ਛੋਟੇ ਸਾਹਿਬਜ਼ਾਦਿਆਂ ਦੀ ਸਹੀਦੀ ਨੂੰ ਸਮਰਪਿਤ ਪਿੰਡ ਪੰਡੋਰੀ ਦੇ ਨਗਰ ਨਿਵਾਸੀਆਂ ਵੱਲੋਂ 7ਵਾਂ ਲੰਗਰ ਸੁਰੂ।

ਮਹਿਲ ਕਲਾਂ 26 ਦਸੰਬਰ (ਗੁਰਸੇਵਕ ਸਿੰਘ ਸਹੋਤਾ) : ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਲਾਸਨੀ ਸਹੀਦੀ ਨੂੰ ਸਮਰਪਿਤ ਪਿੰਡ ਪੰਡੋਰੀ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 7 ਵਾਂ ਵਿਸਾਲ ਲੰਗਰ ਰਾਧਾ ਸੁਆਮੀ ਸੰਤਸੰਗਿ ਘਰ ਨਜਦੀਕ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਸਮਾਜ ਸੇਵੀ ਤੇ ਪ੍ਰੋਪਟੀ ਐਡਵਾਇਜਰ ਜਗਤਾਰ ਸਿੰਘ ਪੰਡੋਰੀ ਤੇ ਪੇਂਟਰ ਦੀਪ  ਪੰਡੋਰੀ ਨੇ ਦੱਸਿਆ ਕਿ ਉਕਤ ਲੰਗਰ 28ਦਸੰਬਰ ਤੱਕ ਚੱਲੇਗਾ।ਉਨ੍ਹਾਂ ਦੱਸਿਆ ਕਿ ਲੰਗਰ ਚ ਚਾਹ,ਬਰੈਡ -ਪਕੌੜੇ ,ਬਿਸਕੁਟ ਤੇ ਦਾਲ ਰੋਟੀ ਦਿਨ ਰਾਤ ਚੱਲਦਾ ਹੈ ,ਜਿਸ ਵਿੱਚ ਨੌਜਵਾਨਾਂ ਸਮੇਤ ਸਾਡੀਆਂ ਮਾਵਾਂ ਭੈਣਾਂ ਵੀ ਵੱਡਾ ਯੋਗਦਾਨ ਪਾ ਰਹੀਆਂ ਹਨ।ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਕਤ ਲੰਗਰ ਵਿੱਚ ਯੋਗਦਾਨ ਪਾ ਕੇ ਗੁਰੂ ਦੀਆਂ ਖੁਸੀਆਂ ਪ੍ਰਾਪਤ ਕਰਨ।