ਪੀੜ੍ਹਤ ਮਾਂ ਨੇ ਮ੍ਰਿਤਕ ਪੁੱਤ-ਧੀ ਦੀ ਫੋਟੋ ਫੜ ਕੇ ਮੰਗਿਆ ਨਿਆਂ, ਅਣਮਿਥੇ ਸਮੇਂ ਦਾ ਧਰਨਾ 352ਵੇਂ ਦਿਨ 'ਚ ਸ਼ਾਮਲ

ਜਗਰਾਉਂ, 09 ਮਾਰਚ (ਰਛਪਾਲ ਸਿੰਘ ਸ਼ੇਰਪੁਰੀ) : ਕੌਮਾਂਤਰੀ ਮਹਿਲਾ ਦਿਵਸ 'ਤੇ ਲੰਘੀ 10 ਦਸੰਬਰ ਨੂੰ ਮੌਤ ਹੋ ਚੁੱਕੀ ਪੁਲਿਸ ਜ਼ੁਲਮ ਦੀ ਸ਼ਿਕਾਰ ਕੁਲਵੰਤ ਕੌਰ ਰਸੂਲਪੁਰ ਦੀ ਤਰਫੋ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਨਾਂ ਅਤੇ ਸਤਾ 'ਚ ਕਾਬਜ਼ ਤਮਾਮ ਔਰਤਾਂ, ਜੋ ਔਰਤ ਹੱਕਾਂ ਦੀ ਤਰਜ਼ਮਾਨੀ ਕਰਨ ਦਾ ਦਾਅਵਾ ਕਰਦੀਆਂ ਹਨ, ਦੇ ਨਾਂ ਮਰਹੂਮ ਗਰੀਬ "ਧੀ" ਦਾ ਇੱਕ ਖਤ ਲਿਖਿਆ ਗਿਆ ਹੈ। ਇਹ ਖਤ ਪੰਜਾਬ ਵਿਧਾਨ ਸਭਾ ਦੇ ਸਪੀਕਰ, ਮਹਿਲਾ ਕਮਿਸ਼ਨਾਂ ਅਤੇ ਭਾਰਤ ਦੇ ਰਾਸਟਰਪਤੀ ਨੂੰ ਵੀ ਭੇਜਿਆ ਗਿਆ ਹੈ। ਪ੍ਰੈਸ ਨੂੰ ਪ੍ਰਾਪਤ ਹੋਈ ਕਾਪੀ ਅਨੁਸਾਰ ਮ੍ਰਿਤਕਾ ਨੇ ਹਲਕਾ ਵਿਧਾਇਕ ਤੋਂ ਪੁਛਿਆ ਕਿ "ਕੈਪਟਨ ਅਮਰਿੰਦਰ ਸਿੰਘ ਦੇ ਰਾਜ ਚ ਪੁਲਿਸ ਮੁਲਾਜ਼ਮ ਕਥਿਤ ਥਾਣਾਮੁਖੀ ਗੁਰਿੰਦਰ ਬੱਲ ਤੇ ਏਅੇਸਆਈ ਰਾਜਵੀਰ ਨੇ ਮੈਨੂੰ ਤੇ ਮੇਰੀ ਮਾਤਾ ਨੂੰ ਘਰੋਂ ਚੁੱਕ ਕੇ ਰਾਤ ਨੂੰ ਥਾਣੇ ਚ ਅੱਤਿਆਚਾਰ ਕੀਤਾ ਸੀ। ਤੁਸੀਂ ਪਿਛਲੀ ਕਾਂਗਰਸ ਸਰਕਾਰ (ਮੁੱਖ ਮੰਤਰੀ ਚੰਨੀ) ਮੌਕੇ ਹਰ ਪੱਧਰ ਤੇ ਮੇਰੇ ਤੇ ਜੁਲਮ ਦਾ ਇਹ ਮੁੱਦਾ ਚੁੱਕਿਆ ਵਿਧਾਨ ਸਭਾ ਚ ਉਠਾਇਆ ਵਿਧਾਇਕਾਂ ਦੀ ਅਨੁਸੂਚਿਤ ਜਾਤੀਆਂ ਬਾਰੇ ਭਲਾਈ ਕਮੇਟੀ ਕੋਲ ਵੀ ਉਠਾਇਆ। ਡੀਜੀਪੀ ਪੰਜਾਬ ਅਤੇ ਦਿੱਲੀ ਕਮਿਸ਼ਨ ਨੂੰ ਚਿੱਠੀਆਂ ਵੀ ਲਿਖੀਆਂ ਅਤੇ ਵਿੱਤ ਹਰਪਾਲ ਸਿੰਘ ਚੀਮਾ ਨੂੰ ਨਾਲ ਲੈ ਕੇ ਮੇਰੇ ਕੋਲ ਘਰ ਵੀ ਆਏ। ਤੁਸੀਂ ਕਾਂਗਰਸ ਰਾਜ ਸਮੇਂ ਸਾਡੇ ਹਰ ਧਰਨੇ ਚ ਵੀ ਆਊਦੇ ਸੀ ਅਤੇ ਮੀਡੀਆ 'ਚ ਅਤੇ ਮੇਰੀ ਮਾਤਾ, ਭਰਾ ਅਤੇ ਵੱਡੀ ਭਰਜਾਈ ਨੂੰ ਇਹ ਵਿਸਵਾਸ਼ ਵੀ ਦਿਵਾਉਦੇ ਸੀ ਕਿ "ਆਮ ਆਦਮੀ ਦੀ ਸਰਕਾਰ ਬਣ ਜਾਣ ਤੇ 10 ਦਿਨਾਂ ਚ ਨਿਆਂ ਦਿਵਾਵਾਂਗੀ ਪਰ ਭੈਣ ਜੀ ਹੁਣ ਕੀ ਹੋ ਗਿਆ। ਮੇਰੇ ਮਰਨ ਤੋਂ ਬਾਦ ਹੁਣ ਪਰਿਵਾਰ ਤੇ ਲੋਕ ਲੱਗਭੱਗ ਸਾਲ ਤੋਂ ਧਰਨੇ ਤੇ ਬੈਠੇ ਤੁਹਾਨੂੰ ਕਿਉਂ ਨਹੀਂ ਦਿਸ ਰਹੇ ਭੈਣ ਜੀ ? ਧਰਨਕਾਰੀ ਲੋਕ ਜੋ ਤੁਹਾਡੇ ਹੀ ਹਲਕੇ ਦੇ ਵੋਟਰ ਨੇ, ਉਹ ਅਤੇ ਮੇਰੀ ਆਤਮਾ ਇਹ ਜਨ਼ਣਾ ਚਹੁੰਦੀ ਏ ਕਿ "ਵਿਰੋਧੀ ਧਿਰ ਚ ਹੁੰਦਿਆਂ ਤੁਸੀਂ ਕਿੰਨਾ ਰੌਲਾਂ ਪਾਉਂਦੇ ਸੀ ਕਿ ਪੀੜ੍ਹਤ ਕੁਲਵੰਤ ਕੌਰ ਨੂੰ ਨਿਆਂ ਦੇਵੋ ਹੁਣ ਚੁੱਪ ਕਿਓ' ਹੋ ਗਏ, ਤੁਸੀਂ ਵੋਟਾਂ ਤੋਂ ਪਹਿਲਾਂ ਤੁਸੀਂ ਸਾਡੇ ਦੋਵੇਂ ਘਰਾਂ ਦੀਆਂ ਦੇਹਲੀਆਂ ਨੀਵੀਆਂ ਕਰ ਦਿੱਤੀਆਂ ਸੀ ਜਿਵੇਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੇ 17 ਸਾਲਾਂ ਚ ਕੀਤੀਆਂ ਸੀ ਤੁਸੀਂ ਵੀ ਉਵੇਂ ਹੀ, ਤੁਹਾਡੇ ਅਤੇ ਉਹਨਾਂ ਚ ਕੀ ਫਰਕ ਆ ਭੈਣੇ? ਮੇਰਾ ਪਰਿਵਾਰ 17 ਸਾਲਾਂ ਤੋਂ ਨਿਆਂ ਲਈ ਲੜ ਰਿਹਾ ਏ ਅਤੇ ਅੱਗੇ ਲੜੇਗਾ !!! ਪਹਿਲਾਂ 4 ਮੁੱਖ ਮੰਤਰੀਆਂ ਦੀਆਂ ਸਰਕਾਰਾਂ ਤੋਂ ਨਿਆਂ ਨਹੀਂ ਮਿਲਿਆ ਹੁਣ ਭਗਵੰਤ ਮਾਨ ਤੋਂ ਆਸ ਸੀ ਤੁਸੀਂ ਖੁਦ ਇੱਕ ਧੀ ਹੋ ਕਿ ਇੱਕ ਧੀ ਨੂੰ ਨਿਆਂ ਤਾਂ ਕੀ ਦਿਵਾਉਣਾ ਸੀ ਸਗੋਂ ਵੋਟਾਂ ਲੈ ਕੇ ਚੁੱਪ ਕਰ ਗਏ ?ਕਿਉਂ ? ਭੈਣ ਜੀ, ਕੀ ਇਹ ਸਮਝ ਲਿਆ ਜਾਵੇ ਕਿ ਤੁਸੀਂ ਅਤੇ ਤੁਹਾਡੀ ਪਾਰਟੀ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਰਗੀ ਹੀ ਹੈ ? ਭੈਣ ਜੀ ਤੁਸੀਂ ਜਗਰਾਉਂ ਥਾਣੇ ਮੂਹਰੇ ਲੱਗੇ ਗਰੀਬਾਂ ਦੇ ਅਣਮਿਥੇ ਸਮੇਂ ਦੇ ਧਰਨੇ ਚ 16 ਦਿਨ ਆਏ ਸੀ ਅਤੇ ਤੁਹਾਨੂੰ ਭੁੱਖ ਹੜਤਾਲ ਤੇ ਬੈਠੀ ਮੇਰੀ ਬੁੱਢੀ ਮਾਂ ਨੇ ਆਪਣੇ ਖੁਨ ਨਾਲ ਪੱਤਰ ਲਿਖ ਕੇ ਦਿੱਤਾ ਸੀ ਜੋ ਤੁਸੀਂ ਭਗਵੰਤ ਮਾਨ ਨੂੰ ਅੱਗੇ ਦੇਣਾ ਸੀ ਅਤੇ ਕੁੱਝ ਕੁ ਦਿਨਾਂ ਬਾਦ ਤੁਸੀਂ ਅਖਬਾਰਾਂ ਚ ਖਬਰ ਲਗਵਾ ਕੇ ਇਹ ਦਾਅਵਾ ਕੀਤਾ ਸੀ ਕਿ "ਖੂਨ ਨਾਲ ਲਿਖਿਆ ਖਤ ਭਗਵੰਤ ਮਾਨ ਨੂੰ ਦੇ ਦਿੱਤਾ ਅਤੇ ਨਿਆਂ ਦਿਵਾਉਣ ਲਈ ਕਿਹਾ ਹੈ" ਪਰ ਨਿਆਂ ਤਾਂ ਅੱਜ ਤੱਕ ਨਹੀਂ ਮਿਲਿਆ !! ਹੈਰਾਨੀ ਉਦੋਂ ਹੋਈ ਜਦ ਆਰਟੀਆਈ 'ਚ ਮੁੱਖ ਮੰਤਰੀ ਦਫ਼ਤਰ ਨੇ ਲਿਖ ਕੇ ਦਿੱਤਾ ਕਿ "ਹਲਕਾ ਵਿਧਾਇਕ ਨੇ ਕੋਈ ਪੱਤਰ ਮੁੱਖ ਮੰਤਰੀ ਨੂੰ ਦਿੱਤਾ ਹੀ ਨਹੀਂ ? ਕੀ ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਖਬਰਾਂ ਲਗਵਾ ਕੇ ਸਿਰਫ਼ ਪਰਿਵਾਰ ਅਤੇ ਲੋਕਾਂ ਅੱਖੀਂ ਘੱਟਾ ਪਾਇਆ ਏ?ਭੈਣ ਜੀ ਮਰਦ ਪੁਲਸੀਆਂ ਨੇ ਇੱਕ ਧੀ ਤੇ ਜੁਲ਼ਮ ਕੀਤਾ ਏ ਤੁਸੀਂ ਇੱਕ ਧੀ ਹੋਣ ਦੇ ਨਾਤੇ ਦਰਦ ਨੂੰ ਸਹੀ ਮਹਿਸੂਸ ਕਰਨਾ ਸੀ !! ਪਰ ਤੁਸੀਂ ਕਿਉਂ ਚੁੱਪੀ ਧਾਰ ਲਈ ? ਭੈਣਜੀ ਰਾਜਸੀ ਤਾਕਤ ਤਾਂ ਸਦਾ ਨਹੀਂ ਰਹਿਣੀ ਪਰ ਮੇਰੀਆਂ  ਸੁਣਾਈਆਂ ਹੁਣ ਤੁਹਾਨੂੰ ਕਿਉਂ ਨਹੀਂ ਸੁਣਦੀਆਂ ? ਤੁਸੀਂ ਜੋ ਵਾਅਦੇ ਕੀਤਾ ਸੀ ਮੇਰੇ ਨਾਲ ਮਰਨ ਤੋਂ ਪਹਿਲਾਂ ਤੁਸੀਂ ਕਿਉਂ ਭੁੱਲ ਗਏ ਹੁਣ? ਭੈਣ ਜੀ, ਮੇਰੀ ਇੱਕ ਭਤੀਜੀ ਪਹਿਲਾਂ ਰੱਬ ਨੂੰ ਪਿਆਰੀ ਹੋ ਗਈ ਸੀ ਪੁਲਿਸ ਨੇ ਸਾਡੇ ਦੋਵੇਂ ਘਰਾਂ ਦਾ ਉਜਾੜਾ ਕੀਤਾ। ਮੈਂ, ਮੇਰੀ ਮਾਂ -ਭਰਜਾਈ ਨੇ ਜੁਲ਼ਮ ਝੱਲਿਆ! ਮੈਂ ਦੁਨੀਆਂ ਤੋਂ ਚਲੀ ਗਈ ਹੁਣ ਮੇਰਾ ਫੌਜ਼ੀ ਭਰਾ ਵੀ ਧਰਨੇ 'ਚ ਬਿਮਾਰ ਹੋ ਕੇ ਦੁਨੀਆਂ ਛੱਡ ਗਿਆ! ਕੀ ਤੁਹਾਨੂੰ ਇੱਕ ਅੌਰਤ ਹੋਣ ਦੇ ਨਾਤੇ ਅੌਰਤ ਦਾ ਦਰਦ ਮਹਿਸੂਸ ਨਹੀਂ ਹੋ ਰਿਹਾ? ਮੇਰੇ ਸ਼ਬਦ ਮੁੱਕ ਨਹੀਂ ਰਹੇ, ਭੈਣ ਜੀ, ਆਪਣਾ ਫਰਜ਼ ਪਛਾਣੋ! ਪੁਲਿਸ ਜ਼ੁਲਮ ਦਾ ਸ਼ਿਕਾਰ ਹੋ ਕੇ ਮਰੀ।