ਖੇਤੀਬਾੜੀ ਵਿਭਾਗ ਜਲਾਲਾਬਾਦ ਵੱਲੋਂ ਖਾਦ, ਬੀਜ, ਪੈਸਟੀਸਾਈਡ ਵਿਕਰੇਤਾ ਨਾਲ ਮੀਟਿੰਗ, ਪਰਾਲੀ ਨਾ ਸਾੜਨ ਸਬੰਧੀ ਕੀਤਾ ਪਾਬੰਦ

ਜਲਾਲਾਬਾਦ, 27 ਸਤੰਬਰ : ਡਿਪਟੀ ਕਮਿਸ਼ਨਰ ਫ਼ਾਜਿਲਕਾਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਫ਼ਾਜਿਲਕਾ ਗੁਰਮੀਤ ਸਿੰਘ ਚੀਮਾ ਦੀ ਯੋਗ ਅਗਵਾਈ ਅਧੀਨ ਬਲਾਕ ਖੇਤੀਬਾੜੀ ਅਫ਼ਸਰ,ਜਲਾਲਾਬਾਦ ਸ਼੍ਰੀ ਮਤੀ ਹਰਪ੍ਰੀਤਪਾਲ ਕੌਰ ਵੱਲੋਂ ਬਲਾਕ ਖੇਤੀਬਾੜੀ ਦਫ਼ਤਰ ਵਿੱਚ ਸਮੂਹ ਖਾਦ,ਬੀਜ ਅਤੇ ਪੈਸਟੀਸਾਈਡ ਵਿਕਰੇਤਾਵਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਇਆ ਗਿਆ ਅਤੇ ਪਰਾਲੀ ਨੂੰ ਸਾਂਭਣ ਦੇ ਢੰਗਾਂ ਬਾਰੇ ਵੀ ਦੱਸਿਆ ਗਿਆ ਅਤੇ ਨਵੀਆਂ ਤਕਨੀਕ ਸਰਫ਼ੇਸ਼ ਸੀਡਰ ਦੀ ਮੁਕੰਮਲ ਜਾਣਕਾਰੀ ਵੀ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਸਮੂਹ ਡੀਲਰਾਂ ਤੋਂ ਪਰਾਲੀ ਨਾ ਸਾੜਨ ਲਈ ਸੌਂਹ ਚੁਕਾਈ ਗਈ ਅਤੇ ਹਦਾਇਤ ਕੀਤੀ ਗਈ ਕਿ ਆਪਣੇ ਆਪਣੇ ·ਖੇਤਾਂ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ ਅਤੇ ਆਪਣੇ ਨਾਲ ਜੁੜੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਨੂੰ ਨਕਲੀ ਅਤੇ ਗੈਰ ਮਿਆਰੀ ਬੀਜ ਦੀ ਸਪਲਾਈ ਨਾ ਕੀਤੀ ਜਾਵੇ। ਸਰਕਾਰ ਵੱਲੋਂ ਮਨਜੂਰਸ਼ੁਦਾ ਤੇ ਨਿਰਧਾਰਤ ਬੀਜ, ਖਾਦਾਂ, ਸਪਰੇਆਂ ਹੀ ਦਿੱਤੀਆਂ ਜਾਣ। ਇਸ ਤੋਂ ਇਲਾਵਾ ਬੀਜ, ਖਾਦ, ਪੈਸਟੀਸਾਈਡ ਦੀ ਖਰੀਦ ਕਰਨ *ਤੇ ਕਿਸਾਨਾਂ ਨੂੰ ਪੱਕਾ ਬਿਲ ਜ਼ਰੂਰ ਦਿੱਤਾ ਜਾਵੇ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਸ਼੍ਰੀ ਪਰਵਿੰਦਰ ਸਿੰਘ ਏ.ਡੀ.ੳ, ਸ਼੍ਰੀ ਗੁਰਵੀਰ ਸਿੰਘ ਏ.ਡੀ.ੳ, ਸ਼੍ਰੀ ਪਰਵਸ਼ ਕੁਮਾਰ ਏ.ਡੀ.ਓ.,ਸ਼੍ਰੀ ਸੰਦੀਪ ਸਿੰਘ ਏ.ਈ.ਓ, ਕਮਲਪ੍ਰੀਤ ਸਿੰਘ ਏ.ਟੀ.ਐਮ. ਅੰਸ਼ੁਲ ਬਾਂਸਲ ਏ.ਟੀ.ਐਮ, ਅਮਨ ਕੰਬੋਜ਼ ਬੀ.ਟੀ.ਐਮ ਅਤੇ ਬਾਕੀ ਹੋਰ ਸਟਾਫ਼ ਮੈਂਬਰ ਤੋਂ ਇਲਾਵਾ ਖਾਦ, ਬੀਜ,ਪੈਸਟੀਸਾਈਡ ਵਿਕਰੇਤਾ ਰਜਿੰਦਰ ਚੁੱਘ, ਅਸ਼ੋਕ ਕੰਬੌਜ਼, ਪੁਸ਼ਪਿੰਦਰ ਕੁਮਾਰ, ਸੁਰਜੀਤ ਸਿੰਘ, ਹਰਭਗਵਾਨ, ਬਿੱਲੂ ਮੋਂਗਾ, ਬਿੱਟੂ ਮੋਂਗਾ,ਪਵਨ ਹਾਂਡਾ,ਦਿਲਬਾਗ਼ ਦਰਗਨ ਆਦਿ ਹਾਜਰ ਸਨ।