ਪਿੰਡ ਆਸਫਵਾਲਾ ਵਿਖੇ ਲਗਾਇਆ ਆਬਾਦ ਸੁਵਿਧਾ ਕੈਂਪ

  • ਲੋਕਾਂ ਦੀਆਂ ਬਰੂਹਾਂ ਤੱਕ ਪਹੁੰਚ ਰਿਹਾ ਹੈ ਪ੍ਰਸ਼ਾਸਨ : ਡਿਪਟੀ ਕਮਿਸ਼ਨਰ

ਫਾਜਿ਼ਲਕਾ, 4 ਅਕਤੂਬਰ : ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਬਰੂਹਾਂ ਤੱਕ ਪ੍ਰਸ਼ਾਸਨਿਕ ਸੇਵਾਵਾਂ ਪੁੱਜਦੀਆਂ ਕਰਨ ਦੇ ਨਿਰਦੇਸ਼ਾਂ ਤਹਿਤ ਸਰਕਾਰ ਤੁਹਾਡੇ ਦੁਆਰ ਦੀ ਪ੍ਰੇਰਣਾ ਨਾਲ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਆਸਫਵਾਲਾ ਵਿਖੇ ਆਬਾਦ 30 ਤਹਿਤ ਸੁਵਿਧਾ ਕੈਂਪ ਲਗਾਇਆ ਗਿਆ। ਜਿ਼ਲ੍ਹੇ ਦੇ ਡਿਪਟੀ ਕਮਿ਼ਸਨਰ ਡਾ: ਸੇਨੂ ਦੁੱਗਲ ਆਈਏਐਸ ਨੇ ਕੈਂਪ ਵਿਚ ਪਹੁੰਚ ਕੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ ਅਤੇ ਕੈਂਪ ਵਿਚ ਵਿਭਾਗਾਂ ਵੱਲੋਂ ਲਗਾਏ ਸਟਾਲਾਂ ਦਾ ਦੌਰਾ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਨ੍ਹਾਂ ਕੈਂਪਾਂ ਰਾਹੀਂ ਪਿੰਡ ਪੱਧਰ ਤੇ ਜਾ ਕੇ ਵਿਭਾਗ ਲੋਕਾਂ ਨੂੰ ਸਰਕਾਰੀ ਸੇਵਾਵਾਂ ਮੁਹਈਆ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਇੰਨ੍ਹਾਂ ਕੈਂਪਾਂ ਦਾ ਲਾਭ ਲੈਣਾ ਚਾਹੀਦਾ ਹੈ। ਇੱਥੇ ਸੇਵਾ ਕੇਂਦਰ ਨਾਲ ਸਬੰਧਤ ਸੇਵਾਵਾਂ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਮੈਡੀਕਲ ਕੈਂਪ ਵੀ ਲਗਾਇਆ ਗਿਆ ਅਤੇ ਮੌਕੇ ਤੇ ਹੀ ਪਿੰਡ ਵਾਸੀਆਂ ਨੂੰ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਬਿਨ੍ਹਾਂ ਖੇਤੀਬਾੜੀ, ਬਾਗਬਾਨੀ, ਜੰਗਲਾਤ ਵਿਭਾਗ ਨੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਦੇ ਨਾਲ ਨਾਲ ਪਰਾਲੀ ਦੀ ਸੰਭਾਲ ਸਬੰਧੀ ਵੀ ਜਾਣਕਾਰੀ ਦਿੱਤੀ। ਵੱਖ ਵੱਖ ਵਿਭਾਗਾਂ ਨੇ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਮੌਕੇ ਤੇ ਹੀ ਫਾਰਮ ਭਰੇ। ਇਸ ਮੌਕੇ ਫਾਜਿ਼ਲਕਾ ਦੇ ਤਹਿਸੀਲਦਾਰ ਸ੍ਰੀ ਗੁਰਜੀਤ ਸਿੰਘ, ਡੀਐਸਪੀ ਅਤੁਲ ਸੋਨੀ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਪਿਆਰ ਸਿੰਘ, ਸੇਵਾ ਕੇਂਦਰ ਦੇ ਜਿ਼ਲ੍ਹਾ ਇੰਚਾਰਜ ਸ੍ਰੀ ਗਗਨਦੀਪ ਸਿੰਘ ਆਦਿ ਵੀ ਹਾਜਰ ਸਨ।