32 ਸਾਲ ਪਹਿਲਾਂ ਸਿੱਧਵਾਂ ਕਲਾਂ ਦੀ ਪੰਚਾਇਤ ਵੱਲੋਂ ਇਕ ਪਰਿਵਾਰ ਨਾਲ ਕੀਤਾ ਵਾਹਦਾ ਵਫਾ ਨਾ ਹੋ ਸਕਿਆ —!

  • ਪਰਿਵਾਰ ਨੂੰ 4 ਏਕੜ ਦੀ ਥਾਂ 8 ਏਕੜ ਦੇਣ ਤੋ ਵੀ ਪ੍ਰਸ਼ਾਸ਼ਨ ਭੱਜਿਆ
  • ਪੀੜਤ ਪਰਿਵਾਰ ਨੇ ਦਾਣਾ ਮੰਡੀ ਚ ਕਿਸਾਨਾਂ ਨੂੰ ਫਸਲ ਵੇਚਣ ਤੋ ਰੋਕਿਆ

ਮੁੱਲਾਂਪੁਰ ਦਾਖਾ, 19 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਵਿਧਾਨ ਸਭਾ ਹਲਕਾ ਜਗਰਾਓ ਦੇ ਨਾਮਵਰ ਪਿੰਡ ਸਿੱਧਵਾਂ ਕਲਾਂ ਦੇ ਇਕ ਪੀੜਤ ਪਰਿਵਾਰ ਨੇ ਆਪਣੇ ਦੁੱਖੜੇ ਦਸਦੇ ਹੋਏ ਕਿਹਾ ਕਿ ਅੱਜ ਤੋ ਕਰੀਬ 32 ਸਾਲ ਪਹਿਲਾਂ ਉਹਨਾਂ ਦੇ ਪਿੰਡ ਦੀ ਉਸ ਵੇਲੇ ਦੇ ਸਰਪੰਚ ਦਰਸ਼ਨ ਸਿੰਘ ਵਲੋ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਉਹਨਾਂ ਦੀ 4 ਏਕੜ ਜ਼ਮੀਨ ਦੀ ਥਾਂ ਤਬਾਦਲਾ ਕਰਕੇ ਉਹਨਾਂ ਨੂੰ 8 ਏਕੜ ਜ਼ਮੀਨ ਦਿੱਤੀ ਜਾਵੇਗੀ।ਉਸ ਵੇਲੇ ਇਸ ਪਰਿਵਾਰ ਦੀ 4 ਏਕੜ ਜ਼ਮੀਨ ਦੇ ਦਾਣਾ ਮੰਡੀ ਤਾਂ ਬਣ ਗਈ ਤੇ ਉਸ ਦੇ ਇਵਜ ਚ ਉਹਨਾਂ ਨੂੰ ਪੰਚਾਇਤ ਵੱਲੋ 8 ਏਕੜ ਜ਼ਮੀਨ ਦੇ ਵੀ ਦਿੱਤੀ ਗਈ ਸੀ ਜੌ ਅੱਜ ਤੱਕ ਉਹਨਾਂ ਦੇ ਨਾਮ ਤੇ ਨਹੀਂ ਚੜ ਸਕੀ।ਅੱਜ ਜਦੋਂ ਪੱਤਰਕਾਰਾਂ ਨੇ ਸਿੱਧਵਾਂ ਕਲਾਂ ਦੀ ਦਾਣਾ ਮੰਡੀ ਪੁੱਜ ਕੇ ਦੇਖਿਆ ਤਾਂ ਉਥੇ ਪੀੜਤ ਮਨਜੀਤ ਕੌਰ ਨੇ ਪਾਣੀ ਵਾਲੀ ਟੈਂਕੀ ਨੂੰ ਜਿੰਦਰਾ ਲਗਾ ਰੱਖਿਆ ਸੀ ਤੇ ਦਾਣਾ ਮੰਡੀ ਚ ਕਿਸਾਨਾਂ ਨੂੰ ਉਹਨਾਂ ਦੀ ਕਣਕ ਦੀ ਫ਼ਸਲ ਨੂੰ ਮੰਡੀ ਚ ਸੁੱਟਣ ਤੋ ਰੋਕਿਆ ਜਾ ਰਿਹਾ ਸੀ। ਜਦੋ ਇਸ ਬਾਰੇ ਮਨਜੀਤ ਕੌਰ ਵਾਸੀ ਸਿੱਧਵਾਂ ਕਲਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅੱਜ ਤੋ ਕਰੀਬ 32 ਸਾਲ ਪਹਿਲਾਂ ਪਿੰਡ ਸਿੱਧਵਾਂ ਕਲਾਂ ਦੀ ਉਸ ਵੇਲੇ ਦੀ ਗ੍ਰਾਮ ਪੰਚਾਇਤ ਨੇ ਉਹਨਾਂ ਦੀ ਮਾਲਕੀ ਕਰੀਬ 4 ਏਕੜ ਜ਼ਮੀਨ ਦਾ ਤਬਾਦਲਾ ਕਰਕੇ ਉਹਨਾਂ ਨੂੰ 8 ਏਕੜ ਜ਼ਮੀਨ ਦੇ ਦਿੱਤੀ ਸੀ। ਮਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਵਲੋ ਦਿੱਤੀ ਜਮੀਨ ਚ ਹੁਣ ਦਾਣਾ ਮੰਡੀ ਬਣੀ ਹੋਈ ਹੈ ਜਦਕਿ ਜਿਹੜੀ ਜਮੀਨ ਉਹਨਾਂ ਨੂੰ ਵਾਹੁਣ ਵਾਸਤੇ ਦਿੱਤੀ ਗਈ ਹੈ ਉਹ ਜਮੀਨ ਪਿੰਡ ਤੋ ਕਾਫੀ ਦੂਰੀ ਤੇ ਹੈ। ਪੀੜਤ ਮਨਜੀਤ ਕੌਰ ਨੇ ਕਿਹਾ ਕਿ ਪੰਚਾਇਤ ਵਲੋ ਉਹਨਾਂ ਨੂੰ ਤਬਾਦਲੇ ਰਾਹੀਂ ਦਿੱਤੀ ਜਮੀਨ ਅੱਜ ਤੱਕ ਉਹਨਾਂ ਦੇ ਨਾਮ ਤੇ ਨਹੀਂ ਚੜੀ ਹੈ ਇਸ ਕਰਕੇ ਉਹਨਾਂ ਦੀ ਅੱਜ ਮੰਗ ਹੈ ਕਿ ਜਾਂ ਤਾਂ ਉਹਨਾਂ ਦੀ ਪੁਰਾਣੀ ਮਾਲਕੀ ਵਾਲੀ 4 ਏਕੜ ਉਹਨਾਂ ਨੂੰ ਦੇ ਦਿੱਤੀ ਜਾਵੇ ਜਾਂ ਫੇਰ 8 ਏਕੜ ਉਹਨਾਂ ਦੇ ਨਾਮ ਕੀਤੇ ਜਾਣ। ਇਸ ਸਬੰਧੀ ਪਿੰਡ ਸਿੱਧਵਾਂ ਕਲਾਂ ਦੇ ਹਰਵਿੰਦਰ ਸਿੰਘ,ਅਪਿੰਦਰ ਸਿੰਘ,ਹਰਬੰਸ ਸਿੰਘ,ਰਾਜ ਸਿੰਘ ਮੱਲੀ,ਸੁਖਦੇਵ ਸਿੰਘ,ਗੁਰਨਾਮ ਸਿੰਘ,ਸਤਨਾਮ ਸਿੰਘ,ਯਾਦਵਿੰਦਰ ਸਿੰਘ ਸਿੱਧੂ,ਕਰਨਵੀਰ ਸਿੰਘ ਸਿੱਧੂ,ਮਨਦੀਪ ਕੌਰ ਸਿੱਧੂ ਅਤੇ ਰਵੀ ਸਿੱਧਵਾਂ ਆਦਿ ਵੀ ਇਸ ਪੀੜਤ ਪਰਿਵਾਰ ਦੇ ਹੱਕ ਚ ਅੱਗੇ ਆਏ ਅਤੇ ਇਹਨਾ ਕਿਹਾ ਕਿ ਅਸੀਂ ਇਸ ਪਰਿਵਾਰ ਦੇ ਹੱਕ ਚ ਹਮੇਸ਼ਾਂ ਖੜਾਗੇ। ਜਦੋ ਇਸ ਸਬੰਧੀ ਪਿੰਡ ਦੇ ਮੌਜੂਦਾ ਸਰਪੰਚ ਕੁਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਕਿ ਉਹ ਵੀ ਇਸ ਪਰਿਵਾਰ ਦੇ ਨਾਲ ਖੜੇ ਹਨ