ਬਟਾਲਾ, 29 ਨਵੰਬਰ : ਪ੍ਰਿੰਸੀਪਲ ਸਰਕਾਰੀ ਸੀਨੀ. ਸੈਕੰ. ਸਕੂਲ, ਬਾਂਗੋਵਾਨੀ ਦੇ ਦਿਸ਼ਾ ਨਿਰਦੇਸ਼ ‘ਚ ਰਾਸ਼ਟਰੀ ਹੁਨਰ ਯੋਗਤਾ ਫਰੇਮਵਰਕ (ਐਨ.ਐਸ.ਕਿਯੂ.ਐਫ) ਦੇ ਵਿਦਿਆਰਥੀ “ਅੱਗ ਤੋ ਬਚਾਅ” ਸਬੰਧੀ ਗੁਰ ਸਿੱਖਣ ਲਈ ਸਥਾਨਕਕ ਸਟੇਸ਼ਨ ਫਾਇਰ ਬ੍ਰਿਗੇਡ ਵਿਖੇ ਪਹੁੰਚੇ। ਇਸ ਮੋਕੇ ਇੰਚਾਰਜ ਫਾਇਰ ਸਟੇਸ਼ਨ ਸੁਰਿੰਦਰ ਸਿੰਘ ਢਿੱਲੋ, ਆ.ਪ੍ਰ. ਮਾਹਰ ਹਰਬਖਸ਼ ਸਿੰਘ, ਸੂਬੇਦਾਰ ਰਣਜੀਤ ਸਿੰਘ, ਜਸਬੀਰ ਸਿੰਘ ਤੇ ਸਟੇਸ਼ਨ ਸਟਾਫ ਮੋਜੂਦ ਸੀ। ਇਸ ਮੌਕੇ ਇੰਚਾਰਜ ਫਾਇਰ ਸਟੇਸ਼ਨ ਸੁਰਿੰਦਰ ਸਿੰਘ ਢਿੱਲੋ ਵਲੋ ਵੱਖ ਵੱਖ ਅੱਗਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦੇਂਦੇ ਹੋਏ ਇਸ ਦੀ ਰੋਕਥਾਮ ਦੇ ਗੁਰਾਂ ਬਾਰੇ ਦਸਿਆ ਤੇ ਕਿਹਾ ਅੱਗ ਨੂੰ ਮੌਕੇ ਅਨੁਸਾਰ ਰੇਤ, ਮਿੱਟੀ, ਪਾਣੀ ਕੰਬਲ ਆਦਿ ਨਾਲ ਕਾਬੂ ਕੀਤਾ ਜਾ ਸਕਦਾ ਹੈ। ਅੱਗ ਬਝਾਊ ਯੰਤਰਾਂ ਦੀ ਜਾਣਕਾਰੀ ਤੇ ਵਰਤਣ ਬਾਰੇ ਦਸਿਆ ਇਸ ਤੋਂ ਬਾਅਦ ਪੋਸਟ ਵਾਰਡਨ ਹਰਬਖਸ਼ ਸਿੰਘ ਵਲੋਂ ਕਿਸੇ ਵੀ ਹਾਦਸੇ ਮੌਕੇ ਆਮ ਨਾਗਰਿਕ ਦੀ ਕੀ ਜਿੰਮੇਦਾਰੀ ਬਾਰੇ ਸਾਂਝ ਪਾਈ ਤੇ ਕਿਹਾ ਪਹਿਲਾਂ ਲੰਘਣ ਦਾ ਅਧਿਕਾਰ ਵਿਚ ਫਾਇਰ ਟੈਂਡਰ, ਪੁਲਿਸ, ਐਂਬੂਲੈਂਸ ਤੇ ਹੋਰ ਜਰੂਰੀ ਸੇਵਾਵਾਂ ਹਨ ਇਹ ਹਮੇਸ਼ਾ ਯਾਦ ਰੱਖੋ ਤੇ ਸਹਿਯੋਗ ਕਰੋ। ਅੱਗ ਤੋ ਸੁਰੱਖਿਆ ਸਬੰਧੀ ਵਿਦਿਆਰਥੀਆਂ ਵਲੋ ਕੀਤੇ ਗਏ ਸਵਾਲ ਦਾ ਜਵਾਬ ਮਾਹਰਾਂ ਵਲੋ ਦਿੱਤੇ ਗਏ। ਆਖਰ ਵਿਚ ਫਾਇਰ ਬ੍ਰਿਗੇਡ ਵਲੋ ਅਪੀਲ ਕੀਤੀ ਕਿ ਹਰੇਕ ਸਕੂਲ, ਕਾਲਜ ਤੇ ਉੱਚ ਸਿੱਖਿਆ ਸੰਸਥਾਵਾਂ, ਸੇਫ ਸਕੂਲ ਤਹਿਤ ਫਾਇਰ ਸੇਫਟੀ ਐਨ.ਓ.ਸੀ. ਦੇ ਨਾਲ ਸਾਲ ਵਿਚ 2 ਜਾਂ 3 ਵਾਰ ਸਟਾਫ ਤੇ ਵਿਦਿਆਰਥੀਆਂ ਪਾਸੋਂ ਡੈਮੋ ਡਰਿਲ ਕਰਵਾਉਣ ।