ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪਿੱਥਾ ਵਿਖੇ ਕਰਵਾਇਆ ਗਿਆ 8ਵਾਂ ਆਮ ਇਜਲਾਸ

ਫਾਜਿਲਕਾ 27 ਸਤੰਬਰ : ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪਿੰਥਾ ਦਾ ਅੱਜ 8ਵਾਂ ਆਮ ਇਜਲਾਸ ਮਿੱਲ ਦੇ ਚੇਅਰਮੈਨ ਸ੍ਰੀ ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ । ਇਸ ਇਜਲਾਸ ਵਿੱਚ ਮਿੱਲ ਦੇ ਹਿੱਸੇਦਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ । ਮਿੱਲ ਦੇ ਚੇਅਰਮੈਨ ਵੱਲੋਂ ਸਮੂਹ ਹਾਜ਼ਰ ਮੈਂਬਰਾਂ ਨੂੰ "ਜੀ ਆਇਆਂ ਨੂੰ" ਆਖਦਿਆਂ ਆਮ ਇਜਲਾਸ ਦੀ ਸ਼ੁਰੂਆਤ ਕੀਤੀ ਗਈ। ਆਮ ਇਜਲਾਸ ਦੇ ਸ਼ੁਰੂਆਤ ਵਿੱਚ, ਮਿੱਲ ਦੇ ਜਨਰਲ ਮੈਨੇਜਰ ਸ੍ਰੀ ਸੁਖਦੀਪ ਸਿੰਘ ਕੈਰੋਂ ਵੱਲੋਂ ਮਿੱਲ ਦੀ ਸਾਲ 2022-23 ਦੀ ਕਾਰਗੁਜ਼ਾਰੀ, ਬੈਲੰਸ ਸੀਟ, ਲੇਖਾ ਲਾਭ ਹਾਨੀ ਅਤੇ ਉਤਪਾਦਕ ਅਤੇ ਵਪਾਰਕ ਲੇਖਾ ਸਾਲ 2022-23 ਪੜ੍ਹ ਕੇ ਸਮੂਹ ਹਿੱਸੇਦਾਰਾਂ ਨੂੰ ਦੱਸਿਆ ਗਿਆ । ਮਿੱਲ ਦੇ ਚੇਅਰਮੈਨ ਸ੍ਰੀ ਅਸ਼ਵਨੀ ਕੁਮਾਰ ਵੱਲੋਂ ਮਿੱਲ ਦੇ ਇਤਿਹਾਸ ਬਾਰੇ ਸੰਖੇਪ ਵਰਣਨ ਕੀਤਾ ਗਿਆ, ਜਿਸ ਵਿੱਚ ਮਿੱਲ ਵੱਲੋਂ ਕੀਤੀਆਂ ਪ੍ਰਾਪਤੀਆਂ ਅਤੇ ਦਰਪੇਸ ਆਈਆਂ ਮੁਸ਼ਕਲਾਂ ਬਾਰੇ ਦੱਸਿਆ ਗਿਆ। ਡਾ. ਨਵਿੰਦਰਪਾਲ ਸਿੰਘ, ਜੋ ਕਿ ਕੇਨ ਕਮਿਸ਼ਨਰ ਦੇ ਨੁੰਮਾਇਦੇ ਵਜੋਂ ਸ਼ਾਮਿਲ ਹੋਏ ਵੱਲੋਂ ਸਮੂਹਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀਆਂ ਕਿਸਮਾਂ, ਗੰਨੇ ਦੀ ਬਿਜਾਈ, ਗੰਨੇ ਦੀ ਫਸਲ ਦੀ ਸਾਂਭ-ਸੰਭਾਲ, ਗੰਨੇ ਦੀਆਂ ਬੀਮਾਰੀਆਂ ਅਤੇ ਉਹਨਾਂ ਦੀ ਰੋਕਥਾਮ, ਗੰਨੇ ਦੇ ਝਾੜ ਅਤੇ ਕਟਾਈ ਸਬੰਧੀ ਆਧੁਨਿਕ ਤਕਨੀਕਾਂ ਬਾਰੇ  ਭਰਪੂਰ ਜਾਣਕਾਰੀ ਦਿੱਤੀ ਗਈ । ਵੱਖ ਵੱਖ ਅਦਾਰਿਆਂ ਵੱਲੋਂ ਆਪਣੇ-ਆਪਣੇ ਉਤਪਾਦਾਂ ਨਾਲ ਸਬੰਧਤ ਪ੍ਰਦਰਸ਼ਨੀਆਂ ਲਾਈਆਂ ਗਈਆਂ । ਇਸ ਮੌਕੇ ਤੇ ਮਿੱਲ ਦੇ ਜਨਰਲ ਮੈਨੇਜਰ ਸ੍ਰੀ ਸੁਖਦੀਪ ਸਿੰਘ ਕੈਰੋਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਗਈ ਕਿ ਕਿਉਂ ਜੋ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਬਕਾਇਆ ਰਹਿੰਦੀ ਪੂਰੀ ਪੇਮੈਂਟ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਗੰਨੇ ਦਾ ਭਾਅ ਵੀ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਇਸ ਲਈ ਉਹ ਵੱਧ ਤੋਂ ਵੱਧ ਗੰਨਾ ਬੀਜਣ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਪੰਜਾਬ ਸਰਕਾਰ ਦੁਆਰਾ ਜਾਰੀ ਹਦਾਇਤਾਂ ਮੁਤਾਬਕ ਗੰਨਾ ਕਾਸ਼ਤਕਾਰ ਆਪਣਾ ਗੰਨਾ ਸਾਫ ਸੁਥਰਾ ਲੈ ਕੇ ਆਉਂਣ, ਜੋ ਕਿ ਬਾਈਡਿੰਗ ਮੈਟੀਰੀਅਲ ਸਬੰਧੀ ਨਿਰਧਾਰਤ ਮਾਪਦੰਡਾਂ ਤੋਂ ਵੱਧ ਨਾ ਹੋਵੇ। ਇਸ ਸਮਾਰੋਹ ਵਿੱਚ ਸ੍ਰੀ ਰਾਜਪਾਲ ਸਿੰਘ, ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਫਾਜ਼ਿਲਕਾ, ਬਤੌਰ ਨੁੰਮਾਇਦਾ ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਫਾਜ਼ਿਲਕਾ, ਪ੍ਰਬੰਧ ਨਿਰਦੇਸ਼ਕ, ਸੂਗਰਫੈੱਡ ਪੰਜਾਬ ਜੀ ਦੇ ਨੁੰਮਾਇੰਦੇ ਵਜੋਂ ਸ੍ਰੀ ਸੁਭਾਸ਼ ਸ਼ਰਮਾ, ਜਨਰਲ ਮੈਨੇਜਰ, ਸਹਿਕਾਰੀ ਖੰਡ ਮਿੱਲ ਨਕੋਦਰ ਵਲੋਂ ਸਿਰਕਤ ਕੀਤੀ ਗਈ । ਮਿੱਲ ਦੇ ਲਗਭਗ 650 ਹਿੱਸੇਦਾਰਾਂ ਤੋਂ ਇਲਾਵਾ ਇਸ ਮੌਕੇ ਤੇ ਮਿੱਲ ਦੇ ਅਧਿਕਾਰੀ, ਕਰਮਚਾਰੀ ਅਤੇ ਵਰਕਰ ਵੀ ਹਾਜ਼ਰ ਸਨ । ਸਮੂਹ ਹਾਜ਼ਰ ਪੰਤਵੰਤੇ ਸੱਜਣਾਂ ਲਈ ਮਿੱਲ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ