ਅਗਨੀਵੀਰ ਪੇਪਰ ਪਾਸ ਨੌਜਵਾਨਾਂ ਲਈ ਫਿਜੀਕਲ ਟੈਸਟ ਦੀ ਤਿਆਰੀ ਸੁਰੂ

  • ਸੀ^ਪਾਈਟ ਕੇਂਦਰ ਸ਼ਹੀਦਗੜ੍ਹ ਵਿਖੇ ਦਿੱਤੀ ਜਾਵੇਗੀ ਸਿਖਲਾਈ

ਫਤਹਿਗੜ੍ਹ ਸਾਹਿਬ, 06 ਅਗਸਤ 2024 : ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੀ-ਪਾਈਟ ਸੈਂਟਰ ਸਥਾਪਿਤ ਕੀਤੇ ਗਏ ਹਨ, ਜੋ ਕਿ ਪੰਜਾਬ ਦੇ ਬੇਰੋਜ਼ਗਾਰ ਨੌਜ਼ਵਾਨਾਂ ਨੂੰ ਫੌਜ਼, ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਦੀ ਭਰਤੀ ਦੇ ਲਈ ਮੁਫ਼ਤ ਟ੍ਰੇਨਿੰਗ ਪ੍ਰਦਾਨ ਕਰਦੇ ਹਨ। ਇਸ ਸਬੰਧੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਅਫਸਰ ਹਰਪ੍ਰੀਤ ਸਿੰਘ ਸਿੱਧੂ ਵਲੋਂ ਦੱਸਿਆ ਗਿਆ ਕਿ ਜਿਹੜੇ ਨੌਜਵਾਨ ਅਗਨੀਵੀਰ ਦਾ ਪੇਪਰ ਪਾਸ ਕਰ ਚੁੱਕੇ ਹਨ, ਉਹਨਾਂ ਲਈ ਫਿਜੀਕਲ ਦੀ ਟ੍ਰੇਨਿੰਗ ਲਈ ਕੈਂਪ,  ਸੀ-ਪਾਈਟ ਕੇਂਦਰ ਸ਼ਹੀਦਗੜ੍ਹ ਨੇੜੇ ਬੱਸੀ ਪਠਾਣਾ ਵਿਖੇ ਸ਼ੁਰੂ ਹੋ ਚੁੱਕਾ ਹੈ।ਇਸ ਤੋਂ ਇਲਾਵਾ ਜਿਹੜੇ ਯੁਵਕਾਂ ਨੇ ਪੰਜਾਬ ਪੁਲਿਸ, ਬੀਐਸਐਫ ਅਤੇ ਰੇਲਵੇ ਪੁਲਿਸ ਦੀ ਭਰਤੀ ਲਈ ਫਾਰਮ ਭਰਿਆ ਹੋਇਆ ਹੈ, ਉਹਨਾਂ ਯੁਵਕਾਂ ਦੀ ਲਿਖਤੀ ਪੇਪਰ ਅਤੇ ਫਿਜੀਕਲ ਦੀ ਤਿਆਰੀ ਲਈ ਕੈਂਪ ਸ਼ੁਰੂ ਹੋ ਚੁੱਕਿਆ ਹੈ। ਚਾਹਵਾਨ ਯੁਵਕ ਜਲਦੀ ਤੋਂ ਜਲਦੀ ਆਪਦੇ ਸਰਟੀਫਿਕੇਟਾਂ ਦੀਆਂ ਫੋਟੋਕਾਪੀਆਂ ਅਤੇ ਦੋ ਪਾਸਪੋਰਟ ਫੋਟੋਆ ਨਾਲ ਲੈ ਕੇ ਸੀ^ਪਾਈਟ ਕੈਂਪ ਪਿੰਡ ਸ਼ਹੀਦਗੜ੍ਹ ਨੇੜੇ ਬਸੀ ਪਠਾਣਾ, ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਣ ਅਤੇ ਮੁਫਤ ਸਿਖਲਾਈ ਹਾਸਲ ਕਰਨ ਅਤੇ ਸਰਕਾਰ ਵਲੋਂ ਦਿੱਤੀ ਜਾਂਦੀ ਇਸ ਸਹੂਲਤ ਦਾ ਭਰਪੂਰ ਲਾਭ ਉਠਾਉਣ ਅਤੇ ਇਹ ਵੀ ਦੱਸਿਆ ਗਿਆ ਕਿ ਇਸ ਟ੍ਰੇਨਿੰਗ ਦੌਰਾਨ ਖਾਣਾ ਰਿਹਾਇਸ਼ ਪੰਜਾਬ ਸਰਕਾਰ ਵਲੋਂ ਮੁਫਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਜਾਣਕਾਰੀ ਲੈਣ ਲਈ ਸੀ^ਪਾਈਟ ਕੇਂਦਰ ਸ਼ਹੀਦਗੜ੍ਹ ਦੇ  ਸੂਬੇਦਾਰ ਤੇਜਿੰਦਰ ਸਿੰਘ, ਟ੍ਰੇਨਿੰਗ ਅਫਸਰ ਮੋ:ਨੰ: 90415-58978 ਅਤੇ  ਸ੍ਰੀ ਗੁਰਿੰਦਰ ਸਿੰਘ, ਅਧਿਆਪਕ ਮੋ:ਨੰ: 98033-69068 ਨਾਲ ਸੰਪਰਕ ਕਰ ਸਕਦੇ ਹੋ।