ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਵੋਟਰਾਂ ਦੀ ਰਜਿਸਟ੍ਰੇਸ਼ਨ ਸ਼ੁਰੂ

  • 15 ਨਵੰਬਰ 2023 ਤੱਕ ਯੋਗ ਵਿਅਕਤੀ ਆਪਣੀ ਵੋਟ ਬਣਵਾਉਣ ਲਈ ਕਰ ਸਕਦੇ ਹਨ ਰਜਿਸ਼ਟ੍ਰੇਸ਼ਨ
  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਹਲਕਿਆਂ ਲਈ ਰਿਵਾਈਜਿੰਗ ਅਥਾਰਿਟੀ ਅਫ਼ਸਰ ਨਿਯੁਕਤ 

ਗੁਰਦਾਸਪੁਰ, 22 ਅਕਤੂਬਰ : ਚੀਫ ਕਮਿਸ਼ਨਰ, ਗੁਰਦੁਆਰਾ ਚੋਣਾਂ, ਪੰਜਾਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਗੁਰਦੁਆਰਾ ਬੋਰਡ ਚੋਣ ਹਲਕਿਆਂ ਵਿੱਚ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਜਾਰੀ ਸ਼ਡਿਊਲ ਅਨੁਸਾਰ ਵੋਟਰਾਂ ਦੀ ਰਜਿਸ਼ਟ੍ਰੇਸ਼ਨ ਸ਼ੁਰੂ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰੀਕ੍ਰਿਆ ਤਹਿਤ 21 ਅਕਤੂਬਰ 2023 ਤੋਂ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਜੋ 15 ਨਵੰਬਰ 2023 ਤੱਕ ਚੱਲੇਗੀ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਵੋਟਰਾਂ ਦੀ ਰਜਿਸਟ੍ਰੇਸ਼ਨ, ਚੋਣ ਹਲਕੇ ਵਿੱਚੋਂ ਬਿਨੈਕਾਰਾਂ ਪਾਸੋਂ ਦਾਅਵੇ/ਇਤਰਾਜ਼ ਪ੍ਰਾਪਤ ਕਰਨ, ਫੈਸਲੇ ਕਰਨ, ਵੋਟਰ ਸੂਚੀ ਤਿਆਰ ਕਰਨ ਅਤੇ ਚੋਣਾਂ ਲਈ ਰਿਵਾਈਜਿੰਗ ਅਥਾਰਟੀਜ਼ ਦੀ ਨਿਯੁਕਤੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਹਲਕੇ 104-ਸ੍ਰੀ ਹਰਗੋਬਿੰਦਪੁਰ ਸਾਹਿਬ ਲਈ ਉੱਪ ਮੰਡਲ ਮੈਜਿਸਟ੍ਰੇਟ ਕਲਾਨੌਰ ਨੂੰ ਰਿਵਾਈਜਿੰਗ ਅਥਾਰਿਟੀ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਸ ਚੋਣ ਹਲਕੇ ਵਿੱਚ ਨਗਰ ਪਾਲਿਕਾ ਸ੍ਰੀ ਹਰਗੋਬਿੰਦਪੁਰ ਸਾਹਿਬ, ਕਾਨੂੰਗੋ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ, ਘੁਮਾਣ, ਹਰਚੋਵਾਲ, ਚੋਣੇ ਅਤੇ ਹਰਪੁਰਾ ਦਾ ਪਟਵਾਰ ਹਲਕਾ ਭਰਥ ਤਹਿਸੀਲ ਬਟਾਲਾ ਅਤੇ ਤਹਿਸੀਲ ਗੁਰਦਾਸਪੁਰ ਕਾਨੂੰਗ ਹਲਕਾ ਕੋਟ ਟੋਡਰ ਮੱਲ ਪੈਣਗੇ। 105-ਬਟਾਲਾ ਹਲਕੇ ਲਈ ਉੱਪ ਮੰਡਲ ਮੈਜਿਸਟ੍ਰੇਟ ਬਟਾਲਾ ਨੂੰ ਰਿਵਾਈਜਿੰਗ ਅਥਾਰਿਟੀ ਅਫ਼ਸਰ ਨਿਯੁਕਤ ਕੀਤਾ ਹੈ ਅਤੇ ਇਸ ਚੋਣ ਹਲਕੇ ਵਿੱਚ ਨਗਰ ਨਿਗਮ ਬਟਾਲਾ, ਨਗਰ ਪਾਲਿਕਾ ਕਾਦੀਆਂ, ਕਾਨੂੰਗੋ ਹਲਕਾ ਬਟਾਲਾ ਈਸਟ, ਕਾਦੀਆਂ ਅਤੇ ਹਰਪੁਰਾ (ਸਿਵਾਏ ਪਟਵਾਰ ਹਲਕਾ ਭਰਥ) ਅਤੇ ਕਾਨੂੰਗੋ ਹਲਕਾ ਬਟਾਲਾ ਵੈਸਟ ਦਾ ਪਟਵਾਰ ਹਲਕਾ ਪੁਰੀਆਂ ਕਲਾਂ ਤਹਿਸੀਲ ਬਟਾਲਾ ਪੈਣਗੇ। 106-ਕਾਲਾ ਅਫ਼ਗਾਨਾਂ ਹਲਕੇ ਲਈ ਉੱਪ ਮੰਡਲ ਮੈਜਿਸਟ੍ਰੇਟ ਫ਼ਤਹਿਗੜ੍ਹ ਚੂੜੀਆਂ ਨੂੰ ਰਿਵਾਈਜਿੰਗ ਅਥਾਰਿਟੀ ਅਫ਼ਸਰ ਨਿਯੁਕਤ ਕੀਤਾ ਹੈ ਅਤੇ ਇਸ ਚੋਣ ਹਲਕੇ ਵਿੱਚ ਕਾਨੂੰਗੋ ਹਲਕਾ ਕਾਲਾ ਅਫ਼ਗਾਨਾ, (ਸਿਵਾਏ ਪਟਵਾਰ ਹਲਕਾ ਖਹਿਰਾ ਅਤੇ ਮਲਕਵਾਲ), ਕਾਨੂੰਗ ਿਹਲਕਾ ਕਾਸ਼ਤੀਵਾਲ, ਫੈਜਪੁਰਾ ਅਤੇ ਬਟਾਲਾ ਵੈਸਟ (ਸਿਵਾਏ ਪਟਵਾਰ ਹਲਕਾ ਪੁਰੀਆਂ ਕਲਾਂ) ਤਹਿਸੀਲ ਬਟਾਲਾ ਸ਼ਾਮਲ ਹਨ। 107-ਡੇਰਾ ਬਾਬਾ ਨਾਨਕ ਹਲਕੇ ਲਈ ਉੱਪ ਮੰਡਲ ਮੈਜਿਸਟ੍ਰੇਟ ਡੇਰਾ ਬਾਬਾ ਨਾਨਕ ਨੂੰ ਰਿਵਾਈਜਿੰਗ ਅਥਾਰਿਟੀ ਅਫ਼ਸਰ ਨਿਯੁਕਤ ਕੀਤਾ ਹੈ ਅਤੇ ਇਸ ਚੋਣ ਹਲਕੇ ਵਿੱਚ ਤਹਿਸੀਲ ਡੇਰਾ ਬਾਬਾ ਨਾਨਕ ਅਤੇ ਨਗਰ ਪਾਲਿਕਾ ਫ਼ਤਹਿਗੜ੍ਹ ਚੂੜੀਆਂ, ਕਾਨੂੰਗੋ ਹਲਕਾ ਫ਼ਤਹਿਗੜ੍ਹ ਚੂੜੀਆਂ ਅਤੇ ਕਾਨੂੰਗੋ ਹਲਕਾ ਕਾਲਾ ਅਫ਼ਗਾਨਾ ਦਾ ਪਟਵਾਰ ਹਲਕਾ ਖਹਿਰਾ ਅਤੇ ਮਲਕਵਾਲ, ਤਹਿਸੀਲ ਬਟਾਲਾ ਖੇਤਰ ਪੈਣਗੇ। 108-ਧਾਰੀਵਾਲ ਹਲਕੇ ਲਈ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਨੂੰ ਰਿਵਾਈਜਿੰਗ ਅਥਾਰਿਟੀ ਅਫ਼ਸਰ ਨਿਯੁਕਤ ਕੀਤਾ ਹੈ ਅਤੇ ਇਸ ਚੋਣ ਹਲਕੇ ਵਿੱਚ ਨਗਰ ਪਾਲਿਕਾ ਧਾਰੀਵਾਲ, ਕਾਨੂੰਗੋ ਹਲਕਾ ਧਾਰੀਵਾਲ, ਕਲਾਨੌਰ ਸਾਊਥ, ਕਲਾਨੌਰ ਨਾਰਥ, ਦੋਰਾਂਗਲਾ, ਨੌਸ਼ਿਹਰਾ ਮੱਝਾ ਸਿੰਘ ਅਤੇ ਜੌੜਾ ਛੱਤਰਾਂ (ਸਿਵਾਏ ਪਟਵਾਰ ਹਲਕਾ ਲੱਖੋਵਾਲ ਅਤੇ ਵਰਸੋਲਾ) ਤਹਿਸੀਲ ਗੁਰਦਾਸਪੁਰ ਦੇ ਖੇਤਰ ਪੈਣਗੇ। 109-ਗੁਰਦਾਸਪੁਰ ਹਲਕੇ ਲਈ ਉੱਪ ਮੰਡਲ ਮੈਜਿਸਟ੍ਰੇਟ ਗੁਰਦਾਸਪੁਰ ਨੂੰ ਰਿਵਾਈਜਿੰਗ ਅਥਾਰਿਟੀ ਅਫ਼ਸਰ ਨਿਯੁਕਤ ਕੀਤਾ ਹੈ ਅਤੇ ਇਸ ਚੋਣ ਹਲਕੇ ਵਿੱਚ ਨਗਰ ਪਾਲਿਕਾ ਗੁਰਦਾਸਪੁਰ, ਕਾਨੂੰਗੋ ਹਲਕਾ ਗੁਰਦਾਸਪੁਰ, ਕਾਹਨੂੰਵਾਨ, ਤਿੱਬੜ, ਡੇਹਰੀਵਾਲ, ਚੱਕ ਸ਼ਰੀਫ਼, ਛਾਵਲਾ ਅਤੇ ਕਾਨੂੰਗੋ ਹਲਕਾ ਤਾਲਬਪੁਰ ਦਾ ਪਟਵਾਰ ਹਲਕਾ ਲਮੀਨ, ਬਹਾਦਰ ਅਤੇ ਗਾਜ਼ੀਕੋਟ, ਕਾਨੂੰਗੋ ਹਲਕਾ ਜੌੜਾ ਛੱਤਰਾਂ ਦਾ ਪਟਵਾਰ ਹਲਕਾ ਲੱਖੋਵਾਲ ਅਤੇ ਵਰਸੋਲਾ, ਤਹਿਸੀਲ ਗੁਰਦਾਸਪੁਰ ਦੇ ਇਲਾਕੇ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲਈ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਤ ਮਿਤੀ ਤੱਕ ਆਪਣੀਆਂ ਵੋਟਾਂ ਦੀ ਰਜਿਸਟ੍ਰੇਸ਼ਨ ਜਰੂਰ ਕਰਵਾ ਲੈਣ।