ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਬਰਾੜ ਨੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਆਈਲੈਟਸ ਕੋਚਿੰਗ ਸੈਂਟਰ ਦਾ ਕੀਤਾ ਲਾਇਸੰਸ ਰੱਦ 

ਐਸ.ਏ.ਐਸ ਨਗਰ, 04 ਮਈ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਆਈਲੈਟਸ ਕੋਚਿੰਗ ਸੈਂਟਰ ਦਾ ਲਾਇਸੰਸ ਰੱਦ ਕਰ ਦਿੱਤਾ ਹੈ। ਸ਼੍ਰੀਮਤੀ ਬਰਾੜ ਨੇ ਦੱਸਿਆ ਕਿ ਇਹ ਲਾਇਸੰਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8 (1) (ਜੀ) ਤਹਿਤ ਰੱਦ ਕੀਤਾ ਗਿਆ ਹੈ।ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਫਰਮ 7- ਪਲੱਸ ਆਈਲੈਟਸ ਕੋਚਿੰਗ ਸੈਂਟਰ ਐਸ.ਸੀ.ਐਫ ਨੰ: 13, ਟੋਪ ਫਲੋਰ ਫੇਜ਼-7 ਐਸ.ਏ.ਐਸ. ਨਗਰ ਨੂੰ ਆਈਲਟਸ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ। ਇਸ ਫਰਮ ਵੱਲੋਂ ਲਾਇਸੰਸ ਸਰੰਡਰ ਕਰਨ ਉਪਰੰਤ ਇਹ ਲਾਇਸੰਸ ਤੁਰੰਤ ਪ੍ਰਭਾਵ ‘ਤੇ ਰੱਦ /ਕੈਂਸਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਰਮ 7- ਪਲੱਸ ਆਈਲੈਟਸ ਕੋਚਿੰਗ ਸੈਂਟਰ ਐਸ.ਸੀ.ਐਫ. ਨੰ: 13, ਟੋਪ ਫਲੋਰ ਫੇਜ਼-7, ਐਸ.ਏ.ਐਸ. ਨਗਰ ਦੇ ਪ੍ਰੋਪਰਾਈਟਰ ਸ੍ਰੀ ਪਰਵੇਸ਼ ਗਰਗ ਪੁੱਤਰ ਸ੍ਰੀ ਸ਼ਤੀਸ਼ ਚੰਦ ਗਰਗ ਵਾਸੀ ਕੋਠੀ ਨੰਬਰ 686 ਫੇਜ਼-7 ਐਸ.ਏ.ਐਸ. ਨਗਰ ਨੂੰ ਆਈਲੈਟਸ ਦੀ ਕੋਚਿੰਗ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ । ਇਸ ਫਰਮ ਵੱਲੋਂ ਇਹ ਲਾਇਸੰਸ ਸਰੰਡਰ ਕਰਨ ਉਪਰੰਤ ਇਸ ਫਰਮ ਦਾ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ। ਸ੍ਰੀਮਤੀ ਬਰਾੜ ਨੇ ਕਿਹਾ ਕਿ ਐਕਟ ਮੁਤਾਬਕ ਕਿਸੇ ਦੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਫਰਮ ਦਾ ਪ੍ਰੋਪਰਾਈਟਰ ਹਰ ਪੱਖ ਜ਼ਿੰਮੇਵਾਰੀ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ ।