ਪਿਸਟਲ ਦੀ ਨੋਕ ’ਤੇ ਲੋਕਾਂ ਨੂੰ ਡਰਾ ਧਮਕਾ ਕੇ ਖੋਹ ਕਰਨ ਵਾਲੇ 03 ਵਿਅਕਤੀਆਂ ਨੂੰ 04 ਦੇਸੀ ਪਿਸਟਲਾਂ ਅਤੇ 10 ਕਾਰਤੂਸ ਸਮੇਤ ਕੀਤਾ ਕਾਬੂ

ਸ੍ਰੀ ਮੁਕਤਸਰ ਸਾਹਿਬ, 30 ਅਗਸਤ 2024 : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਮੁਖੀ ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ. ਦੀ ਅਗਵਾਈ ਹੇਠ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਲੋਕਾਂ ਨੂੰ ਡਰਾ ਧਮਕਾਂ ਕੇ ਲੁੱਟ-ਖੋਹ ਕਰਨ ਵਾਲੇ 03 ਵਿਅਕਤੀਆਂ ਨੂੰ 4 ਦੇਸੀ ਪਿਸਟਲਾ ਅਤੇ 10 ਜਿੰਦਾ ਕਾਰਤੂਸ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਸ਼੍ਰੀ ਤੁਸ਼ਾਰ ਗਪਤਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਨੇ ਮੀਡੀਆ ਨੂੰ ਦੱਸਿਆ ਕਿ ਮੁਖਬਰ ਦੀ ਇਤਲਾਹ ਤੇ ਪੁਲਿਸ ਵੱਲੋਂ ਗੁਰਚਰਨ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਧੀਰ ਨੂੰ ਇੱਕ 315 ਬੋਰ ਦੇਸੀ ਕੱਟਾ ਸਮੇਤ 02 ਕਾਰਤੂਸ ਜਿੰਦਾ ਅਤੇ ਜਗਪ੍ਰੀਤ ਸਿੰਘ ਉਰਫ ਭੁੱਲਰ ਪੁੱਤਰ ਜਗਦੀਸ਼ ਸਿੰਘ ਵਾਸੀ ਗਿਦੱੜਬਾਹਾ ਨੂੰ 01 ਦੇਸੀ ਕੱਟਾ 12 ਬੋਰ 02 ਕਾਰਤੂਸ ਜਿੰਦਾ ਸਮੇਤ ਕਾਬੂ ਕੀਤਾ ਗਿਆ ਹੈ। ਜਿਸ ਤੇ ਮਾਨਯੋਗ ਅਦਾਲਤ ਤੋਂ ਪੁਲਿਸ ਵੱਲੋਂ ਰਿਮਾਂਡ ਹਾਸਿਲ ਕੀਤਾ ਗਿਆ ਅਤੇ ਪੁੱਛਗਿੱਛ ਦੌਰਾਨ ਗੁਰਚਰਨ ਸਿੰਘ ਉੱਕਤ ਦੀ ਨਿਸ਼ਾਨ ਦੇਹੀ ਤੋਂ 01 ਦੇਸੀ ਕੱਟਾ 12 ਬੋਰ ਸਮੇਤ 01 ਕਾਰਤੂਸ ਸਮੇਤ ਬ੍ਰਾਮਦ ਕਰਵਾਇਆ ਗਿਆ, ਪੁੱਛਗਿੱਛ ਦੌਰਾਨ ਗੁਰਚਰਨ ਸਿੰਘ ਇਹ ਵੀ ਦੱਸਿਆ ਕਿ ਉਹ ਇਹ ਦੇਸੀ ਕੱਟਾ ਜਗਪ੍ਰੀਤ ਸਿੰਘ ਭੁੱਲਰ ਨੇ ਉਸ ਨੂੰ ਦਿੱਤਾ ਸੀ। ਜਿਸ ਤੇ ਹੁਣ ਤੱਕ ਪੁਲਿਸ ਵੱਲੋਂ 02 ਦੇਸੀ ਕੱਟੇ ਅਤੇ ਇੱਕ .315 ਬੋਰ ਦੇਸੀ ਕੱਟਾ ਸਮੇਤ ਕੁੱਲ 05 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ ਵੱਲੋਂ ਚੈਕਿੰਗ ਦੌਰਾਨ ਜਸਕਰਨ ਸਿੰਘ ਉਰਫ ਜੱਸਾ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਭੁੰਦੜ ਪਾਸੋਂ ਇੱਕ ਦੇਸੀ ਕੱਟਾ 12 ਬੋਰ ਅਤੇ 05 ਜਿੰਦਾ ਕਾਰਤੂਸ ਬ੍ਰਾਮਦ ਹੋਏ ਜਿਸ ਤੇ ਪੁਲਿਸ ਵੱਲੋਂ ਮੁਕੱਦਮਾਂ ਨੰਬਰ 156 ਅ/ਧ 25/54/59 ਆਰਮਜ਼ ਐਕਟ ਤਹਿਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਰਜ ਕੀਤਾ ਗਿਆ।

  • ਮੁਕੱਦਮਾ ਨੰਬਰ 96 ਮਿਤੀ 28-08-2024 ਅ/ਧ 25 ਆਰਮਸ ਐਕਟ ਥਾਣਾ ਗਿੱਦੜਬਾਹਾ
  • ਮੁਕੱਦਮਾ ਨੰਬਰ 156 ਅ/ਧ 25/54/59 ਆਰਮਜ਼ ਐਕਟ ਤਹਿਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ
  • ਸ੍ਰੀ ਮੁਤਕਸਰ ਸਾਹਿਬ ਪੁਲਿਸ ਵੱਲੋਂ 03 ਵਿਅਕਤੀਆਂ ਨੂੰ 04 ਦੇਸੀ ਪਿਸਟਲਾ ਅਤੇ 10 ਕਾਰਤੂਸ ਸਮੇਤ ਕੀਤਾ ਕਾਬੂ

ਦੋਸ਼ੀਆਂ ਦਾ ਨਾਮ : 

  • ਗੁਰਚਰਨ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਧੀਰ  (ਮੁਕੱਦਮਾ ਨੰਬਰ 96)
  • ਜਗਪ੍ਰੀਤ ਸਿੰਘ ਉਰਫ ਭੁੱਲਰ ਪੁੱਤਰ ਜਗਦੀਸ਼ ਸਿੰਘ ਵਾਸੀ ਗਿੱਦੜਬਾਹਾ( ਮੁਕੱਦਮਾ ਨੰਬਰ 96)
  • ਜਸਕਰਨ ਸਿੰਘ ਉਰਫ ਜੱਸਾ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਭੁੰਦੜ ( ਮੁਕੱਦਮਾ ਨੰਬਰ 156)

ਬ੍ਰਮਦਗੀ

  • 02 ਦੇਸੀ ਕੱਟੇ 12 ਬੋਰ ਸਮੇਤ 03 ਜਿੰਦਾ ਕਾਰਤੂਸ     (ਮੁਕੱਦਮਾ ਨੰਬਰ 96)
  • ਇੱਕ 315 ਬੋਰ ਦੇਸੀ ਕੱਟਾ ਸਮੇਤ 02 ਜਿੰਦਾ ਕਾਰਤੂਸ (ਮੁਕੱਦਮਾ ਨੰਬਰ 96)
  • ਇੱਕ ਦੇਸੀ ਕੱਟਾ 12 ਬੋਰ 05 ਕਾਰਤੂਸ ਜਿੰਦਾ  (ਮੁਕੱਦਮਾ ਨੰਬਰ 156)

 
ਪਹਿਲਾ ਦਰਜ ਮੁਕਦਮੇ

ਗੁਰਚਰਨ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਧੀਰ ਤੇ ਪਹਿਲਾ 04 ਮੁਕਦਮੇ ਦਰਜ ਹਨ
ਮੁਕੱਦਮਾ ਨੰਬਰ 38 ਮਿਤੀ 08.03.2018 ਅ/ਧ 379 ਬੀ,341 ਹਿੰ:ਦੰ 27/54/59 ਆਰਮਸ ਐਕਟ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ
ਮੁਕੱਦਮਾ ਨੰਬਰ 67 ਮਿਤੀ 11.06.2019 ਅ/ਧ 379,511,224 ਹਿੰ:ਦੰ ਥਾਣਾ ਸਦਰ ਮਲੋਟ
ਮੁਕੱਦਮਾ ਨੰਬਰ 148 ਮਿਤੀ 27.09.2019 ਅ/ਧ 458,380,506 ਹਿੰ:ਦੰ 25/54/59 ਆਰਮਸ ਐਕਟ ਥਾਣਾ ਗਿੱਦੜਬਾਹਾ
ਮੁਕੱਦਮਾ ਨੰਬਰ 163 ਮਿਤੀ 20.07.2020 ਅ/ਧ  21,22,27 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ
2.ਜਗਪ੍ਰੀਤ ਸਿੰਘ ਉਰਫ ਭੁੱਲਰ ਪੁੱਤਰ ਜਗਦੀਸ਼ ਸਿੰਘ ਵਾਸੀ ਗਿਦੱੜਬਾਹਾ ਤੇ ਪਹਿਲਾ 06 ਮੁਕਦਮੇ ਦਰਜ ਹਨ

  • 1. ਮੁਕੱਦਮਾ ਨੰਬਰ 267 ਮਿਤੀ 03.10.2020 ਅ/ਧ 379,411 ਹਿੰ:ਦੰ ਥਾਣਾ ਗਿਦੱੜਬਾਹਾ
  • 2. ਮੁਕੱਦਮਾ ਨੰਬਰ 35 ਮਿਤੀ 03.04.2021 ਅ/ਧ 379,411 ਹਿੰ:ਦੰ ਥਾਣਾ ਗਿਦੱੜਬਾਹਾ
  • 3. ਮੁਕੱਦਮਾ ਨੰਬਰ 64 ਮਿਤੀ 14.11.2021 ਅ/ਧ 411 ਹਿੰ:ਦੰ ਥਾਣਾ ਜੀ.ਆਰ.ਪੀ
  • 4. ਮੁਕੱਦਮਾ ਨੰਬਰ 51 ਮਿਤੀ 20.03.2022 ਅ/ਧ 379,411 ਹਿੰ:ਦੰ ਥਾਣਾ ਗਿਦੱੜਬਾਹਾ 
  • 5. ਮੁਕੱਦਮਾ ਨੰਬਰ 06 ਮਿਤੀ 09.09.2023 ਅ/ਧ 3,4,5 ਇੰਮੋਰਲ ਟਰੈਫਿਕਕਿੰਗ ਐਕਟ ਥਾਣਾ ਲੰਬੀ
  • 6. ਮੁਕੱਦਮਾ ਨੰਬਰ 01 ਅ/ਧ 138 ਐਨ.ਆਈ ਥਾਣਾ ਸਿਟੀ ਗਿਦੱੜਬਾਹਾ
  • 3. ਜਸਕਰਨ ਸਿੰਘ ਉਰਫ ਜੱਸਾ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਭੁੰਦੜ ਤੇ ਪਹਿਲਾ 02 ਮੁਕੱਦਮੇ ਦਰਜ ਹਨ (ਮੁਕੱਦਮਾ ਨੰਬਰ 156)