ਜ਼ਿਲ੍ਹੇ ਦੇ 1126 ਸਟਰੀਟ ਵਿਕਰੇਤਾਵਾਂ ਨੂੰ ਮਿਲਿਆ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਦਾ ਲਾਭ- ਡਿਪਟੀ ਕਮਿਸ਼ਨਰ

  • ਕਿਹਾ, ਪੀ.ਐੱਮ. ਸਵੈਨਿਧੀ ਯੋਜਨਾ ਸਟਰੀਟ ਵਿਕ੍ਰੇਤਾਵਾਂ ਨੂੰ ਆਪਣੇ ਪੈਰ੍ਹਾਂ ਤੇ ਖੜ੍ਹਾ ਕਰਨ ਵਿੱਚ ਹੋ ਰਹੀ ਹੈ ਸਹਾਈ ਸਿੱਧ

ਫਾਜ਼ਿਲਕਾ 10 ਅਗਸਤ : ਪ੍ਰਧਾਨ ਮੰਤਰੀ ਸਟਰੀਟ ਵੈਂਡਰਸ ਆਤਮ ਨਿਰਭਰ ਨਿਧੀ ਸਕੀਮ (ਪ੍ਰਧਾਨ ਮੰਤਰੀ ਸਵੈਨਿਧੀ) ਰਾਹੀਂ ਗਲੀ (ਸਟਰੀਟ) ਵਿਕ੍ਰੇਤਾਵਾਂ ਨੂੰ ਪੈਰ੍ਹਾਂ ਤੇ ਖੜ੍ਹਾ ਕਰਕੇ ਉਨ੍ਹਾਂ ਦੀ ਆਰਥਿਕਤਾ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਯੋਜਨਾ ਦੀ ਸਹਾਇਤਾ ਨਾਲ ਕਈ ਜ਼ਰੂਰਤਮੰਦ ਲੋਕ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ ਤੇ ਕਈ ਹੋਰ ਵੀ ਕਰ ਰਹੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਸਰਕਾਰ ਵੱਲੋਂ ਰੱਖੀ ਪ੍ਰਧਾਨ ਮੰਤਰੀ ਸਵੈਨਿਧੀ) ਵੀਡੀਓ ਕਾਨਫਰੰਸ ਦੌਰਾਨ ਆਪਣੇ ਸੰਬੋਧਨ ਵਿੱਚ ਕੀਤਾ।ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਵਨੀਤ ਕੌਰ ਵਿਸ਼ੇਸ਼ ਤੌਰ *ਤੇ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 1126 ਸਟਰੀਟ ਵਿਕਰੇਤਾਵਾਂ ਨੂੰ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਦਾ ਲਾਭ ਮਿਲ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਅਬੋਹਰ ਅਧੀਨ ਆਉਂਦੇ 635, ਨਗਰ ਕੌਂਸਲ ਫਾਜ਼ਿਲਕਾ ਅਧੀਨ ਆਉਂਦੇ 243, ਨਗਰ ਕੌਂਸਲ ਜਲਾਲਾਬਾਦ ਅਧੀਨ ਆਉਂਦੇ 238 ਅਤੇ ਨਗਰ ਪੰਚਾਇਤ ਅਰਨੀਵਾਲਾ ਅਧੀਨ ਆਉਂਦੇ 10 ਸਟਰੀਟ ਵਿਕਰੇਤਾਵਾਂ ਨੁੰ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਦਾ ਲਾਭ ਮਿਲੀਆ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਬਿਨ੍ਹਾਂ ਕਿਸੇ ਸਕਿਉਰਟੀ ਦੇ 10 ਹਜ਼ਾਰ ਰੁਪਏ ਦਾ ਕਰਜ਼ਾ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਆਤਮ ਨਿਰਭਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ' ਦੇ ਤਹਿਤ ਲੋਨ ਲੈਣ ਲਈ ਕਿਸੇ ਕਿਸਮ ਦੀ ਗਰੰਟੀ ਦੀ ਲੋੜ ਨਹੀਂ ਹੈ। ਇਹ ਸਟ੍ਰੀਟ ਵਿਕਰੇਤਾਵਾਂ ਲਈ ਜਾਰੀ ਕੀਤਾ ਜਾਂਦਾ ਹੈ ਤਾਂ ਜੋ ਉਹ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਸਕਣ।  ਇਸ 'ਚ ਪਹਿਲੀ ਵਾਰ 1 ਸਾਲ ਲਈ ਅਰਜ਼ੀ 'ਤੇ 10,000 ਰੁਪਏ ਦਾ ਕਰਜ਼ਾ ਦਿੱਤਾ ਜਾਂਦਾ ਹੈ। ਜੇਕਰ ਕੋਈ ਵਿਅਕਤੀ 1 ਸਾਲ ਦੇ ਅੰਦਰ ਇਸ ਕਰਜ਼ੇ ਦੀ ਅਦਾਇਗੀ ਕਰਦਾ ਹੈ, ਤਾਂ ਉਸਨੂੰ ਦੂਜੀ ਵਾਰ 20,000 ਦਾ ਕਰਜ਼ਾ ਮਿਲਦਾ ਹੈ। ਇਸ ਦੇ ਨਾਲ ਹੀ ਤੀਜੀ ਵਾਰ ਬਿਨਾਂ ਕਿਸੇ ਗਰੰਟੀ ਦੇ ਸਟਰੀਟ ਵੈਂਡਰਾਂ ਨੂੰ 50,000 ਰੁਪਏ ਤੱਕ ਦਾ ਕਰਜ਼ਾ ਦਿੱਤਾ ਗਿਆ ਹੈ। ਇਸ ਲੋਨ 'ਤੇ 7 ਫੀਸਦੀ ਵਿਆਜ ਦਰ ਅਦਾ ਕਰਨੀ ਪੈਂਦੀ ਹੈ ਅਤੇ ਜੇਕਰ ਤੁਸੀਂ ਡਿਜੀਟਲ ਮੋਡ ਰਾਹੀਂ ਈਐੱਮਆਈ ਕਰਦੇ ਹੋ ਤਾਂ ਤੁਹਾਨੂੰ ਵਿਆਜ 'ਤੇ ਸਬਸਿਡੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਸਟਰੀਟ ਵਿਕਰੇਤਾ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸਬੰਧਤ ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤ ਵਿੱਚ ਜਾ ਕੇ ਇਸ ਸਕੀਮ ਲਈ ਅਪਲਾਈ ਕਰ ਸਕਦੇ ਹਨ ਤੇ ਉੱਥੇ ਉਸਨੂੰ ਐੱਸ ਲੋਨ ਲਈ ਇੱਕ ਫਾਰਮ ਭਰਨਾ ਹੋਵੇਗਾ। ਫਾਰਮ ਭਰਨ ਲਈ 2 ਫੋਟੋਜ਼ ਅਤੇ ਫਾਰਮ ਦੇ ਨਾਲ ਬੈਂਕ ਖਾਤਾ ਅਤੇ ਮੋਬਾਇਲ ਨਾਲ ਲਿੰਕ ਆਧਾਰ ਕਾਰਡ ਦੀ ਫੋਟੋ ਕਾਪੀ ਲਗਾਉਣੀ ਲਾਜ਼ਮੀ ਹੈ। ਫਿਰ ਬੈਂਕ ਤੁਹਾਡੇ ਕਰਜ਼ੇ ਨੂੰ ਮਨਜ਼ੂਰੀ ਦੇਵੇਗਾ ਅਤੇ ਪੈਸੇ ਤੁਹਾਡੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰੇਗਾ।