ਵਧੀਕ ਡਿਪਟੀ ਕਮਿਸ਼ਨਰ ਵੱਲੋਂ ਗੁਰੂ ਨਾਨਕ ਸਟੇਡੀਅਮ 'ਚ ਜ਼ਿਲ੍ਹਾ ਪੱਧਰੀ ਖੇਡਾਂ ਮੌਕੇ ਸ਼ਿਰਕਤ

  • ਖਿਡਾਰੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ 'ਚ ਵੀ ਵੱਧ ਚੜ੍ਹਕੇ ਹਿੱਸਾ ਲੈਣ ਲਈ ਕੀਤਾ ਪ੍ਰੇਰਿਤ
  • ਵੱਖ-ਵੱਖ ਖੇਡ ਮੈਦਾਨ ਰੋਮਾਂਚਕ ਮੁਕਾਬਲੇ ਹੋਏ

ਲੁਧਿਆਣਾ, 23 ਸਤੰਬਰ 2024 : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਜ਼ਿਲ੍ਹਾ ਪੱਧਰੀ ਖੇਡਾਂ ਦੇ ਤੈਅਸੁਦਾ ਸ਼ਡਿਊਲ ਅਨੁਸਾਰ ਬਾਸਕਟਬਾਲ, ਸਾਫਟਬਾਲ, ਚੈੱਸ, ਕਿੱਕ ਬਾਕਸਿੰਗ, ਨੈੱਟਬਾਲ, ਲਾਅਨ ਟੈਨਿਸ ,ਬੈਡਮਿੰਟਨ , ਪਾਵਰ ਲਿਫਟਿੰਗ ਅਤੇ ਵੇਟਲਿਫਟਿੰਗ, ਐਥਲੈਟਿਕਸ, ਹਾਕੀ, ਹੈਂਡਬਾਲ, ਫੁੱਟਬਾਲ, ਖ੍ਰੋਖੋ, ਕਬੱਡੀ ਅਤੇ ਵਾਲੀਬਾਲ ਦੇ ਕਰਵਾਏ ਜਾ ਰਹੇ ਹਨ। ਵਧੀਕ ਡਿਪਟੀ ਕਮਿਸਨਰ (ਜ) ਮੇਜਰ ਅਮਿਤ ਸਰੀਨ ਵੱਲੋਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਐਥਲੈਟਿਕਸ ਦੇ ਖੇਡ ਵੈਨਿਊ ਮੌਕੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਮੇਜ਼ਰ ਸਰੀਨ ਵੱਲੋਂ ਅੰ14, ਅੰ17 ਅੰ 21 ਅਤੇ 21-30 ਉਮਰ ਵਰਗ ਦੀਆਂ ਖਿਡਾਰਨਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਪੜਾਈ ਦੇ ਨਾਲ-ਨਾਲ ਖੇੇਡਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਕੁਲਦੀਪ ਚੁੱਘ, ਸੰਜੀਵ ਸ਼ਰਮਾ ਐਥਲੈਟਿਕਸ ਕੋਚ, ਹਰਪ੍ਰੀਤ ਕੌਰ ਐਥਲੈਟਿਕਸ ਕੋਚ ਅਤੇ ਸਿੱਖਿਆ ਵਿਭਾਗ ਦੇ ਸਰੀਰਕ ਸਿੱਖਿਆ ਦੇ ਅਧਿਆਪਕ ਵੀ ਮੌਜੂਦ ਸਨ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਵੱਲੋਂ ਅੱਜ ਦੇ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਐਥਲੈਟਿਕਸ ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰਡਰ-14 ਸਾਲ ਦੇ ਵਿੱਚ (ਈਵੈਂਟ 60 ਮੀਟਰ) ਦੇ ਵਿੱਚ ਖੁਸ਼ੀ ਤਿਆਗੀ ਪਹਿਲਾਂ ਸਥਾਨ, ਜਸਲੀਨ ਕੌਰ ਦੂਜਾ ਸਥਾਨ, ਅਨੁਸ਼ਕਾ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਮੀ ਛਾਲ ਵਿੱਚ ਪ੍ਰਭਨੂਰ ਕੌਰ (ਈਸੜੂ) ਨੇ ਪਹਿਲਾ, ਅਵਨੀਤ ਕੌਰ (ਡੇਹਲੋਂ) ਨੇ ਦੂਜਾ, ਸਨੇਹਾਪ੍ਰੀਤ ਕੌਰ (ਦੋਰਾਹਾ) ਅਤੇ ਅਨੁਸ਼ਕਾ ਸਰਮਾ ਨੇ ਤੀਜਾ ਸਥਾਨ; ਸਾਟਪੁੱਟ  ਏਕਮਪ੍ਰੀਤ ਕੌਰ ਨੇ ਪਹਿਲਾ, ਦਿਵਰਾਜ ਕੌਰ ਨੇ ਦੂਜਾ, ਜਸਮੀਤ ਕੌਰ ਅਤੇ ਦਿਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਦੇ ਵਿੱਚ (ਈਵੈਂਟ 1500 ਮੀਟਰ) ਚਾਂਦਨੀ ਕੁਮਾਰੀ ਪਹਿਲਾਂ ਸਥਾਨ, ਕਾਲੀ ਦੂਜਾ ਸਥਾਨ, ਪ੍ਰਿਆ ਕੁਮਾਰੀ ਤੀਜਾ ਸਥਾਨ; ਸਾਟਪੁੱਟ ਵਿੱਚ ਜਸਨਮਨ ਕੌਰ ਪਹਿਲਾਂ ਸਥਾਨ, ਤਨਰੀਤ ਕੌਰ ਦੂਜਾ ਸਥਾਨ, ਐਸਵੀਜਤ ਕੌਰ ਅਤੇ ਐਸਪ੍ਰੀਤ ਕੌਰ ਨੇ ਤੀਜਾ ਸਥਾਨ; ਲਾਂਗ ਜੰਗ ਦੇ ਵਿੱਚ ਖੁਸ਼ਪ੍ਰੀਤ ਕੌਰ ਪਹਿਲਾਂ ਸਥਾਨ, ਪਹਿਲ ਨੇ ਦੂਜਾ ਸਥਾਨ, ਹਰਸਿਮਰਜੀਤ ਕੌਰ ਅਤੇ ਰਵਨੀਤ ਕੌਰ ਨੇ ਤੀਜਾ ਸਥਾਨ; 100 ਮੀਟਰ ਗੁਰਲੀਨ ਕੌਰ ਨੇ ਪਹਿਲਾ, ਗੁਰਨਾਜ ਕੌਰ ਨੇ ਦੂਜਾ, ਅਮਾਨਤ ਸਿੱਧੂ ਅਤੇ ਮਨਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-21 ਦੇ ਵਿੱਚ 100 ਮੀਟਰ ਵਿੱਚ ਅਨਮੋਲਦੀਪ ਕੌਰ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਜਾ, ਹਰਮਨ ਕੌਰ ਅਤੇ ਰੌਣਕਪ੍ਰੀਤ ਕੌਰ ਨੇ ਤੀਜਾ ਸਥਾਨ; 400 ਮੀਟਰ ਵਿੱਚ ਵੀਰਪਾਲ ਕੌਰ ਨੇ ਪਹਿਲਾ, ਸੁਖਵੀਰ ਕੌਰ ਨੇ ਦੂਜਾ, ਤਰਨਵੀਰ ਕੌਰ ਅਤੇ ਮੁਸਕਾਨ ਨੇ ਤੀਜਾ ਸਥਾਨ; ਸਾਟਪੁੱਟ ਵਿੱਚ ਦਿਵਨੂਰ ਕੌਰ ਨੇ ਪਹਿਲਾ, ਹਰਮਨਜੋਤ ਕੌਰ ਨੇ ਦੂਜਾ, ਸਿਵਾਨੀ ਅਤੇ ਨਵਜੋਤ ਕੌਰ ਨੇ ਤੀਜਾ ਸਥਾਨ; ਲੰਮੀ ਛਾਲ ਵਿੱਚ ਸਿਮਰਨਜੋਤ ਕੌਰ ਨੇ ਪਹਿਲਾ, ਸ਼ਿਵਾਨੀ ਨੇ ਦੂਜਾ, ਅੰਜਲੀ ਅਤੇ ਕਾਜਲ ਨੇ ਤੀਜਾ ਸਥਾਨ; 1500 ਮੀਟਰ ਵਿੱਚ ਅਨੰਤਜੋਤ ਕੌਰ ਨੇ ਪਹਿਲਾ, ਰਵੀਨਾ ਨੇ ਦੂਜਾ ਅਤੇ ਕਿਰਨਦੀਪ ਬਾਵਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 21-30 ਗਰੁੱਪ ਦੇ 100 ਮੀਟਰ ਈਵੈਂਟ ਵਿੱਚ ਹਰਲੀਨ ਕੌਰ ਨੇ ਪਹਿਲਾ, ਪ੍ਰਾਚੀ ਨੇ ਦੂਜਾ, ਸੁਖਗੁਰਲੀਨ ਕੌਰ ਅਤੇ ਕਿਰਨਦੀਪ ਕੌਰ ਨੇ ਤੀਜਾ ਸਥਾਨ; 400 ਮੀਟਰ ਵਿੱਚ ਕਿਰਨਦੀਪ ਕੌਰ ਨੇ ਪਹਿਲਾ, ਗਗਨਪ੍ਰੀਤ ਕੌਰ ਨੇ ਦੂਜਾ ਅਤੇ ਵਿਸਵਜੋਤ ਕੌਰ ਨੇ ਤੀਜਾ ਸਥਾਨ; ਲੰਮੀ ਛਾਲ ਵਿੱਚ ਹਰਲੀਨ ਕੌਰ ਨੇ ਪਹਿਲਾ, ਅਰਸ਼ਦੀਪ ਕੌਰ ਨੇ ਦੂਜਾ, ਕਮਲਜੀਤ ਕੌਰ ਅਤੇ ਪੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਦੇ ਸਰਕਾਰੀ ਕਾਲਜ ਲੜਕੀਆਂ ਵਿਖੇ ਹੋਏ ਅੰ17 ਲੜਕੀਆਂ ਦੇ ਮੁਕਾਬਲਿਆਂ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਨੇ ਪਹਿਲਾ, ਕੋਚਿੰਗ ਸੈਂਟਰ ਸੋਹੀਆਂ ਨੇ ਦੂਜਾ ਅਤੇ ਸਿਫਾਲੀ ਇੰਟਰਨੈਸਨਲ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰ14 ਲੜਕੀਆਂ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੋਏ ਮੁਕਾਬਲਿਆਂ ਵਿੱਚ ਪੱਖੋਵਾਲ ਬੀ ਟੀਮ ਨੇ ਸਮਰਾਲਾ ਏ ਟੀਮ ਨੂੰ 2-1 ਦੇ ਫਰਕ ਨਾਲ, ਖੰਨਾ ਬੀ ਦੀ ਟੀਮ ਨੇ ਮਿਊਸੀਪਲ ਕਾਰਪੋਰੇਸਨ ਦੀ ਟੀਮ ਨੂੰ 3-0 ਦੇ ਫਰਕ ਨਾਲ, ਜਗਰਾਉਂ ਏ ਟੀਮ ਨੇ ਮਾਛੀਵਾੜਾ ਦੀ ਟੀਮ ਨੂੰ 5-4 ਦੇ ਫਰਕ ਨਾਲ, ਡੇਹਲੋ ਏ ਟੀਮ ਨੇ ਦੋਰਾਹਾ ਏ ਟੀਮ ਨੂੰ 3-0 ਦੇ ਫਰਕ ਨਾਲ, ਖੰਨਾ ਏ ਟੀਮ ਨੇ ਪੱਖੋਵਾਲ ਬੀ ਟੀਮ ਨੂੰ 2-1 ਦੇ ਫਰਕ ਨਾਲ ਪੱਖੋਵਾਲ ਏ ਟੀਮ ਨੇ ਖੰਨਾ ਬੀ ਟੀਮ ਨੂੰ 2-0 ਦੇ ਫਰਕ ਨਾਲ ਹਰਾਇਆ। ਫੁੱਟਬਾਲ ਅੰ17 ਲੜਕੀਆਂ ਦੇ ਮੁਕਾਬਲਿਆਂ ਵਿੱਚ ਮਾਛੀਵਾੜਾ ਏ ਟੀਮ ਨੇ ਪੱਖੋਵਾਲ ਬੀ ਟੀਮ ਨੂੰ 4-0 ਦੇ ਫਰਕ ਨਾਲ, ਡੇਹਲੋ ਏ ਟੀਮ ਨੇ ਖੰਨਾ ਬੀ ਟੀਮ ਨੂੰ 2-0 ਦੇ ਫਰਕ ਨਾਲ, ਖੰਨਾ ਏ ਟੀਮ ਨੇ ਦੋਰਾਹਾ ਏ ਟੀਮ ਨੂੰ 1-0 ਦੇ ਫਰਕ ਨਾਲ, ਪੱਖੋਵਾਲ ਏ ਟੀਮ ਨੇ ਮਿਊਸੀਪਲ ਕਾਰਪੋਰੇਸਨ ਦੀ ਟੀਮ ਨੂੰ 8-0 ਦੇ ਫਰਕ ਨਾਲ, ਮਾਛੀਵਾੜਾ ਏ ਟੀਮ ਨੇ ਡੇਹਲੋਂ ਏ ਟੀਮ ਨੂੰ 3-0 ਦੇ ਫਰਕ ਨਾਲ ਹਰਾਇਆ। ਹੈਂਡਬਾਲ ਅੰ14 ਲੜਕੀਆਂ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੋਏ ਮੁਕਾਬਲਿਆਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਟੀਮ ਨੇ ਸ ਹ ਸ ਜਵੱਦੀ ਦੀ ਟੀਮ ਨੂੰ 5-1 ਦੇ ਫਰਕ ਨਾਲ, ਜੀ.ਏ.ਡੀ. ਅਕੈਡਮੀ ਨੇ ਸਪਰਿੰਗ ਬੈੱਲ ਸਕੂਲ ਨੂੰ 3-2 ਦੇ ਫਰਕ ਨਾਲ ਹਰਾਰਇਆ, ਬੀ.ਵੀ.ਐਮ. ਕਿਚਲੂ ਨਗਰ ਸਕੂਲ ਨੇ ਬੀ.ਵੀ.ਐਮ. ਕਲੱਬ ਨੂੰ 09-07 ਦੇ ਫਰਕ ਨਾਲ ਹਰਾਇਆ। ਸ਼ ਕ ਼ਸ਼ ਸ਼ ਸਕੂਲ ਕਟਾਣੀ ਕਲਾਂ ਦੀ ਟੀਮ ਨੇ ਡੀ.ਏ.ਵੀ. ਸਕੂਲ ਪੱਖੋਵਾਲ ਦੀ ਟੀਮ ਨੂੰ 6-0 ਦੇ ਫਰਕ ਨਾਲ ਅਤੇ ਜੀ.ਏ.ਡੀ. ਦੀ ਟੀਮ ਨੇ ਕਿੰਡਰ ਗਾਰਡਨ ਸਕੂਲ ਸਮਰਾਲਾ ਦੀ ਟੀਮ ਨੂੰ 4-0 ਦੇ ਫਰਕ ਨਾਲ ਹਰਾਇਆ। ਅੰ17 ਲੜਕੀਆਂ ਦੇ ਮੁਕਾਬਲਿਆਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਲੱਬ ਦੀ ਟੀਮ ਨੇ ਸ਼ ਕੰ਼ ਸ਼ ਕਟਾਣੀ ਕਲਾਂ ਦੀ ਟੀਮ ਨੂੰ 17-5 ਦੇ ਫਰਕ ਨਾਲ, ਸਪਰਿੰਗ ਡੇਲ ਸਕੂਲ ਦੀ ਟੀਮ ਨੇ ਬੀ.ਵੀ.ਐਮ. ਕਿਚਲੂ ਨਗਰ ਦੀ ਟੀਮ ਨੂੰ 3-2 ਦੇ ਫਰਕ ਨਾਲ ਹਰਾਇਆ।