ਗੁਰੂ ਨਾਨਕ ਦਰਬਾਰ ਝਾਂਡੇ ਵਿਖੇ 203 ਵਿਅਕਤੀਆਂ ਨੇ ਕੀਤਾ ਖੂਨ ਦਾਨ 

ਮੁੱਲਾਂਪੁਰ ਦਾਖਾ,19 ਜਨਵਰੀ (ਸਤਵਿੰਦਰ ਸਿੰਘ ਗਿੱਲ) : ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਸੰਤ ਰਾਮਪਾਲ ਸਿੰਘ ਜੀ ਦੇ 46ਵੇਂ ਜਨਮ ਦਿਨ ਦੀ ਖੁਸੀ ਵਿੱਚ ਸ਼੍ਰੀ ਰਘੂਨਾਥ ਹਸਪਤਾਲ ਅਗਰ ਨਗਰ ਲੁਧਿਆਣਾ ਦੀ ਟੀਮ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਤ ਰਾਮ ਪਾਲ ਸਿੰਘ ਜੀ ਨੂੰ ਪਿਆਰ ਕਰਨ ਵਾਲੀ ਸੰਗਤ ਸਾਮਲ ਹੋਈ ਅਤੇ  ਇਸ ਖ਼ੂਨ ਦਾਨ ਕੈਂਪ ਵਿੱਚ 203 ਵਿਅਕਤੀਆਂ ਵੱਲੋਂ ਖੂਨ ਦਾਨ ਕੀਤਾ ਗਿਆ।ਇਸ ਮੌਕੇ ਸੰਤ ਰਾਮ ਪਾਲ ਸਿੰਘ ਵੱਲੋ ਸਰਕਾਰੀ ਮਿਡਲ ਸਕੂਲ ਪਿੰਡ ਝਾਂਡੇ ਦੇ ਬੱਚਿਆਂ ਨੂੰ ਮੁਫ਼ਤ ਵਰਦੀਆਂ ਵੀ ਵੰਡੀਆਂ ਗਈਆਂ। ਇਸ ਸਬੰਧੀ ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਪ੍ਰਕਾਸ਼ ਕੀਤੇ ਗਏ ਪੰਜ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਮਹਾਂਪੁਰਖਾਂ ਵੱਲੋਂ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਗਿਆ ਅਤੇ ਆਈਆਂ ਸੰਗਤਾਂ ਨੂੰ ਕਵੀਸ਼ਰੀ ਜੱਥਿਆਂ ਵੱਲੋਂ ਕਵੀਸ਼ਰੀ ਸਰਵਣ ਕਰਵਾਈ ਗਈ। ਖੂਨਦਾਨ ਦੇਣ ਵਾਲਿਆਂ ਲਈ ਫਲਾਂ ਦਾ ਜੂਸ, ਦੁੱਧ, ਫੱਲ ਅਤੇ ਬਿਸਕੁਟ ਆਦਿ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਹੋਰਨਾ ਤੋਂ ਇਲਾਵਾ ਇਸ ਮੌਕੇ ਬਾਬਾ ਪਰਮਜੋਤ ਸਿੰਘ, ਨਵਯੁੱਗ ਸਿੰਘ, ਭਾਈ ਸੁਖਦੇਵ ਸਿੰਘ, ਪ੍ਰਧਾਨ ਅਜੈਬ ਸਿੰਘ, ਤੇਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਮੋਹਾਲੀ, ਤਰਲੋਚਨ ਸਿੰਘ ਚੰਡੀਗੜ੍ਹ, ਕਰਨੈਲ ਸਿੰਘ ਮਾਨੀਏਵਾਲ, ਜਤਿੰਦਰ ਸਿੰਘ ਥਰੀਕੇ, ਮੁਨਸ਼ੀ ਸਿੰਘ, ਜਗਰੂਪ ਸਿੰਘ ਲਲਤੋਂ, ਹਰਬੰਸ ਸਿੰਘ, ਸੁਰਜੀਤ ਸਿੰਘ ਦੁੱਗਰੀ, ਸੁਰਜੀਤ ਸਿੰਘ ਸਾਊਥ ਸਿਟੀ, ਪੰਡਿਤ ਚਰਨਜੀਤ, ਡਾ. ਗੁਰਚਰਨ ਸਿੰਘ, ਅੱਛਰ ਸਿੰਘ, ਸਤਨਾਮ ਸਿੰਘ ਤਹਿਸੀਲਦਾਰ, ਗੁਰਪ੍ਰੀਤ ਸਿੰਘ ਬੱਧਨੀ, ਵਿਪਿਨ ਨਾਗਪਾਲ, ਸਾਹਿਲ ਕਾਲੜਾ, ਮਨਜੀਤ ਸਿੰਘ, ਰੇਸ਼ਮ ਸਿੰਘ, ਲੱਖਾ ਸਿੰਘ, ਪ੍ਰਧਾਨ ਮਨਜੀਤ ਕੌਰ, ਚਰਨਜੀਤ ਕੌਰ ਬਾੜੇਵਾਲ, ਪਰਮਜੀਤ ਕੌਰ, ਚਰਨਜੀਤ ਕੌਰ ਨਾਰੰਗਵਾਲ ਆਦਿ ਹਾਜਰ ਸਨ।