ਮੰਡੀਆਂ ਵਿਚ ਖਰੀਦ ਕੀਤੀ ਕਣਕ ਦੀ 88 ਫ਼ੀਸਦੀ  ਲਿਫਟਿੰਗ ਹੋਈ  : ਡਿਪਟੀ ਕਮਿਸ਼ਨਰ

  • ਖਰੀਦ ਕੀਤੀ ਕਣਕ ਦੀ ਕਿਸਾਨਾਂ ਨੂੰ 1205 ਕਰੋੜ ਰੁਪਏ ਦੀ ਅਦਾਇਗੀ ਕੀਤੀ

ਮਾਨਸਾ, 07 ਮਈ : ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਮੰਡੀਆਂ ਵਿਚ ਖਰੀਦ ਕੀਤੀ ਕਣਕ ਦੀ ਸਮੇਂ ਸਿਰ ਲਿਫਟਿੰਗ ਕੀਤੀ ਜਾ ਰਹੀ ਹੈ, ਜਿਸ ਤਹਿਤ ਸ਼ਨੀਵਾਰ ਬੀਤੀ ਸ਼ਾਮ ਤੱਕ ਮੰਡੀਆਂ ਅੰਦਰ ਕਣਕ ਦੀ 88 ਫ਼ੀਸਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਕਿਸਾਨਾਂ ਨੂੰ 1205 ਕਰੋੜ ਰੁਪਏ ਦੀ ਅਦਾਇਗੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਕੀਤੀ ਜਾ ਰਹੀ ਹੈ। ਖਰੀਦ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਵਿਚ ਬੀਤੀ ਸ਼ਾਮ ਤੱਕ ਆਈ 5 ਲੱਖ 87 ਹਜ਼ਾਰ 207 ਮੀਟਰਿਕ ਟਨ ਕਣਕ ਵਿਚੋਂ 5 ਲੱਖ, 85 ਹਜ਼ਾਰ 727 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁਕੀ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਏਜ਼ੰਸੀ ਵੱਲੋਂ 184382 ਮੀਟਰਕ ਟਨ, ਮਾਰਕਫੈੱਡ ਵੱਲੋਂ 149685 ਮੀਟਰਕ ਟਨ, ਪਨਸਪ ਵੱਲੋਂ 156385, ਪੰਜਾਬ ਵੇਅਰਹਾਊਸ ਵੱਲੋਂ 89968 ਅਤੇ ਵਪਾਰੀਆਂ ਵੱਲੋਂ 52305 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।