ਸਿਹਤ ਵਿਭਾਗ ਵੱਲੋਂ ਮਲੇਰੀਆ ਸਬੰਧੀ ਸਲੱਮ ਏਰੀਏ ਅਤੇ ਮਾਇਗਰੇਟਰੀ ਅਬਾਦੀ ਵਿੱਚ ਕੀਤੀਆ ਗਈਆਂ ਗਤੀਵਿਧੀਆਂ

  • ਮਲੇਰੀਆ ਸਬੰਧੀ ਮਾਇਗਰੇਟਰੀ ਅਬਾਦੀ ਅਤੇ ਸਲੱਮ ਏਰੀਏ ਦੇ ਲੋਕਾਂ ਦਾ ਮਲੇਰੀਆ ਸਬੰਧੀ ਕੀਤਾ ਜਾ ਰਿਹਾ ਹੈ ਵਿਸ਼ੇਸ਼ ਫੀਵਰ ਸਰਵੇ:ਡਾ ਜਗਦੀਪ ਚਾਵਲਾ ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ, 22 ਅਗਸਤ 2024 : ਸਿਹਤ ਵਿਭਾਗ ਪੰਜਾਬ ਵੱਲੋਂ ਮਲੇਰੀਏ ਦੇ ਖਾਤਮੇ ਨੂੰ ਮੁੱਖ ਰੱਖਦੇ ਹੋਏ ਜੂਨ ਮਹੀਨਾ ਮਲੇਰੀਆ ਵਿਰੋਧੀ ਮਹੀਨਾ ਮਨਾਇਆ ਗਿਆ ਸੀ। ਇਸ ਸਬੰਧ ਵਿਚ ਅੱਜ ਡਾ. ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮਾਇਗਰੇਟਰੀ ਅਬਾਦੀ,ਭੱਠਿਆਂ, ਸ਼ੈਲਰਾਂ, ਸਲੱਮ ਏਰੀਏ ਦਾ ਵਿਸ਼ੇਸ਼ ਫੀਵਰ ਸਰਵੇ ਕੀਤਾ ਗਿਆ ਅਤੇ ਜਾਗਰੁਕਤਾ ਗਤੀਵਿਧੀਆਂ ਕੀਤੀਆਂ ਗਈਆਂ। ਇਸ ਸਬੰਧ ਵਿਚ ਡਾ. ਹਰਕੀਰਤਨ ਸਿੰਘ ਨੇ ਦੱਸਿਆ ਕਿ ਮਲੇਰੀਏ ਦੇ ਖਾਤਮੇ ਲਈ ਸਿਹਤ ਵਿਭਾਗ ਪੰਜਾਬ ਵੱਲੋਂ ਮਾਇਗਰੇਟਰੀ ਅਬਾਦੀ ਵਿਚ ਮਲੇਰੀਆ ਵਿਰੋਧੀ ਸਪੈਸ਼ਲ ਮੁਹਿੰਮ ਮਿਤੀ 22 ਅਗਸਤ ਅਤੇ 29 ਅਗਸਤ 2024 ਨੂੰ ਚਲਾਈ ਜਾ ਰਹੀ ਹੈ। ਜਿਸ ਤਹਿਤ ਅੱਜ ਸਿਹਤ ਵਿਭਾਗ ਦੀਆਂ ਟੀਮਾ ਵਲੋਂ ਮਾਇਗਰੇਟਰੀ ਅਬਾਦੀ, ਭੱਠਿਆਂ, ਸ਼ੈਲਰਾਂ, ਸਲੱਮ ਏਰੀਏ ਦਾ ਵਿਸ਼ੇਸ਼ ਫੀਵਰ ਸਰਵੇ ਕਰਕੇ ਲੋਕਾਂ ਨੂੰ ਮਲੇਰੀਆ ਵਿਰੁੱਧ ਜਾਗਰੁਕ ਕੀਤਾ ਗਿਆ ਅਤੇ ਬੁਖਾਰ ਵਾਲੇ ਲੋਕਾਂ ਦੇ ਆਰ.ਡੀ.ਟੀ. ਕਿੱਟਾਂ ਨਾਲ ਟੈਸਟ ਕੀਤੇ ਗਏ ਅਤੇ ਸ਼ੱਕੀ ਮਲੇਰੀਆ ਦੇ ਮਰੀਜਾਂ ਦੀਆਂ ਲਹੂ ਸਲਾਇਡਾਂ ਵੀ ਬਣਾਈਆਂ ਗਈਆਂ। ਇਸ ਮੌਕੇ ਲਾਲ ਚੰਦ ਸਿਹਤ ਇੰਸਪੈਕਟਰ ਨੇ ਦੱਸਿਆ ਕਿ ਮਲੇਰੀਆ ਬੁਖਾਰ ਐਨੋਫਲੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਜਿਆਦਾਤਰ ਰਾਤ ਵੇਲੇ ਕੱਟਦਾ ਹੈ ਅਤੇ ਇਹ ਮੱਛਰ ਇਕ ਹਫਤੇ ਤੋਂ ਵੱਧ ਖੜੇ ਗੰਦੇ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਸਾਨੂੰ ਛੱਪੜਾਂ, ਟੋਏ ਆਦਿ ਵਿਚ ਪਾਣੀ ਖੜਣ ਨਹੀਂ ਦੇਣਾ ਚਾਹੀਦਾ। ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਵਰਤੋਂ ਕਰੋ, ਸਾਰੇ ਸਰੀਰ ਨੂੰ ਢੱਕਦੇ ਕੱਪੜੇ ਪਾਓ, ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿਓ, ਘਰ ਵਿੱਚ ਪਾਣੀ ਵਾਲੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ। ਇਸ ਮੌਕੇ ਭਗਵਾਨ ਦਾਸ ਜਿਲ੍ਹਾ ਸਿਹਤ ਇੰਸਪੈਕਟਰ ਨੇ ਦੱਸਿਆਂ ਕਿ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ ਇਸ ਲਈ ਬੁਖਾਰ ਹੋਣ ਦੀ ਸੂਰਤ ਵਿਚ ਆਪਣਾ ਮਲੇਰੀਆ ਟੈਸਟ ਨੇੜੇ ਦੀ ਸਰਕਾਰੀ ਸੰਸਥਾਂ ਵਿਚ ਜਰੂਰ ਕਰਵਾਉ। ਮਲੇਰੀਆ ਦਾ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲ ਵਿਚ ਮੁਫਤ ਕੀਤਾ ਜਾਂਦਾ ਹੈ ।