18 ਪੰਜਾਬ ਰੈਜੀਮੈਂਟ (ਹਰ ਮੈਦਾਨ ਫਤਿਹ) ਦੇ ਵੈਟਰਨਜ ਨੇ ਮਨਾਇਆ ਵੈਟਲ ਹੋਮਰ ਬ੍ਰਾਚੀਲ ਅਤੇ ਬਾਲਮਲਿਕ ਦਸੰਬਰ 1971 ਵਿਜੈ ਦਿਵਸ

ਪਠਾਨਕੋਟ, 19 ਦਸੰਬਰ : 18 ਪੰਜਾਬ ਰੈਜੀਮੈਂਟ (ਹਰ ਮੈਦਾਨ ਫਤਿਹ) ਦੇ ਸੇਵਾਮੁਕਤ ਵੈਟਰਨਜ ਨੇ ਸਥਾਨਕ ਹੋਟਲ ਯੂ-ਨਾਈਟ ਪਠਾਨਕੋਟ ਵਿਖੇ ਵੈਟਲ ਹੋਮਰ ਬ੍ਰਾਚੀਲ ਅਤੇ ਬਾਲਮਲਿਕ ਦਸੰਬਰ 1971 ਵਿਜੈ ਦਿਵਸ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾ ਸਾਰੇ ਵੈਟਰਨਜ ਵੱਲੋਂ ਯੁੱਧ ਵਿੱਚ ਸਹਾਦਤ ਪਾਉਂਣ ਵਾਲੇ ਸਹੀਦਾਂ ਦੀ ਯਾਦ ਵਿੱਚ 2 ਮਿੰਟ ਦਾ ਸੋਕ ਰੱਖ ਕੇ ਸਹੀਦਾਂ ਨੂੰ ਯਾਦ ਕੀਤਾ ਅਤੇ ਸਹੀਦਾਂ ਨੂੰ ਸਰਧਾਂਜਲੀ ਦਿੰਦੇ ਹੋਏ ਸਰਧਾ ਦੇ ਫੁੱਲ ਭੇਂਟ ਕੀਤੇ। ਸਮਾਰੋਹ ਦੋਰਾਨ ਇਸ ਯੁੱਧ ਵਿੱਚ ਭਾਗ ਲੈ ਚੁੱਕੇ ਵੀਰਸੈਨਿਕ ਕੈਪਟਨ ਜਗਤ ਸਿੰਘ ਚੋਹਾਣ ਅਤੇ ਕੈਪਟਨ ਨਵੀਨ ਰਾਮ ਵਰਮਾ ਨੇ ਸਾਰੇ ਵੈਟਰਨਜ ਨੂੰ ਯੁਨਿਟ ਦੀ ਬਹਾਦਰੀ ਤੇ ਰੋਸਨੀ ਪਾਉਂਦਿਆਂ ਯੁੱਧ ਨੀਤਿਆਂ ਬਾਰੇ ਦੱਸਿਆ। ਇਸ ਯੁੱਧ ਵਿੱਚ ਯੁਨਿਟ ਦੇ ਸੈਨਿਕਾਂ ਵੱਲੋਂ 1 ਮਹਾਵੀਰ ਚੱਕਰ, 1 ਵੀਰਚੱਕਰ, ਅਤੇ 2 ਸੈਨਾ ਮੈਡਲ ਬਹਾਦਰੀ ਪੁਰਸਕਾਰ ਪ੍ਰਾਪਤ ਕੀਤੇ। 18 ਪੰਜਾਬ ਰੈਜੀਮੈਂਟ ਨੂੰ ਇਸ ਬਹਾਦਰੀ ਦੇ ਲਈ ਵੈਟਲ ਹੋਮਰ ਬ੍ਰਾਚੀਲ ਅਤੇ ਬਾਲਮਲਿਕ ਨਾਲ ਸਨਮਾਨਤ ਕੀਤਾ ਗਿਆ। ਸਮਾਰੋਹ ਦੇ ਅੰਤ ਵਿੱਚ ਕੈਪਟਨ ਸਾਲਿਗ ਰਾਮ ਸੈਣੀ ਦੀ ਪ੍ਰਧਾਨਗੀ ਵਿੱਚ ਪ੍ਰਬੰਧਨ ਟੀਮ ਦੇ ਮੈਂਬਰ ਕੈਪਟਨ ਸੁਰਿੰਦਰ ਸਿੰਘ ਮਨਕੋਟੀਆ, ਕੈਪਟਨ ਤੁਲਸੀ ਰਾਮ ਅਤੇ ਨਾਇਕ ਅਮਰਜੀਤ ਡੋਗਰਾ ਵੱਲੋਂ ਸਾਰੇ ਵੈਟਰਨਜ ਨੂੰ ਵੈਟਲ ਹੋਮਰ ਦਾ ਯਾਦਗਾਰ ਚਿਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ।