ਰਾਮ ਲੀਲਾ ਦੇ 9ਵੇ ਦਿਨ ਦਾ ਉਦਘਾਟਨ ਮੰਦਰ ਬੀਬੀ ਪਾਰੋ ਪ੍ਰਬੰਧਕ ਕਮੇਟੀ ਨੇ ਕੀਤਾ

ਰਾਮਪੁਰਾ ਫੂਲ (ਅਮਨਦੀਪ ਸਿੰਘ ਗਿਰ) : ਕਸਬਾ ਫੂਲ ਟਾਊਨ ਵਿੱਚ ਯੁਵਾ ਰਾਮ ਲੀਲਾ ਕਲੱਬ ਦੁਆਰਾ ਕਰਵਾਈ ਜਾ ਰਹੀ ਰਾਮ ਲੀਲਾ ਦੇ 9ਵੇ ਦਿਨ ਦੇ ਆਰੰਭ ਦਾ ਉਦਘਾਟਨ ਮੰਦਰ ਬੀਬੀ ਪਾਰੋ ਪ੍ਰਬੰਧਕ ਕਮੇਟੀ ਨੇ ਰੀਬਨ ਕੱਟ ਕੇ ਕੀਤਾ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਧਾਨ ਕ੍ਰਿਸਨ ਫੌਜੀ, ਉੱਪ ਪ੍ਰਧਾਨ ਕਿਰਨਪਾਲ ਔਲਖ, ਮਾਸਟਰ ਅਵਿਨਾਸ਼ ਸ਼ਰਮਾ ਕੈਸ਼ਅਰ,ਗੁਰਪ੍ਰੀਤ ਜਟਾਣਾ ਜਨਰਲ ਸੈਕਟਰੀ,ਸਤੀਸ਼ ਗੋਇਲ, ਮਹਿੰਦਰ ਢਿੱਲੋਂ,ਸਮਸੇਰ ਮੱਲੀ ਸ਼ਿਰਕਤ ਕੀਤੀ। ਚੌਗਿਰਦਾ ਸੁੰਦਰੀਕਰਣ ਸੋਸਾਇਟੀ ਵੱਲੋਂ ਪ੍ਰਧਾਨ ਕਰਨੈਲ ਸਿੰਘ ਮਾਨ,ਹਾਕਮ ਸਿੰਘ ਮਾਨ, ਗੁਰਮੇਲ ਸਿੰਘ ਔਲਖ,ਅਸ਼ੋਕ ਕਲਸੀ ਨੇ ਹਾਜਰੀ ਲਗਵਾਈ। ਇਸੇ ਤਰ੍ਹਾਂ ਜਵੈਲਰਜ ਐਸੋਸੀਏਸ਼ਨ ਰਾਮਪੁਰਾ ਫੂਲ ਵੱਲੋਂ ਪ੍ਰਧਾਨ ਗੁਰਦੀਪ ਜੀ ਗੋਰਾ, ਉਹਨਾਂ ਦੀ ਧਰਮਪਤਨੀ, ਭੈਣ ਅਤੇ ਸਚਿਨ ਕੁਮਾਰ ਪ੍ਰਧਾਨ ਗਊ ਰੱਖਿਅਕ ਦਲ ਪੰਜਾਬ ਵੀ ਹਾਜਰ ਸਨ। ਇਸ ਮੌਕੇ ਪ੍ਰਧਾਨ ਗੋਰਾ ਜੀ ਨੇ ਬੋਲਦਿਆਂ ਕਿਹਾ ਕਿ ਸਾਨੂੰ ਪ੍ਰਭੂ ਸ੍ਰੀ ਰਾਮ ਜੀ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ ਤਾਂ ਜੋ ਸਾਡਾ ਜਨਮ ਸਫ਼ਲ ਹੋ ਸਕੇ। ਅੱਜ ਦੇ ਦਿਨ ਔਰਤਾਂ ਬੱਚੇ ਅਤੇ ਮਰਦਾਂ  ਨੇ ਖੂਬ ਆਨੰਦ ਮਾਣਿਆ ਵੱਡੀ ਗਿਣਤੀ ਵਿੱਚ ਇਕੱਠ ਹੋਇਆ । ਪ੍ਰਧਾਨ ਰਿੰਕੂ ਕੌਸ਼ਿਕ,ਪਰਮਪਾਲ ਪਰੂ,ਅਮਨ ਬਾਵਾ ਅਤੇ ਕਲੱਬ ਮੈਂਬਰਾਂ ਵੱਲੋੋਂ ਆਏ ਹੋਏ ਮਹਿਮਾਨਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਮੁੱਖ ਮਹਿਮਾਨਾਂ ਨੇ ਕਲੱਬ ਦੀ ਮਾਇਕ ਸਹਾਇਤਾ ਲਈ 11000 ਰੁਪਏ ਦੀ ਰਾਸ਼ੀ ਭੇਟ ਕੀਤੀ ।ਸਮੂਹ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਆਏ ਹੋਏ ਮਹਿਮਾਨਾਂ ਦਾ ਅਤੇ ਦਰਸ਼ਕਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।