ਬਾਬਾ ਰੋਡੇ ਸ਼ਾਹ ਦੇ ਮੇਲੇ ਤੋਂ ਵਾਪਸ ਆ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, 2 ਦੀ ਮੌਤ, ਇੱਕ ਨੌਜਵਾਨ ਦੀ ਹਾਲਤ ਨਾਜ਼ੁਕ

ਰਾਏਕੋਟ, 07 ਅਗਸਤ 2024 : ਰਾਏਕੋਟ ਤੋਂ ਜਗਰਾਓਂ ਨੂੰ ਜਾਂਦੀ ਸੜਕ ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 2 ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਤਿੰਨੋਂ ਨੌਜਵਾਨ ਬਾਬਾ ਰੋਡੇ ਸ਼ਾਹ ਦੇ ਮੇਲੇ ਤੋਂ ਵਾਪਸ ਆ ਰਹੇ ਸਨ, ਮੋਟਰਸਾਈਕਲ ਦੀ ਸਪੀਡ ਜਿਆਦਾ ਹੋਣ ਕਾਰਨ ਮੋਟਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਮੋਟਰਸਾਈਕਲ ਇੱਕ ਦਰੱਖਤ ਨਾ ਜਾ ਟਕਰਾਇਆ, ਜਿਸ ਕਾਰਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ, ਇੱਕ ਇਲਾਜ ਦੌਰਾਨ ਦਮਤੋੜ ਦਿੱਤਾ, ਜਦੋਂ ਕਿ ਤੀਜੇ ਨੌਜਵਾਨ ਦਾ ਚੰਡੀਗੜ੍ਹ ਦੇ ਪੀਜੀਆਈ ਵਿਖੇ ਇਲਾਜ ਚੱਲ ਰਿਹਾ ਹੈ, ਪਰ ਉਸਦੀ ਵੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨਾਂ ਵਿੱਚੋਂ ਇੱਕ ਦੀ ਪਛਾਣ ਸ਼ਮਸ਼ੇਰ ਸਿੰਘ ਵਾਸੀ ਪਿੰਡ ਕਾਲਸਾਂ ਵੱਜੋਂ ਹੋਈ ਹੈ, ਜਦੋਂ ਕਿ ਦੋ ਨੌਜਵਾਨ ਪਿੰਡ ਬੱਸੀਆਂ ਦੇ ਵਸਨੀਕ ਸਨ, ਜਿੰਨ੍ਹਾਂ ਦੇ ਨਾਵਾਂ ਦੇ ਨਾਮ ਦਾ ਪਤਾ ਨਹੀਂ ਲੱਗ ਸਕਿਆ। ਘਟਨਾਂ ਦੀ ਸੂਚਨਾਂ ਮਿਲਦਿਆਂ ਥਾਣਾ ਹਠੂਰ ਦੀ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਅਤੇ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ।