ਫਾਜ਼ਿਲਕਾ ਜ਼ਿਲ੍ਹੇ ਵਿਚ ਇੱਕ ਦਿਨ ਵਿੱਚ 27 ਹਜ਼ਾਰ ਮੀਟ੍ਰਿਕ ਟਨ ਕਣਕ ਲਿਫਟਿੰਗ ਕੀਤੀ : ਡਿਪਟੀ ਕਮਿਸ਼ਨਰ

ਫਾਜ਼ਿਲਕਾ, 24 ਅਪ੍ਰੈਲ : ਫਾਜ਼ਿਲਕਾ ਜ਼ਿਲ੍ਹੇ ਵਿਚ ਸੋਮਵਾਰ ਨੂੰ ਇਸ ਸੀਜਨ ਦੀ ਰਿਕਾਰਡ ਇੱਕ ਦਿਨ ਵਿੱਚ 27 ਹਜ਼ਾਰ ਮੀਟ੍ਰਿਕ ਟਨ ਕਣਕ ਲਿਫਟਿੰਗ ਕੀਤੀ ਗਈ ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਆਈ ਏ ਐਸ ਨੇ ਦਿੱਤੀ ਹੈ। ਉਹਨਾਂ ਨੇ ਖਰੀਦ ਏਜੰਸੀਆਂ ਅਤੇ ਟਰਾਂਸਪੋਰਟ ਨਾਲ ਸਬੰਧਤ ਸਾਰੀਆਂ ਧਿਰਾਂ ਨੂੰ ਸਖਤ ਤਾੜਨਾ ਕੀਤੀ ਹੈ ਕਿ ਜੇਕਰ ਮੰਡੀ ਵਿਚ ਕਿਸਾਨ ਦੀ ਕਿਸੇ ਵੀ ਕਿਸਮ ਦੀ ਖੱਜਲ ਖੁਆਰੀ ਹੋਈ ਤਾਂ ਸਬੰਧਤ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤ ਦਿੱਤੀ ਗਈ ਹੈ ਕਿ ਕਿਸਾਨਾਂ ਦੀ ਫਸਲ ਦੀ ਖਰੀਦ ਨਾਲੋ ਨਾਲ ਕੀਤੀ ਜਾਵੇ ਅਤੇ ਖਰੀਦੀ ਫ਼ਸਲ ਦੀ ਅਦਾਇਗੀ ਕਿਸਾਨਾਂ ਨੂੰ ਤੁਰੰਤ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੀਆਂ ਏਜੰਸੀਆਂ ਨੂੰ ਦਿੱਤੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਸੋਮਵਾਰ ਨੂੰ ਸਿਰਫ ਇੱਕ ਦਿਨ ਵਿੱਚ ਹੀ 27118 ਮੀਟ੍ਰਿਕ ਟਨ ਕਣਕ ਦੀ ਮੰਡੀਆਂ ਵਿੱਚੋਂ ਲਿਫਟਿੰਗ ਕੀਤੀ। ਉਹਨਾਂ ਕਿਹਾ ਕਿ ਇਸ ਵਿਚ ਵੱਡਾ ਹਿੱਸਾ ਹੈ ਪੇਂਡੂ ਖਰੀਦ ਕੇਂਦਰਾਂ ਤੋਂ ਸੀ ਜਿਥੋਂ ਅੱਜ ਕਣਕ ਦੀ ਲਿਫਟਿੰਗ ਹੋਣ ਨਾਲ ਇਨ੍ਹਾਂ ਮੰਡੀਆਂ ਵਿਚ ਹੋਰ ਕਣਕ ਆਉਣ ਲਈ ਸਥਾਨ ਉਪਲਬਧ ਹੋ ਸਕੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਫਾਜ਼ਿਲਕਾ ਜ਼ਿਲੇ ਵਿਚ 417335 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨ ਗਰੇਨ ਵੱਲੋਂ ਸੈਂਟਰਲ ਪੂਲ ਲਈ 778630 ਮੀਟ੍ਰਿਕ ਟਨ ਤੇ ਸਟੇਟ ਪੂਲ ਲਈ 34750 ਟਨ, ਮਾਰਕਫੈਡ ਵਲੋ 117224 ਟਨ, ਪਨਸਪ ਵਲੋ 114970 ਟਨ, ਵੇਅਰ ਹਾਊਸ ਵਲੋਂ 55467 ਟਨ, ਭਾਰਤੀ ਖੁਰਾਕ ਨਿਗਮ ਵਲੋਂ 3629 ਟਨ ਕਣਕ ਦੀ ਖਰੀਦ ਕੀਤੀ ਗਈ ਹੈ।