ਬੇਅਦਬੀ ਤੋਂ ਬਾਅਦ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਪਸ਼ਚਾਤਾਪ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ

  • ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਦੇਖ-ਰੇਖ ਲਈ ਪੰਜ ਮੈਂਬਰੀ ਕਮੇਟੀ ਬਣਾਈ , ਦੂਜੇ ਦਿਨ ਵੀ ਸੰਗਤਾਂ ਵੱਲੋਂ ਰੋਸਮਈ ਧਰਨਾ, ਬਜ਼ਾਰ ਬੰਦ ਰਿਹਾ

ਮੋਰਿੰਡਾ 25 ਅਪ੍ਰੈਲ : ਬੀਤੇ ਦਿਨੀਂ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਵਾਪਰੀ ਬੇਹੱਦ ਨਿੰਦਣਯੋਗ ਘਟਨਾ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਸਨ ਇਸ ਘਟਨਾ ਦੀ ਖਬਰ ਸੁਣ ਪੰਜਾਬ ਭਰ ਤੋ ਸੰਗਤਾਂ ਮੋਰਿੰਡਾ ਵਿਖੇ ਇਕੱਤਰ ਹੋਈਆਂ ਸਨ ਅੱਜ ਦੂਜੇ ਦਿਨ ਵੀ ਸੰਗਤਾਂ ਵੱਲੋਂ ਰੋਸ ਵਜੋਂ ਆਵਾਜਾਈ ਠੱਪ ਕਰਕੇ ਰੋਸ ਧਰਨੇ ਲਗਾਏ ਗਏ ਸਨ ਅਤੇ ਮਰਨ ਦਾ ਸ਼ਹਿਰ ਦੀਆਂ ਦੁਕਾਨਾਂ ਪੂਰਨ ਤੌਰ ਤੇ ਬੰਦ ਰਹੀਆਂ ਮੋਰਿੰਡਾ ਪੁਲਸ ਨੇ ਭਾਵੇਂ ਕਿ ਦੋਸ਼ੀ ਵਿਅਕਤੀ ਵਿਰੁੱਧ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਪਰ ਸੰਗਤਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਦੋਸ਼ੀ ਵਿਅਕਤੀ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ ਦੂਜੇ ਪਾਸੇ ਸੰਗਤਾਂ ਵੱਲੋਂ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਅੱਜ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਪਸ਼ਚਾਤਾਪ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ। ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਇਕੱਤਰ ਹੋ ਕੇ ਐਲਾਨ ਕੀਤਾ ਹੈ ਤੇ ਡੇਰਾ ਕਾਰ ਸੇਵਾ ਕੀ ਹੈ ਚੱਲ ਰਹੇ ਇਸ ਗੁਰਦੁਆਰਾ ਸਾਹਿਬ ਪ੍ਰਬੰਧ ਨੂੰ ਹੋਰ ਅਜਿਹੀ ਤੌਰ ਤੇ ਚਲਾਉਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਇਹ ਕਮੇਟੀ ਜਿੱਥੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਮਰਿਆਦਾ ਨੂੰ ਪੂਰਨ ਤੌਰ ਤੇ ਲਾਗੂ ਕਰਵਾਉਣ ਲਈ ਕੰਮ ਕਰੇਗੀ ਉਥੇ ਹੀ ਕਾਰਸੇਵਾ ਦੇ ਪ੍ਰਬੰਧਕਾਂ ਨਾਲ ਰਲ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਹੋਰ ਵਧੀਆ ਬਣਾਉਣ ਲਈ ਆਪਣਾ ਯੋਗਦਾਨ ਪਾਵੇਗੀ। ਇਸ ਕਮੇਟੀ ਵਿੱਚ ਚੁਣੇ ਹੋਏ ਮੈਂਬਰ ਹਰਦੀਪ ਸਿੰਘ ਆਨੰਦ, ਰਾਜਵਿੰਦਰ ਸਿੰਘ, ਰਵਿੰਦਰ ਸਿੰਘ ਰਾਜੂ, ਮਨਦੀਪ ਸਿੰਘ ਰੋਣੀ ਅਤੇ ਮਾਸਟਰ ਤੀਰਥ ਸਿੰਘ ਭਟੋਆ ਮੈਂਬਰ ਚੁਣ ਰਿਹਾਂ ਇਸ ਮੌਕੇ ਐਸ ਜੀ ਪੀ ਸੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਨੇ ਦੱਸਿਆ ਕਿ ਇਹ ਪੰਜ ਮੈਂਬਰੀ ਕਮੇਟੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੀ ਦੇਖਰੇਖ ਕਰੇਗੀ ਉਥੇ ਹੀ ਕਾਨੂੰਨੀ ਤੌਰ ਤੇ ਇਸ ਕੇਸ ਦੀ ਦੇਖ-ਰੇਖ ਕਰਨ ਲਈ ਅੱਠ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ਜਥੇਦਾਰ ਖੇੜਾ ਨੇ ਕਿਹਾ ਕਿ ਇਸ ਬੇਅਦਬੀ ਦੇ ਕੇਸ ਤੇ ਆਉਣ ਵਾਲਾ ਸਮਾਂ ਖਰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ। ਇਸ ਮੌਕੇ ਬਾਬਾ ਸੁਰਿੰਦਰ ਸਿੰਘ ਕਾਰਸੇਵਾ ਮੋਰਿੰਡਾ ,ਜਥੇਦਾਰ ਜਗਜੀਤ ਸਿੰਘ ਰਤਨਗੜ ,ਹਰਪਾਲ ਸਿੰਘ ਦਾਤਾਰਪੁਰ, ਕੌਂਸਲਰ ਅਮ੍ਰਿਤਪਾਲ ਸਿੰਘ ਖੱਟੜਾ ਜਗਰਾਜ ਸਿੰਘ ਮਾਨਖੇੜੀ, ਜਗਵਿੰਦਰ ਸਿੰਘ ਪੰਮੀ, ਜੋਗਿੰਦਰ ਸਿੰਘ ਬੰਗਿਆਂ, ਪਰਮਿੰਦਰ ਸਿੰਘ ਬਿੱਟੂ ਕੰਗ ,ਬਿਕਰਮਜੀਤ ਸਿੰਘ ਜੁਗਨੂੰ ,ਧਰਮਿੰਦਰ ਸਿੰਘ ਕੋਟਲੀ, ਭਾਈ ਸੁਰਿੰਦਰ ਸਿੰਘ ਸੋਢੀ ,ਬਾਬਾ ਹਰਪ੍ਰੀਤ ਸਿੰਘ ਬੱਲ, ਜ਼ਸਵਿੰਦਰ ਸਿੰਘ ਛੋਟੂ, ਨਾਇਬ ਤਹਿਸੀਲਦਾਰ ਹਰਿੰਦਰ ਸਿੰਘ, ਅਮਰਿੰਦਰ ਸਿੰਘ ਹੈਲੀ, ਸੁਖਬੀਰ ਸਿੰਘ ਸੁੱਖਾ , ਅਮਨਪ੍ਰੀਤ ਸਿੰਘ ਆਮਨਾ ,ਸਤਨਾਮ ਸਿੰਘ ਗਲੋਬਲ, ਆਦਿ ਸੰਗਤਾਂ ਹਾਜ਼ਰ ਸਨ।