ਜਿਲੇ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਲਈ 11 ਨੋਡਲ ਅਫਸਰ ਨਿਯੁਕਤ-ਡਿਪਟੀ ਕਮਿਸ਼ਨਰ

  • ਡਿਪਟੀ ਕਮਿਸ਼ਨਰ ਹਰ ਰੋਜ ਸਵੇਰੇ 9.30 ਵਜੇ ਨੋਡਲ ਅਫਸਰਾਂ ਨਾਲ ਕਰਨਗੇ ਮੀਟਿੰਗ

ਫਰੀਦਕੋਟ 5 ਅਕਤੂਬਰ : ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਝੋਨੇ ਦੀ ਫਸਲ ਦੀ ਖਰੀਦ ਮਿਤੀ 1 ਅਕਤੂਬਰ 2023 ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ। ਜਿਸ ਦੇ ਮੱਦੇਨਜ਼ਰ ਜਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਝੋਨੇ ਦੀ ਖਰੀਦ ਨੂੰ ਤੱਸਲੀਬਖਸ ਤਰੀਕੇ ਨਾਲ ਕਰਾਉਣ ਲਈ ਜਿਲੇ ਵਿੱਚ ਪੈਂਦੀਆਂ ਮੰਡੀਆਂ ਵਿੱਚ ਨੌਡਲ ਅਫਸਰ ਨਿਯੁਕਤ ਕੀਤੇ ਹਨ ਜੋ ਝੋਨੇ ਦੀ ਖਰੀਦ ਬਿਨ੍ਹਾਂ ਕਿਸੇ ਵਿਘਨ ਦੇ ਕਰਵਾਉਣ ਲਈ ਜਿੰਮੇਵਾਰ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਸ੍ਰੀ ਨਰਭਿੰਦਰ ਸਿੰਘ ਗਰੇਵਾਲ ਮੇਨ ਮੰਡੀ ਸਾਦਿਕ, ਬੁੱਟਰ, ਦੀਪ ਸਿੰਘ ਵਾਲਾ, ਮੁਮਾਰਾ, ਕਾਉਣੀ ਅਤੇ ਜੰਡ ਸਾਹਿਬ ਵਿਖੇ, ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਫਰੀਦਕੋਟ ਮੇਨ ਮੰਡੀ ਫਰੀਦਕੋਟ, ਮਚਾਕੀ ਕਲਾਂ, ਮਹਿਮੂਆਣਾ, ਮਚਾਕੀ ਮੱਲ ਸਿੰਘ, ਬੀੜ੍ਹ ਚਾਹਲ, ਪੱਕਾ, ਭਾਗਥਲਾ ਕਲਾਂ ਵਿਖੇ, ਸ੍ਰੀ ਅਭਿਨਵ ਗੋਇਲ ਡੀ.ਡੀ.ਪੀ.ਓ ਗੋਲੇਵਾਲਾ, ਕੋਠੇ ਮਲੂਕਾ ਪੱਤੀ, ਸਾਧਾਂਵਾਲਾ, ਕਾਬਲਵਾਲਾ, ਪਹਿਲੂਵਾਲਾ, ਪੱਖੀ ਕਲਾਂ, ਅਰਾਈਆਂਵਾਲਾ ਕਲਾਂ, ਹਰਦਿਆਲੇਆਣਾ ਅਤੇ ਘੁਗਿਆਣਾ, ਡੋਡ (ਸਾਦਿਕ) ਵਿਖੇ, ਸ੍ਰੀ ਨਿਰਮਲ ਓਸੇਪਚਨ ਐਸ.ਡੀ.ਐਮ. ਜੈਤੋ , ਜੈਤੋ, ਬਾਜਾਖਾਨਾ, ਬਰਗਾੜ੍ਹੀ, ਡੋਡ ਅਤੇ ਚੰਦਭਾਨ ਵਿਖੇ, ਸ੍ਰੀ ਸਿਕੰਦਰ ਸਿੰਘ ਤਹਿਸੀਲਦਾਰ ਜੈਤੋ ਬਹਿਬਲ ਖੁਰਦ, ਬਹਿਬਲਕਲਾਂ, ਬੁਰਜ ਜਵਾਹਰ ਸਿੰਘ ਵਾਲਾ, ਗੋਂਦਾਰਾ, ਚੈਨਾ, ਲੰਬਵਾਲੀ, ਮੱਲਾ, ਵਾੜਾ ਭਾਈ ਕਾ ਵਿਖੇ, ਮਿਸ ਤੁਸ਼ਿਤ ਗੁਲਾਟੀ ਪੀ.ਸੀ.ਐਸ. ਮੁੱਖ ਮੰਤਰੀ ਖੇਤਰੀ ਅਫਸਰ ਫਰੀਦਕੋਟ, ਮੇਨ ਮੰਡੀ ਕੋਟਕਪੂਰਾ, ਖਾਰਾ, ਵਾੜਾਦਰਾਕਾ ਹਰੀ ਨੌ ਵਿਖੇ, ਸ੍ਰੀ ਮੰਗੂ ਬਾਂਸਲ ਤਹਿਸੀਲਦਾਰ ਫਰੀਦਕੋਟ, ਸੰਗੋ ਰੁਮਾਣਾ, ਕਿਲਾ ਨੌ, ਸੁਖਣਵਾਲਾ, ਸ਼ੇਰ ਸਿੰਘ ਵਾਲਾ, ਚੰਦਬਾਜਾ, ਰੱਤੀਰੋੜ੍ਹੀ ਵਿਖੇ, ਸ੍ਰੀ ਪਰਮਜੀਤ ਸਿੰਘ ਬਰਾੜ ਤਹਿਸੀਲਦਾਰ ਕੋਟਕਪੂਰਾ , ਕੋਟਸੁਖੀਆ, ਔਲਖ, ਪੰਜਗਰਾਈਕਲਾਂ, ਜਿਊਣਵਾਲਾ, ਧੂੜਕੋਟ ਵਿਖੇ, ਸ੍ਰੀ ਬਿਕਰਮ ਸਿੰਘ ਕਾਰਜਕਾਰੀ ਇੰਜੀਨੀਅਰ, ਪੰਜਾਬ ਮੰਡੀ ਬੋਰਡ ਫਰੀਦਕੋਟ, ਰੋੜ੍ਹੀ ਕਪੂਰਾ, ਗੋਬਿੰਦਗੜ੍ਹ, ਘਣੀਆ,ਖੱਚੜ੍ਹਾਂ, ਕਰੀਰਵਾਲੀ, ਮਢ੍ਹਾਕ, ਦਬੜ੍ਹੀਖਾਨਾ, ਰੁਮਾਣਾ ਅਜੀਤ ਸਿੰਘ ਵਿਖੇ, ਸ੍ਰੀ ਕਰਨਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਰਾਮੇਆਣਾ, ਸੂਰਘੂਰੀ, ਬਿਸ਼ਨੰਦੀ, ਸਰਾਵਾਂ, ਝੱਖੜਵਾਲਾ, ਮੱਤਾ ਵਿਖੇ, ਸ੍ਰੀ ਨਿਖਿਲ ਗੋਇਲ ਐਸ.ਡੀ.ਓ ਪੰਚਾਇਤੀ ਰਾਜ ਫਰੀਦਕੋਟ, ਢੀਮਾਂਵਾਲੀ, ਮੌੜ, ਫਿੱਡੇ ਕਲਾਂ ਵਿਖੇ ਬਤੌਰ ਨੌਡਲ ਅਫਸਰ ਨਿਯੁਕਤ ਕੀਤੇ ਗਏ ਹਨ।  ਉਨ੍ਹਾਂ ਕਿਹਾ ਕਿ ਇਹ ਨੋਡਲ ਅਫਸਰ ਹਰ ਰੋਜ਼ ਇਨ੍ਹਾਂ ਮੰਡੀਆਂ ਦਾ ਦੌਰਾ ਕਰਕੇ ਪ੍ਰਗਤੀ ਰਿਪੋਰਟ ਸ਼ਾਮ 6 ਵਜੇ ਤੱਕ ਉਨ੍ਹਾਂ ਨੂੰ ਭੇਜਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਮੂਹ ਖਰੀਦ ਏਜੰਸੀਆਂ ਦੇ ਜਿਲਾ ਮੈਨੇਜਰਾਂ ਅਤੇ ਉਪਰੋਕਤ ਨੋਡਲ ਅਫਸਰਾਂ ਨਾਲ ਹਰ ਰੋਜ ਸਵੇਰੇ 9.30 ਵਜੇ ਮੀਟਿੰਗ ਕਰਕੇ (ਸਮੇਤ ਛੁੱਟੀ ਵਾਲੇ ਦਿਨ ਵੀ) ਖਰੀਦ ਪ੍ਰਬੰਧਾ ਦਾ ਜਾਇਜਾ ਲਿਆ ਜਾਵੇਗਾ। ਉਨ੍ਹਾਂ ਖਰੀਦ ਪ੍ਰਬੰਧਾ ਵਿੱਚ ਲੱਗੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਕਿਹਾ ਕਿ ਖਰੀਦ ਪ੍ਰਬੰਧਾ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।