ਪ੍ਰਸ਼ਾਸਨ ਨੇ ਦੋਰਾਹਾ ਨਹਿਰ ਵਿੱਚ ਪਾੜ ਪੂਰਿਆ

ਲੁਧਿਆਣਾ, 10 ਜੁਲਾਈ :  ਜ਼ਿਲ੍ਹਾ ਪ੍ਰਸ਼ਾਸਨ, ਫੌਜ ਅਤੇ ਪੁਲਿਸ ਦੇ ਅਣਥੱਕ ਯਤਨਾਂ ਸਦਕਾ ਸੋਮਵਾਰ ਸਵੇਰੇ ਦੋਰਾਹਾ ਵਿਖੇ ਦੋ ਪਾੜਾਂ ਨੂੰ ਸਫਲਤਾਪੂਰਵਕ ਪੂਰਿਆ ਗਿਆ। ਉਪ ਮੰਡਲ ਮੈਜਿਸਟਰੇਟ ਪਾਇਲ ਜਸਲੀਨ ਕੌਰ ਭੁੱਲਰ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਦੋਰਾਹਾ ਵਿੱਚ ਅੱਜ ਤੜਕੇ ਹੀ ਪਲੱਗਿੰਗ ਅਪਰੇਸ਼ਨ ਸ਼ੁਰੂ ਕਰ ਦਿੱਤਾ ਹੈ।  ਸਿਸਵਾਂ ਵਿੱਚ ਪਾੜ ਪੈਣ ਕਾਰਨ ਦੋਰਾਹਾ ਨਹਿਰ ਵਿੱਚ ਜ਼ਿਆਦਾ ਪਾਣੀ ਵੜ ਗਿਆ ਜਿਸ ਕਾਰਨ ਦੋਰਾਹਾ ਅਤੇ ਰਾਜਗੜ੍ਹ ਪਿੰਡਾਂ ਵਿੱਚ ਪਾੜ ਪੈ ਗਿਆ।  ਇਸ ਪਾੜ ਨੂੰ ਰੇਤ ਦੀਆਂ ਬੋਰੀਆਂ, ਜੇ.ਸੀ.ਬੀ. ਨਾਲ ਪੂਰਣ  ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਸਿੰਚਾਈ, ਮਾਲ, ਫੌਜ, ਪੁਲਿਸ ਸਮੇਤ ਐਸ.ਡੀ.ਐਮ. ਦੀ ਨਿਗਰਾਨੀ ਹੇਠ ਮਨਰੇਗਾ ਮਜ਼ਦੂਰਾਂ ਨੂੰ ਕੰਮ 'ਤੇ ਲਗਾਇਆ ਗਿਆ। ਐਸ.ਡੀ.ਐਮ ਜਸਲੀਨ ਕੌਰ ਭੁੱਲਰ ਨੇ ਦੱਸਿਆ ਕਿ ਇਹ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ ਤਾਂ ਜੋ ਪਾੜਾਂ ਨੂੰ ਜਲਦੀ ਪੂਰਿਆ ਜਾ ਸਕੇ।  ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੇ ਨਾਲ ਹੈ ਅਤੇ ਅਧਿਕਾਰੀ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਾਸੀਆਂ ਨੂੰ ਰਾਹਤ ਦੇਣ ਲਈ ਹਰ ਸੰਭਵ ਯਤਨ ਕਰ ਰਹੇ ਹਨ।