ਨਸ਼ਿਆਂ ਖਿਲਾਫ ਵਿਓਂਤਬੰਦੀ ਕਰਦਿਆਂ, ਜ਼ਿਲ੍ਹਾ ਕਾਨੂਨੀ ਸੇਵਾਵਾਂ ਅਥੋਰਿਟੀ ਵੱਲੋਂ ਵੱਖ ਵੱਖ ਥਾਵਾਂ ਉੱਤੇ ਕਰਵਾਈ ਜਾਣਗੀਆਂ ਗਤੀਵਿਧੀਆਂ 

  • ਸੈਮੀਨਾਰ, ਨੁੱਕੜ ਨਾਟਕ, ਵੇਬੀਨਾਰ 1 ਅਕਤੂਬਰ ਤੋਂ 31 ਅਕਤੂਬਰ ਤੱਕ ਕਰਵਾਏ ਜਾਣਗੇ 

ਬਰਨਾਲਾ, 27 ਸਤੰਬਰ : ਜ਼ਿਲ੍ਹਾ ਅਤੇ ਸੈਸ਼ਨਸ ਜੱਜ – ਅਤੇ ਚੇਅਰਮੈਨ ਜ਼ਿਲ੍ਹਾ ਕਾਨੂਨੀ ਸੇਵਾਵਾਂ ਅਥੋਰਿਟੀ ਬਰਨਾਲਾ ਸ਼੍ਰੀ ਬੀ ਬੀ ਐਸ ਤੇਜੀ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂਨੀ ਸੇਵਾਵਾਂ ਅਥੋਰਿਟੀ ਬਰਨਾਲਾ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ 1 ਅਕਤੂਬਰ ਤੋਂ 31 ਅਕਤੂਬਰ ਤੱਕ ਵੱਖ ਵੱਖ ਗਤੀਵਿਧੀਆਂ ਉਲੀਕੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਗੁਰਬੀਰ ਸਿੰਘ – ਸੀ ਜੇ ਐਮ – ਕਮ – ਸਕੱਤਰ ਜ਼ਿਲ੍ਹਾ ਕਾਨੂਨੀ ਸੇਵਾਵਾਂ ਅਥੋਰਿਟੀ ਬਰਨਾਲਾ ਨੇ ਦਸਿਆ ਕੀ ਅਕਤੂਬਰ ਮਹੀਨੇ ਦੌਰਾਨ ਜ਼ਿਲ੍ਹਾ ਬਰਨਾਲਾ ਚ ਵੱਖ ਵੱਖ ਥਾਵਾਂ ਉੱਤੇ ਸੈਮੀਨਾਰ, ਰੈਲੀ, ਵੇਬੀਨਾਰ, ਨੁੱਕੜ ਨਾਟਕ ਆਦਿ ਕਰਵਾਏ ਜਾਣਗੇ ਤਾਂ ਜੋ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੁੱਲ 31 ਦਿਨ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈ  ਜਾਣਗੀਆਂ ਜਿਸ ਵਿੱਚ ਬਰਨਾਲਾ ਜੇਲ ਚ ਸੈਮੀਨਾਰ, ਚਿੰਟੂ ਪਾਰਕ ਵਿਖੇ ਸੈਮੀਨਾਰ, ਆਂਗਣਵਾੜੀ ਵਰਕਰਾਂ ਦਾ ਵੇਬੀਨਾਰ, ਬੱਸ ਸਟੈਂਡ ਵਿਖੇ ਨੁੱਕੜ ਨਾਟਕ, ਸਕੋਲਾਂ ਸਕੂਲਾਂ ਅਤੇ ਕਾਲਜਾਂ ਚ ਸੈਮੀਨਾਰ ਆਦਿ ਕਰਵਾਏ ਜਾਣਗੇ।  ਇਸ ਤੋਂ ਇਲਾਵਾ 5 - 5 ਪਿੰਡਾਂ ਦੇ ਕਲਾਸਟਰ ਬਣਾ ਕੇ ਸਾਰੇ ਪਿੰਡਾਂ ਵਿੱਚ ਸੈਮੀਨਾਰ ਕਰਵਾਏ ਜਾਣਗੇ।  ਉਨ੍ਹਾਂ ਆਮ ਜਨਤਾ ਨੂੰ ਸੱਦਾ ਦਿੱਤਾ ਕਿ ਓਹ ਇਸ ਮੁਹਿਮ ਦਾ ਹਿੱਸਾ ਬਣ ਕੇ ਆਪਣਾ ਯੋਗਦਾਨ ਪਾਉਣ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ।