ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 2022-23 ਵਿੱਚ ਸ਼ੇਖਪੁਰ ਸਕੂਲ ਨੇ ਰਚਿਆ ਇਤਿਹਾਸ

  • ਪੰਜਾਬ ਪੱਧਰ ਤੇ ਪਹਿਲੇ 13 ਅਤੇ ਕੁੱਲ 26 ਮੈਰਿਟ ਸਥਾਨ ਪ੍ਰਾਪਤ ਕੀਤੇ

ਬਟਾਲਾ, 27 ਸਤੰਬਰ : ਸਿੱਖਿਆ ਵਿਭਾਗ ਪੰਜਾਬ ਵੱਲੋਂ ਐਲਾਨੇ ਗਏ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 2022-23 ਦੇ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰ: ਸਮਾਰਟ ਸਕੂਲ ਸ਼ੇਖਪੁਰ ਦੇ ਵਿਦਿਆਰਥੀਆਂ ਨੇ ਪੰਜਾਬ ਪੱਧਰ ਤੇ 26 ਮੈਰਿਟਾਂ ਹਾਸਲ ਕਰਕੇ ਨਵਾਂ ਇਤਹਾਸ ਰਚ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਨਤੀਜੇ ਦੀਆਂ ਪਹਿਲੀਆਂ 13 ਮੈਰਿਟਾਂ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਹਾਸਲ ਕੀਤੀਆਂ ਹਨ ਤੇ ਬਾਕੀ ਹੋਰ ਮੈਰਿਟਾਂ ਮਿਲਾ ਕੇ ਕੁੱਲ 26 ਮੈਰਿਟਾਂ ਹਾਸਲ ਕਰਨ ਵਾਲਾ ਪੰਜਾਬ ਦਾ ਪਹਿਲਾ ਸਕੂਲ ਬਣ ਗਿਆ ਹੈ। ਪੰਜਾਬ ਪੱਧਰ ਤੇ ਪ੍ਰਭਜੋਤ ਕੌਰ ਨੇ 141 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਅੱਗੇ ਵਾਲੇ 12 ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਵਿੱਚ ਪਲਕਪ੍ਰੀਤ ਕੌਰ ਨੇ 139 ਅੰਕ , ਗੁਰਬੀਰ ਸਿੰਘ ਨੇ 138 , ਜਸਵਿੰਦਰਪਾਲ ਸਿੰਘ ਨੇ 137, ਮਨਸਾਹਿਬਪ੍ਰੀਤ ਸਿੰਘ ਨੇ 136, ਕੋਮਲਪ੍ਰੀਤ ਕੌਰ ਨੇ 135, ਕਾਜਲਪ੍ਰੀਤ ਕੌਰ ਨੇ 135, ਸਿਮਰਜੀਤ ਕੌਰ ਨੇ 135, ਸਿਮਰਨਜੀਤ ਕੌਰ ਨੇ 132, ਸ਼ਮਸ਼ੇਰ ਨੇ 131, ਸੁਖਮਨਜੀਤ ਸਿੰਘ ਨੇ 125, ਮਹਿਕਪ੍ਰੀਤ ਕੌਰ ਨੇ 125, ਓਰੋਜਦਿਲ  ਸਿੰਘ ਸੰਧੂ ਨੇ 125 ਅੰਕ ਪ੍ਰਾਪਤ ਕੀਤੇ ਹਨ। ਇਹਨਾਂ ਤੋਂ ਇਲਾਵਾ ਬਾਕੀ ਬੱਚਿਆਂ ਵਿੱਚ ਮੱਖਣਜੀਤ ਸਿੰਘ ਨੇ 124, ਅਰਸ਼ਦੀਪ ਕੌਰ ਨੇ 124, ਅਰਸ਼ਪ੍ਰੀਤ ਕੌਰ ਨੇ 122, ਜਸਮੀਤ ਕੌਰ ਨੇ 122, ਨਵਪ੍ਰੀਤ ਕੌਰ ਨੇ 121, ਕੋਮਲਪ੍ਰੀਤ ਕੌਰ ਨੇ 119, ਰਾਧਾ ਰਾਣੀ ਨੇ 117, ਲਕਸ਼ਮੀ ਦੇਵੀ ਨੇ 116, ਸਤਵਿੰਦਰ ਸਿੰਘ ਨੇ 114, ਹਰਪ੍ਰੀਤ ਕੌਰ ਨੇ 110, ਅਰਸ਼ਪ੍ਰੀਤ ਕੌਰ ਨੇ 107, ਪਰਮਵੀਰ ਸਿੰਘ ਨੇ 106, ਗਿਫਟੀ ਨੇ 102 ਅੰਕ ਪ੍ਰਾਪਤ ਕਰਕੇ ਮੈਰਿਟ ਹਾਸਲ ਕੀਤੀ ਹੈ। ਪ੍ਰਿੰਸੀਪਲ ਸੰਧੂ ਨੇ ਇਨ੍ਹਾਂ ਬੱਚਿਆਂ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕ ਗਗਨਦੀਪ ਕੌਰ, ਅਮਨਪ੍ਰੀਤ ਕੌਰ, ਸੰਦੀਪ ਬੰਮਰਾਹ, ਅਮਨਦੀਪ ਕੌਰ, ਨਵਜੋਤ ਹੁੰਦਲ, ਰਾਧਾ ਦੇਵੀ , ਸਤਨਾਮ ਸਿੰਘ ਦਾ ਵਿਸ਼ੇਸ਼ ਤੌਰ ਧੰਨਵਾਦ ਕਰਦੇ ਹੋਏ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।  ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਗੁਰਦਾਸਪੁਰ ਸ੍ਰੀ ਵਿਨੋਦ ਸ਼ਰਮਾ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਗੁਰਦਾਸਪੁਰ ਸ੍ਰੀ ਲਖਵਿੰਦਰ ਸਿੰਘ ਵੱਲੋਂ ਬੱਚਿਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਡਾ. ਮਦਨ ਲਾਲ , ਨੀਨਾ ਸ਼ਰਮਾ ,ਸਿਮਰਨਜੀਤ ਕੌਰ, ਬਿਕਰਮਜੀਤ ਕੌਰ, ਸੁਖਦੀਪ ਸਿੰਘ, ਰਜਨੀ, ਸੁਨੀਤਾ, ਰਿਪਨਦੀਪ ਕੌਰ, ਸਾਕਸ਼ੀ ਸੈਣੀ, ਲਖਬੀਰ ਕੌਰ, ਗੁਰਪਾਲ ਸਿੰਘ, ਕਾਲਾ ਸਿੰਘ, ਮਲਵਿੰਦਰ ਕੌਰ, ਭੁਪਿੰਦਰ ਸਿੰਘ, ਨਿਸ਼ਾ ਦੇਵੀ, ਸੁਨੀਲ ਕੁਮਾਰ, ਕੋਮਲਪ੍ਰੀਤ ਸਿੰਘ, ਰਮਨਦੀਪ ਕੌਰ, ਪ੍ਰਿਆ ਕੰਬੋਜ, ਪਵਿੱਤਰਪ੍ਰੀਤ ਕੌਰ, ਅਮਨਦੀਪ ਕੌਰ, ਰਮਣੀਕ ਸਿੰਘ, ਰੁਪਿੰਦਰਜੀਤ ਕੌਰ,ਪੁਨੀਤ ਕੌਰ, ਅਨਮੋਲ ਸਿੰਘ, ਗੁਰਪ੍ਰੀਤ ਕੌਰ, ਅਮਨਦੀਪ ਸਿੰਘ, ਬਲਦੇਵ ਸਿੰਘ, ਰਮੇਸ਼ ਮਸੀਹ , ਨੀਲਮ ਕੁਮਾਰੀ, ਦਵਿੰਦਰ ਸਿੰਘ, ਸਤਨਾਮ ਸਿੰਘ, ਸੰਤੋਸ਼ , ਰਾਜਬੀਰ ਕੌਰ ਆਦਿ ਹਾਜ਼ਰ ਸਨ।