ਰਜਵਾਹੇ ਵਿੱਚ ਪਿਆ 100 ਫੁੱਟ ਪਾੜ, ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬੀ, ਪ੍ਰਸ਼ਾਸਨਿਕ ਅਧਿਕਾਰੀ ਨਾ ਪਹੁੰਚਣ ਕਾਰਨ ਪਿੰਡ ਵਾਸੀਆਂ 'ਚ ਰੋਸ

ਤਲਵੰਡੀ ਸਾਬੋ, 01 ਮਾਰਚ : ਤਲਵੰਡੀ ਸਾਬੋ ਨੇੜਲੇ ਪਿੰਡ ਤਿਉਣਾ ਪੁਜਾਰੀਆ ਵਿਖੇ ਲੰਘਦੇ ਰਜਵਾਹੇ ਵਿੱਚ ਕਰੀਬ ਸੌ ਫੁੱਟ ਦਾ ਪਾੜ ਪੈ ਜਾਣ ਕਾਰਨ ਸੈਂਕੜੇ ਏਕੜ ਪੱਕਣ ਕਿਨਾਰੇ ਫ਼ਸਲ ਪਾਣੀ ਵਿੱਚ ਡੁੱਬ ਗਈ, ਇਸ ਬਾਰੇ ਪਤਾ ਲੱਗਾ ਤਾਂ ਗੁਰਦਵਾਰਾ ਸਾਹਿਬ ਵਿੱਚ ਅਨਾਊਂਸਮੈਂਟ ਕੀਤੀ ਗਈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਉੱਪਰ ਰਜਵਾਹੇ ਦੇ ਪਾੜ ਨੂੰ ਪੂਰਨ ਕਰਨ ਦੀ ਕੋਸ਼ਿਸ਼ ਕੀਤੀ ਗਈ । ਪਿੰਡ ਵਾਸੀਆਂ ਵੱਲੋਂ ਮਿੱਟੀ ਦੀਆ ਬੋਰੀਆਂ ਨਾਲ ਪਏ ਪਾੜ ਨੂੰ ਪੂਰ ਦੀ ਕੋਸ਼ਿਸ਼ ਕੀਤੀ ਗਈ, ਪਰ ਪਾਣੀ ਦਾ ਬਹਾਆ ਤੇਜ਼ ਹੋਣ ਕਾਰਨ ਰਜਵਾਹੇ ਵਿੱਚ ਮੁੜ ਪਾੜ ਪੈ ਗਿਆ । ਮੌਕੇ ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਾ ਪਹੁੰਚਣ ਕਾਰਨ ਪਿੰਡ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ । ਰਜਵਾਹੇ ਦਾ ਪਾਣੀ ਕੇਂਦਰੀ ਜਵਾਹਰ ਨਵੋਦਿਆ ਵਿਦਿਆਲਿਆ ਦੇ ਹੋਸਟਲ ਦੀਆਂ ਆਉਣ ਕਾਰਨ ਕੰਧਾਂ ਡਿੱਗ ਗਈਆਂ ਅਤੇ ਕਮਰਿਆਂ ਵਿੱਚ ਪਾਣੀ ਭਰ ਗਿਆ । ਜਿਸ ਕਾਰਨ ਹੋਸਟਲ ਵਿਚਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਕਲਾਸਾਂ ਵਿੱਚ ਸ਼ਿਫਟ ਕੀਤਾ ਗਿਆ । ਪਿੰਡ ਵਾਸੀ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਰਜਵਾਹੇ ਵਿੱਚ ਪਏ ਪਾੜ  ਨੂੰ ਪੂਰਨ ਲਈ ਸਾਰੇ ਪਿੰਡ ਵੱਲੋਂ ਆਪਣੀ ਪੱਧਰ ਉੱਪਰ ਯਤਨ ਕੀਤੇ ਜਾ ਰਹੇ ਹਨ ਪਰ ਨਹਿਰੀ ਵਿਭਾਗ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਸਹਿਯੋਗ ਨਹੀਂ ਦਿੱਤਾ ਗਿਆ ਅਤੇ ਨਾ ਹੀ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਪਾੜ ਵਿਚਲੇ ਪਾਣੀ ਦੇ ਤੇਜ਼ ਵਹਾਅ ਨੂੰ ਰੋਕਿਆ ਜਾ ਸਕੇ, ਪਿੰਡ ਤਿਉਣਾ ਪੁਜਾਰੀਆਂ ਦੇ ਸਰਪੰਚ ਰਾਜਵਿੰਦਰ ਸਿੰਘ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਰਜਵਾਹੇ ਵਿੱਚ ਪਏ ਪਾੜ੍ਹ ਨੂੰ ਠੀਕਰ ਲਈ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਪੱਕੀ ਫਸਲ ਵਿੱਚ ਪਾਣੀ ਭਰ ਗਿਆ ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਪਾੜ ਕਾਰਨ ਹੋਏ ਨੁਕਸਾਨ ਸਬੰਧੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਕੇਦਰੀ ਜਵਾਹਰ ਨਵੋਦਿਆ ਵਿਦਿਆਲਿਆ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਰਜਬਾਹੇ ਵਿੱਚ ਪਾੜ ਪੈ ਜਾਣ ਤੋਂ ਬਾਅਦ ਸਕੂਲ ਦੀ ਇਮਾਰਤ ਨੂੰ ਕਾਫ਼ੀ ਵੱਡਾ ਨੁਕਸਾਨ ਪਹੁੰਚਿਆ ਹੈ ਅਤੇ ਹੋਸਟਲ ਦੀਆਂ ਦੀਵਾਰਾਂ ਡਿੱਗੀਆਂ ਹਨ ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਹੋਸਟਲ ਵਿਚ ਰਹਿ ਰਹੇ ਵਿਦਿਆਰਥੀਆਂ ਨੂੰ ਕਲਾਸ ਰੂਮ ਵਿੱਚ ਸ਼ਿਫਟ ਕੀਤਾ ਗਿਆ ਹੈ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਰਜਵਾਹੇ ਵਿਚ ਪਏ ਪਾੜ ਨੂੰ ਪੁਰੀਆ  ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ