ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਬਟਾਲਾ ਵਿਖੇ ਵੋਟਰ ਜਾਗਰੂਕਤਾ ਕੈਂਪ

  • ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟ ਦੀ ਦਰੁਸਤੀ ਅਤੇ ਸ਼ਿਫਟਿੰਗ ਲਈ ਫਾਰਮ ਨੰਬਰ 8, ਨਿਰਧਾਰਿਤ ਫਾਰਮਾਂ ਵਿੱਚ ਬਿਨੈ ਕੀਤਾ ਜਾ ਸਕਦਾ ਹੈ

ਬਟਾਲਾ, 25 ਜੁਲਾਈ : ਡਿਪਟੀ ਕਮਿਸ਼ਨਰ, ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਸਵੀਪ ਟੀਮ ਗੁਰਦਾਸਪੁਰ ਵੱਲੋਂ ਵੋਟਰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਬਟਾਲਾ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਹਾਇਕ  ਸਵੀਪ ਨੋਡਲ ਬਟਾਲਾ ਪਿ੍ਰੰਸੀਪਲ ਬਲਵਿੰਦਰ ਕੋਰ, ਸਵੀਪ ਗਤੀਵਿਧੀਆਂ ਮੈਂਬਰ ਲੈਕਚਰਾਰ ਰਮਿੰਦਰ ਕੋਰ ਅਤੇ ਯੰਗ ਵੋਟਰ ਵਿਦਿਆਰਥਣਾਂ ਵਲੋਂ ਸਵੇਰ ਦੀ ਸਭਾ ਵਿੱਚ ਭਾਰਤ ਦੇ ਸੰਵਿਧਾਨ, ਵੋਟਰ ਪ੍ਰਕਿਰਿਆ, ਵੋਟ ਆਨਲਾਈਨ ਬਣਾਉਣ, ਆਪਣਾ ਪਤਾ ਬਦਲਣ ਆਦਿ ਲਈ ਵੋਟਰ ਹੈਲਪ ਲਾਈਨ ਐਪ ਦੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ। ਭਾਰਤ ਚੋਣ ਕਮਿਸ਼ਨ ਦੇ ਐਨ.ਵੀ.ਐਸ.ਪੀ ਪੋਰਟਲ (www.nvsp.in), ਵੋਟਰ ਹੈਲਪ ਲਾਈਨ ਐਪ, ਸੀ.ਐਸ.ਸੀ ਸੈਂਟਰ ਅਤੇ ਆਫ਼ ਲਾਈਨ ਮੋਡ ਜਿਸ ਵਿੱਚ ਵਿੱਦਿਅਕ ਅਦਾਰਿਆਂ, ਸਵੀਪ ਨਾਲ ਸਬੰਧੀ ਏਜੰਸੀਆਂ, ਐਨ.ਜੀ.ਓਜ, ਯੁਵਕ ਸੇਵਾਵਾਂ ਵਿਭਾਗ ਰਾਹੀਂ ਵੀ ਆਪਣੀ ਨਵੀਂ ਵੋਟ ਬਣਾਉਣ (ਫਾਰਮ 6), ਵੋਟ ਕਟਾਉਣ (ਫਾਰਮ 7), ਵੋਟ ਦੀ ਦਰੁਸਤੀ ਅਤੇ ਸ਼ਿਫਟਿੰਗ ਲਈ (ਫਾਰਮ 😎 ਨਿਰਧਾਰਿਤ ਫਾਰਮਾਂ ਵਿੱਚ ਬਿਨੈ ਕੀਤਾ ਜਾ ਸਕਦਾ ਹੈ।