ਡਾਕਟਰਾਂ ਵੱਲੋਂ ਮਰੀਜਾਂ ਦੇ ਨਾਲ ਗਲਤ ਵਿਵਹਾਰ ਕਰਨ ਦੀਆਂ ਆ ਰਹੀਆਂ ਸਨ ਸ਼ਕਾਇਤਾਂ : ਗੁਰਜੀਤ ਔਜਲਾ

  • ਗੁਰਜੀਤ ਸਿੰਘ ਔਜਲਾ ਨੇ ਗੁਰੂ ਨਾਨਕ ਦੇਵ ਹਸਪਤਾਲ ਦੇ ਬੱਚਾ ਵਾਰਡ ਦਾ ਕੀਤਾ ਦੌਰਾ

ਅੰਮ੍ਰਿਤਸਰ, 15 ਮਈ : ਅੰਮ੍ਰਿਤਸਰ ਦਾ ਗੁਰੂ ਨਾਨਕ ਦੇਵ ਹਸਪਤਾਲ ਅਕਸਰ ਹੀ ਆਪਣੇ ਕਾਰਨਾਮਿਆਂ ਕਰਕੇ ਵਿਵਾਦਾਂ ਵਿੱਚ ਨਜ਼ਰ ਆਉਂਦਾ ਹੈ। ਕੁਝ ਸਮੇਂ ਤੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਬੱਚਾ ਵਾਰਡ ਦੇ ਵਿਚ ਡਾਕਟਰਾਂ ਵੱਲੋਂ ਮਰੀਜਾਂ ਦੇ ਨਾਲ ਕੀਤੀ ਜਾਂਦੀ ਬਦਸਲੁਕੀ ਅਤੇ ਗਲਤ ਭਾਸ਼ਾ ਬੋਲਣ ਸੁਨਣ ਕੰਪਲੇਂਟ ਆ ਰਹੀਆਂ ਸਨ ਜਿਸਦੇ ਚੱਲਦੇ ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੌਰਾ ਕੀਤਾ ਅਤੇ ਡਾਕਟਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਚ ਆਉਣ ਵਾਲੇ ਮਰੀਜ਼ਾਂ ਜ਼ਿਆਦਾਤਰ ਅਨਪੜ੍ਹ ਹਨ ਅਤੇ ਜਲਦੀ ਭਾਵੁਕ ਹੋ ਜਾਂਦੇ ਹਨ। ਲੇਕਿਨ ਡਾਕਟਰਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾਉਣ ਅਤੇ ਜ਼ਿੰਮੇਵਾਰੀਆਂ ਨਿਭਾਉਂਦੇ ਵਿਚ ਮੁਸ਼ਕਲਾਂ ਤਾਂ ਜ਼ਰੂਰ ਆਉਂਦੀਆਂ ਹਨ। ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਮਰੀਜ਼ ਦਾ ਇਲਾਜ ਕਰਨਾ ਹੀ ਛੱਡ ਦਿਓ ਅਤੇ ਇਸ ਤੋਂ ਇਲਾਵਾ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਬੱਚਾ ਵਾਰਡ ਦੇ ਵਿੱਚ ਪੀਣ ਵਾਲੇ ਪਾਣੀ ਦੀਆਂ ਮੁਸ਼ਕਲਾਂ ਹਨ ਅਤੇ ਇਸ ਤੋਂ ਇਲਾਵਾ ਬਾਥਰੂਮ ਬਹੁਤ ਜਿਆਦਾ ਗੰਦੇ ਹਨ ਜਿਸਦੇ ਲਈ ਪਬਲਿਕ ਹੈਲ਼ਥ ਵਿਭਾਗ ਨੂੰ ਵੀ ਉਹਨਾਂ ਵੱਲੋ ਸੱਦਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਹਸਪਤਾਲ ਦੇ ਨਾਲ ਇੱਕ ਕੈਂਸਰ ਦੇਸ਼ ਇਲਾਜ ਦਾ ਹਸਪਤਾਲ ਬਣ ਰਿਹਾ ਹੈ ਉਸ ਵਿੱਚ ਵੀ ਦੇਰੀ ਹੋ ਰਹੀ ਹੈ ਉਸ ਨੂੰ ਲੈ ਕੇ ਵੀ ਅੱਜ ਇਹਨਾਂ ਵੱਲੋਂ ਮੀਟਿੰਗ ਬੁਲਾਈ ਗਈ ਹੈ ਅਤੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਹਨ ਉਹ ਸਾਰੀਆਂ ਅੱਜ ਨੋਟ ਕੀਤੀਆਂ ਜਾਣਗੀਆਂ ਹਨ ਅਤੇ ਕੁਝ ਹੀ ਦਿਨਾਂ ਵਿੱਚ ਇਨ੍ਹਾਂ ਮੁਸ਼ਕਲਾਂ ਨੂੰ ਸਹੀ ਕੀਤਾ ਜਾਵੇਗਾ। ਹਰ ਕੋਈ ਮੁਸ਼ਕਲ ਸਰਕਾਰ ਦੇ ਸਹਿਯੋਗ ਨਾਲ ਖਤਮ ਹੁੰਦੀ ਹੋਵੇਗੀ ਤੇ ਉਸ ਲਈ ਸਰਕਾਰ ਨੂੰ ਵੀ ਲਿਖਿਆ ਜਾਵੇਗਾ ਇਸਦੇ ਨਾਲ ਹੀ ਅੱਗੇ ਬੋਲਦੇ ਹੋਏ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਸ਼ਿਕਾਇਤ ਇਹ ਸਾਹਮਣੇ ਆਈ ਕਿ ਵਾਰਡ ਵਿੱਚ ਟੈਸਟ ਜਾਂ ਦਵਾਈਆਂ ਲੈਣ ਵਾਸਤੇ ਕੁਝ ਏਜੰਟ ਘੁੰਮਦੇ ਹਨ ਉਹ ਨਜ਼ਰ ਆਉਂਦੇ ਹਨ ਤੇ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੇ ਟੈਸਟ ਕਰਨ ਵਾਸਤੇ ਹਰ ਇਕ ਤਰੀਕੇ ਦੀ ਮਸ਼ੀਨ ਗੁਰੂ ਨਾਨਕ ਦੇਵ ਹਸਪਤਾਲ ਨੂੰ ਮੁਹਈਆ ਕਰਵਾਈ ਹੋਈ ਹੈ ਅਗਰ ਕੋਈ ਟੈਸਟ ਕਰਨ ਵਾਲੀ ਮਸ਼ੀਨ ਬੰਦ ਹੈ ਅਤੇ ਉਸਦੇ ਲਈ ਡਾਕਟਰ ਸਾਨੂੰ ਦੱਸਣ ਅਸੀਂ ਉਸ ਨੂੰ ਠੀਕ ਕਰਵਾ ਕੇ ਦੇਣ ਦਾ ਭਰੋਸਾ ਦਿੰਦੇ ਹਨ।