ਕਿਹਾ ਕਿ ਡੇਰਾ ਸਰਸਾ ਦੇ ਮੁਖੀ ਨੂੰ ਧੱਕੇ ਨਾਲ ਅਕਾਲ ਤਖਤ ਸਾਹਿਬ ਤੋਂ ਦਿਤੀ ਮਾਫੀ ਨੂੰ ਜਾਇਜ ਦਰਸਾਉਣ ਲਈ ਕਰੋੜ ਰੁਪਈਆ ਖਰਚਿਆ ਗਿਆ ਜੋ ਗੁਰ ਦੀ ਗੋਲਕ ਦੀ ਲੁਟ ਹੋਈ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਨੇ ਹਮੇਸ਼ਾਂ ਵੋਟ ਰਾਜਨੀਤੀ ਨੂੰ ਪਹਿਲ ਦਿੰਦਿਆਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨਾਲ ਸਾਂਝ ਤਾਂ ਪੁਗਾਈ, ਪ੍ਰੰਤੂ ਪੰਜਾਬ ਨੂੰ ਡਾਹਢਾ ਸੰਤਾਪ ਹੰਢਾਉਣਾ ਪਿਆ। ਜਥੇਦਾਰ ਪੰਜੋਲੀ ਨੇ ਕਿਹਾ ਕਿ ਜਮੀਰ ਰੱਖਣ ਵਾਲੇ ਅਕਾਲੀ ਆਗੂ ਸ਼ੋ੍ਮਣੀ ਅਕਾਲੀ ਦਲ ਨੂੰ ਬਦਨਾਮ ਤੇ ਕਲੰਕਤ ਹੋਣ ਤੋਂ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ।