ਕਾਰ ਚੋਰ ਗਰੋਹ ਦੇ 04 ਮੈਂਬਰ ਕਾਬੂ, ਚੋਰੀ ਦੀਆਂ ਕਾਰਾਂ ਬਰਾਮਦ

ਐੱਸ.ਏ.ਐੱਸ. ਨਗਰ, 16 ਮਈ : ਜ਼ਿਲ੍ਹਾ ਐਸ.ਏ.ਐਸ ਨਗਰ ਸੀਨੀਅਰ ਪੁਲਿਸ ਕਪਤਾਨ ਡਾ. ਸੰਦੀਪ ਕੁਮਾਰ ਗਰਗ (ਆਈ.ਪੀ.ਐਸ,) ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਸਮੇਂ ਵੱਢੀ ਸਫਲਤਾ ਹਾਸਲ ਹੋਈ ਜਦੋਂ ਪਟਿਆਲਾ, ਪੰਚਕੁਲਾ, ਚੰਡੀਗੜ੍ਹ ਅਤੇ ਮੋਹਾਲੀ ਏਰੀਆ ਵਿੱਚੋ ਕਾਰਾਂ ਚੋਰੀ ਕਰਨ ਵਾਲੇ ਗਰੋਹ ਦੇ 04 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਪਾਸੋਂ ਚੋਰੀ ਦੀਆਂ ਕਾਰਾਂ ਬ੍ਰਾਮਦ ਕੀਤੀਆਂ ਗਈਆਂ। ਮੁਲਜ਼ਮਾਂ ਖਿਲ਼ਾਫ ਮੁਕੱਦਮਾ 152 ਮਿਤੀ 15-05-2023 ਅ/ਧ 379,411,201 ਭ:ਦ:, ਥਾਣਾ ਸਿਟੀ ਖਰੜ, ਐਸ.ਏ.ਐਸ. ਨਗਰ ਦਰਜ ਕੀਤਾ ਗਿਆ ਹੈ। ਇਸ ਸਬੰਧੀ ਡਾ: ਗਰਗ ਨੇ ਦੱਸਿਆ ਕਿ ਮੁਕੱਦਮੇ ਦੇ ਸਬੰਧ ਵਿੱਚ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ੍ਰੀ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ, ਮੋਹਾਲੀ ਦੀਆਂ ਟੀਮਾਂ ਵੱਲੋ ਮੁਕੱਦਮਾ ਉਕਤ ਵਿੱਚ ਤਫਤੀਸ਼ ਦੌਰਾਨ 04 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਬ੍ਰਾਮਦਗੀ ਕੀਤੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। ਮੁਲਜ਼ਮਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਵਿਨੀਤ ਗੌਤਮ ਪੁੱਤਰ ਵਾਸੀ #218 ਗਲੀ ਨੰ. 8, ਜੁਝਾਰ ਨਗਰ ਪਿੰਡ ਝਿੱਲ ਜ਼ਿਲ੍ਹਾ ਪਟਿਆਲਾ ਹਾਲ ਵਾਸੀ ਗਗਨ ਵਿਹਾਰ ਭਾਦਸੋ ਰੋਡ, ਪਟਿਆਲਾ, ਸ਼ੁਭਮ ਗੌਤਮ ਉਰਫ ਟਿੰਕੂ ਵਾਸੀ #218 ਗਲੀ ਨੰ. 8, ਜੁਝਾਰ ਨਗਰ ਪਿੰਡ ਝਿੱਲ ਜ਼ਿਲ੍ਹਾ ਪਟਿਆਲਾ ਹਾਲ ਵਾਸੀ ਗਗਨ ਵਿਹਾਰ ਭਾਦਸੋ ਰੋਡ, ਪਟਿਆਲਾ, ਗੱਗੀ ਪੁੱਤਰ ਪੱਪੂ ਵਾਸੀ ਭਾਦਸੋ ਰੋਡ ਪੈਟਰੋਲ ਪੰਪ ਦੀ ਬੈਕਸਾਈਡ ਜ਼ਿਲ੍ਹਾ ਪਟਿਆਲਾ ਹਾਲ ਵਾਸੀ ਮੁੰਡੀ ਖਰੜ, ਸਵੇਸ਼ ਵਾਸੀ ਪਿੰਡ ਦਾਦੂਪੁਰ, ਜ਼ਿਲ੍ਹਾ ਹਰਿਦੁਆਰ, ਕਾਰ ਮਾਰਕਾ ਸਵਿਫਟ ਰੰਗ ਸਿਲਵਰ ਨੰਬਰ: ਪੀ ਬੀ 10 ਬੀ ਕਿਊ 9351, ਕਾਰ ਮਾਰਕਾ ਇੰਡੀਗੋ ਰੰਗ ਚਿੱਟਾ ਨੰਬਰ: ਐੱਚ ਆਰ 02 ਐਕਸ-8091 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਮੁਲਜ਼ਮ ਵਿਨੀਤ ਗੌਤਮ ਅਤੇ ਸ਼ੁਭਮ ਗੌਤਮ ਉੱਰਫ ਟਿੰਕੂ ਅਤੇ ਗੱਗੀ ਮਿਲ ਕੇ ਜ਼ਿਆਦਾ ਤਰ ਰਾਤ ਸਮੇਂ ਕਾਰਾਂ ਚੋਰੀ ਕਰਦੇ ਸਨ। ਨਵੰਬਰ 2021 ਤੋਂ ਲੈ ਕੇ ਹੁਣ ਤੱਕ ਪਟਿਆਲਾ, ਪੰਚਕੁਲਾ, ਮੋਹਾਲੀ ਅਤੇ ਚੰਡੀਗੜ੍ਹ ਦੇ ਏਰੀਆ ਵਿੱਚੋ ਕਰੀਬ 34 ਤੋਂ 35 ਕਾਰਾਂ ਚੋਰੀ ਕੀਤੀਆਂ। ਚੋਰੀ ਕੀਤੀਆਂ ਕਾਰਾਂ ਨੂੰ ਸਹਾਰਨਪੁਰ ਯੂ.ਪੀ ਅਤੇ ਕਾਲੇਸ਼ੀ ਉਤਰਾਖੰਡ ਦੇ ਸਕਰੈਪ ਡੀਲਰ ਸਵੇਸ਼ ਵਾਸੀ ਪਿੰਡ ਦਾਦੂਪੁਰ, ਜ਼ਿਲ੍ਹਾ ਹਰਿਦੁਆਰ ਉਤਰਾਖੰਡ ਨੂੰ ਵੇਚ ਦਿੰਦੇ ਸੀ। ਇਹ ਸਕਰੈਪ ਡੀਲਰ ਅੱਗੇ ਕਾਰਾਂ ਨੂੰ ਕੱਟ ਵੱਡ ਕੇ ਸਕਰੈਪ ਬਣਾ ਕੇ ਅੱਗੇ ਵੇਚ ਕੇ ਕਾਰਾਂ ਦਾ ਨਾਮੋ ਨਿਸ਼ਾਨ ਮਿਟਾ ਦਿੰਦੇ ਸਨ।