ਸ਼੍ਰੀ ਚਮਕੌਰ ਸਾਹਿਬ ਵਿਖੇ ਹੋਏ ਕਤਲ ਦਾ ਦੋਸ਼ੀ 2 ਘੰਟੇ ਅੰਦਰ ਕੀਤਾ ਗ੍ਰਿਫਤਾਰ : ਐਸਪੀ ਸਰਾਂ

ਰੂਪ ਨਗਰ, 19 ਫਰਵਰੀ : ਬੀਤੀ ਰਾਤ 18 ਫਰਵਰੀ ਨੂੰ ਪ੍ਰੇਮ ਚੰਦ ਸ੍ਰੀ ਚਮਕੌਰ ਸਾਹਿਬ ਵਿਖੇ ਹੋਏ ਕਲਤ ਦੇ ਦੋਸ਼ੀ ਨੂੰ 2 ਘੰਟਿਆਂ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ, ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰੁਪਿੰਦਰ ਕੌਰ ਸਰਾਂ ਐਸਪੀ (ਇਨਵੈਸਟੀਗੇਸ਼ਨ) ਰੂਪਨਗਰ ਨੇ ਦੱਸਿਆ ਕਿ ਮ੍ਰਿਤਕ ਪ੍ਰੇਮ ਚੰਦ (52) ਦੇ ਪੁੱਤਰ ਸੰਦੀਪ ਖਾਨ ਦੇ ਬਿਆਨ ਦੇ ਤਹਿਤ ਮੁੱਕਦਮਾ 17 ਅ/ਧ 302 ਆਈ.ਪੀ ਸੀ ਥਾਣਾ ਸ੍ਰੀ ਚਮਕੌਰ ਸਾਹਿਬ ਬਰਖਿਲਾਫ ਕਰਨਦੀਪ ਸਿੰਘ ਉਰਫ ਗੋਲਡੀ ਪਹਿਲਵਾਨ ਪੁੱਤਰ ਧਰਮ ਸਿੰਘ ਵਾਸੀ ਘੁਮਿਆਰ ਮੁਹੱਲਾ, ਸ੍ਰੀ ਚਮਕੋਰ ਸਾਹਿਬ ਦਰਜ ਰਜਿਸਟਰ ਕੀਤਾ ਗਿਆ। ਰੁਪਿੰਦਰ ਕੌਰ ਸਰਾਂ ਨੇ ਅੱਗੇ ਦੱਸਿਆ ਕਿ ਬੀਤੀ ਰਾਤ ਕਰੀਬ 08:50 ਉਤੇ ਮ੍ਰਿਤਕ ਦਾ ਪੁੱਤਰ ਆਪਣੇ ਮਾਤਾ-ਪਿਤਾ ਲਈ ਦੁੱਧ ਲੈ ਕੇ ਚੁਬਾਰੇ ਵਿੱਚ ਉਨ੍ਹਾਂ ਦੇ ਕਮਰੇ ਨੂੰ ਪੌੜੀ ਚੜ ਕੇ ਜਾ ਰਿਹਾ ਸੀ ਤਾਂ ਉਸਦੇ ਦੇਖਦੇ-ਦੇਖਦੇ ਉਸਦੇ ਗੁਆਂਢੀ ਕਰਨਦੀਪ ਸਿੰਘ ਉਰਫ ਗੋਲਡੀ ਪਹਿਲਵਾਨ ਨੇ ਆਪਣੇ ਮਕਾਨ ਤੋਂ ਗਲੀ ਟੱਪ ਕੇ ਉਸਦੇ ਘਰ ਦੀ ਛੱਤ ਪਰ ਕਿਰਪਾਨ ਲੈ ਕੇ ਆ ਗਿਆ ਅਤੇ ਉਸਦੇ ਪਿਤਾ ਦੇ ਕਮਰੇ ਵਿੱਚ ਵੜ ਕੇ ਉਸਦੇ ਦੇਖਦੇ-ਦੇਖਦੇ ਕਰਨਦੀਪ ਸਿੰਘ ਉਰਫ ਗੋਲਡੀ ਪਹਿਲਵਾਨ ਨੇ ਉਸਦੇ ਪਿਤਾ ਦੀ ਗਰਦਨ ਦੇ ਖੱਬੇ ਪਾਸੇ ਆਪਣੀ ਦਸਤੀ ਕਿਰਪਾਨ ਨਾਲ ਵਾਰ ਕੀਤਾ। ਜਿਸ ਨਾਲ ਉਸਦੇ ਪਿਤਾ ਦੀ ਗਰਦਨ ਵੱਡੀ ਗਈ ਅਤੇ ਉਸਦੇ ਪਿਤਾ ਦੇ ਹੋਰ ਵੀ ਸੱਟਾਂ ਮਾਰੀਆਂ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਲੈ ਕੇ ਗਏ, ਜਿੱਥੇ ਡਾਕਟਰ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਐਸ.ਐਸ.ਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ  ਦੇ ਦਿਸ਼ਾ-ਨਿਰਦੇਸ਼ਾ ਉਤੇ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਰੂਪਨਗਰ ਦੀ ਨਿਗਰਾਨੀ ਹੇਠ ਡੀ.ਐਸ.ਪੀ ਸਬ-ਡਵੀਜਨ ਸ਼੍ਰੀ ਚਮਕੌਰ ਸਾਹਿਬ ਅਤੇ ਮੁੱਖ ਅਫਸਰ ਥਾਣਾ ਸ੍ਰੀ ਚਮਕੌਰ ਸਾਹਿਬ ਦੀਆਂ ਸਪੈਸ਼ਲ ਇੰਨਵੈਸਟੀਗੇਸ਼ਨ ਟੀਮਾਂ ਦਾ ਗਠਿਨ ਕੀਤਾ ਗਿਆ। ਜਿਸ ਉਪਰੰਤ ਪੁਲਿਸ ਟੀਮ ਵੱਲੋਂ ਮੁਕੱਦਮੇ ਦੇ ਦੋਸ਼ੀ ਕਰਨਦੀਪ ਸਿੰਘ ਉਰਫ ਗੋਲਡੀ ਪਹਿਲਵਾਨ ਨੂੰ ਕਤਲ ਦੇ ਦੋ ਘੰਟੇ ਦੇ ਅੰਦਰ ਗ੍ਰਿਫਤਾਰ ਕਰਕੇ ਉਸ ਪਾਸੋਂ ਕਤਲ ਲਈ ਵਰਤੀ ਗਈ ਕ੍ਰਿਪਾਨ ਬ੍ਰਾਮਦ ਕੀਤੀ ਗਈ।