ਕੀਰਤਪੁਰ ਸਾਹਿਬ 'ਚ ਬ੍ਰੇਕ ਫੇਲ੍ਹ ਹੋਣ ਕਾਰਨ ਟਰੈਕਟਰ ਨਾਲ ਵਾਪਰਿਆ ਹਾਦਸਾ, ਦੋ ਵਿਅਕਤੀਆਂ ਦੀ ਮੌਤ

ਕੀਰਤਪੁਰ ਸਾਹਿਬ, 13 ਅਪ੍ਰੈਲ : ਕੀਰਤਪੁਰ ਸਾਹਿਬ ਵਿਖੇ ਅੱਜ ਵਿਸਾਖੀ ਮੌਕੇ ਵੱਡਾ ਹਾਦਸਾ ਵਾਪਰਿਆ ਨਵਾਂ ਸ਼ਹਿਰ ਦੇ ਪਿੰਡ ਸ਼ੇਖੂਪੁਰਾ ਤੋਂ ਟਰੈਕਟਰ ਟਰਾਲੀ ਵਿਚ ਸਵਾਰ ਹੋ ਕੇ ਆਈ ਸੰਗਤ ਦੇ ਟਰੈਕਟਰ ਨਾਲ ਦਰਗਾਹ ਬਾਬਾ ਬੁੱਢਣ ਸ਼ਾਹ ਦੇ ਰਸਤੇ ਤੇ ਬ੍ਰੇਕ ਫੇਲ੍ਹ ਹੋ ਜਾਣ ਕਾਰਨ ਉਤਰਾਈ ਸਮੇਂ ਹਾਦਸਾ ਵਾਪਰਿਆ। ਟਰੈਕਟਰ ਸੜਕ ਦੇ ਨਾਲ ਬਣੀ ਕੰਧ ਨਾਲ ਜਾ ਟਕਰਾਇਆ, ਦੋਵੇਂ ਅਗਲੇ ਟਾਇਰ ਨਾਲ ਤੋਂ ਟੁੱਟ ਗਏ ਅਤੇ ਇੱਕ ਨੌਜਵਾਨ ਟਰੈਕਟਰ ਦੇ ਪਿਛਲੇ ਟਾਇਰਾਂ ਦੇ ਥੱਲ੍ਹੇ ਆ ਗਿਆ। ਟਰੈਕਟਰ ਚਾਲਕ ਤੇ ਇਕ ਬਜ਼ੁਰਗ ਵਿਅਕਤੀ ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਭੇਜ ਦਿੱਤਾ ਗਿਆ। ਜਦਕਿ ਮ੍ਰਿਤਕ ਵਿਅਕਤੀ ਦੀ ਲਾਸ਼ ਭਾਈ ਜੈਤਾ ਜੀ ਸਿਵਿਲ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਰਖਵਾ ਦਿੱਤੀ ਗਈ। ਪੁਲਿਸ ਪਾਰਟੀ ਤੇ ਹਾਈਵੇਅ ਨਾਲ ਸਬੰਧਤ ਮੁਲਾਜ਼ਮ ਮੌਕੇ ’ਤੇ ਪੁੱਜੇ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੈਕਟਰ ਚਾਲਕ ਬਲਜੀਤ ਸਿੰਘ ਨੂੰ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਟਰੈਕਟਰ ਹੇਠੋਂ ਕੱਢਿਆ ਗਿਆ, ਡਰਾਈਵਰ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਦੂਜੇ ਮ੍ਰਿਤਕ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ।