ਅਕਾਲੀ ਆਗੂ ਪੀਰ ਮੁਹੰਮਦ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੂੰ ਗੁੰਮਰਾਹਕੁੰਨ ਦੱਸਿਆ

ਪਟਿਆਲਾ, 7 ਮਈ : ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੱਲ ਇੱਕ ਨਿੱਜੀ ਟੀ ਵੀ ਚੈਨਲ ਉਪਰ ਉਹਨਾਂ ਬਾਰੇ ਦਿੱਤੇ ਬਿਆਨ ਨੂੰ ਗੁੰਮਰਾਹਕੁੰਨ ਦੱਸਿਆ ਹੈ । ਪੀਰ ਮੁਹੰਮਦ ਨੇ ਸਪੱਸ਼ਟ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਜੋ 17 ਮੈਬਰੀ ਸਬ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਨੇ ਬੀਤੀ 6 ਮਾਰਚ ਨੂੰ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲੰਮੀ ਮੀਟਿੰਗ ਕਰਨ ਤੋ ਬਾਅਦ ਜੋ ਸਰਬਸੰਮਤੀ ਨਾਲ ਰਿਪੋਰਟ ਤਿਆਰ ਕੀਤੀ ਸੀ। ਉਹ ਰਿਪੋਰਟ ਮੈਨੂੰ ਮੀਡੀਆ ਦੇ ਸਾਹਮਣੇ ਸੀਲ ਬੰਦ ਕਰਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੈਨੂੰ ਸੋਪੀ ਸੀ ਤੇ ਮੈ ਉਹ ਰਿਪੀਟ ਮੀਡੀਆ ਦੀ ਹਾਜਰੀ ਵਿੱਚ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੋਪੀ ਜਾ ਚੁੱਕੀ ਹੈ । ਉਹਨਾਂ ਕਿਹਾ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੂੰ ਸਿਆਸੀ ਹਿੱਤਾ ਦੀ ਪੂਰਤੀ ਲਈ ਬਿਨਾ ਵਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸਾਨੇ ਤੇ ਲਿਆ ਜਾ ਰਿਹਾ ਹੈ ਜੋ ਕਿ ਉਹਨਾਂ ਨੂੰ ਆਪਣੇ ਅਹੁਦੇ ਦੀ ਅਹਿਮ ਜਿੰਮੇਵਾਰੀ ਦੇ ਵਿਪਰੀਤ ਹੈ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਮੇਰੇ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਆਪਣੀ ਜਾਨ ਤੋ ਵੀ ਜਿਆਦਾ ਪਿਆਰਾ ਹੈ ਤੇ ਜੋ ਅਹਿਮ ਜਿੰਮੇਵਾਰੀ ਮੈਨੂੰ ਸਿੰਘ ਸਾਹਿਬ ਨੇ ਸੋਪੀ ਸੀ ਉਸਨੂੰ ਨਿਭਾਇਆ ਹੈ ਉਸ ਵਿੱਚ ਕਿਤੇ ਵੀ ਸਿਆਸਤ ਨਹੀ । ਮੁੱਖ ਮੰਤਰੀ ਨੂੰ ਹੋਰ ਸਪੱਸ਼ਟ ਕਰਦਿਆ ਸ੍ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇਹ ਰਿਪੋਰਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਦਬ ਸਤਿਕਾਰ ਨਾਲ ਜੁੜੀ ਹੋਈ ਹੈ ਤੇ ਇਸ ਉਪਰ ਬਹੁਤ ਜਲਦੀ 17 ਮੈਬਰੀ ਸਬ ਕਮੇਟੀ ਦੀਆ ਸਿਫਾਰਸ਼ਾਂ ਨੂੰ ਮੂਹਰੇ ਰੱਖਦੇ ਹੋਏ ਹੀ ਸਿੰਘ ਸਾਹਿਬ ਭਵਿੱਖ ਬਾਰੇ ਫੈਸਲਾ ਕਰਨਗੇ ।