ਪੰਜਾਬ ਸਟੇਟ ਫੂਡ ਕਮਿਸਨਰ ਮੈਂਬਰ ਸ੍ਰੀ ਵਿਜੈ ਦੱਤ ਜੀ ਨੇ ਕੀਤਾ ਵੱਖ ਵੱਖ ਪਿੰਡਾਂ ਅੰਦਰ ਰਾਸਨ ਡਿਪੂਆਂ ਦੀ ਕੀਤੀ ਅਚਨਚੇਤ ਚੈਕਿੰਗ

  • ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਿਪੂ ਹੋਲਡਰਾਂ ਨੂੰ ਦਿੱਤੀਆਂ ਹਦਾਇਤਾਂ

ਪਠਾਨਕੋਟ, 23 ਜੂਨ : ਅੱਜ ਪੰਜਾਬ ਸਟੇਟ ਫੂਡ ਕਮਿਸਨ ਮੈਂਬਰ ਸ੍ਰੀ ਵਿਜੈ ਦੱਤ ਵੱਲੋਂ ਧਾਰ ਬਲਾਕ ਦੇ ਵੱਖ ਵੱਖ ਪਿੰਡਾਂ ਅੰਦਰ ਪਹੁੰਚ ਕੇ ਰਾਸਨ ਡਿਪੂਆਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਮੋਕੇ ਤੇ ਉਨ੍ਹਾਂ ਵੱਲੋਂ ਰਾਸਟ ਡਿਪੂਆਂ ਦਾ ਸਟਾੱਕ ਦੀ ਚੈਕਿੰਗ ਕੀਤੀ ਅਤੇ ਰਾਸਨ ਵੰਡ ਰਿਕਾਰਡ ਦੀ ਵੀ ਚੈਕਿੰਗ ਕੀਤੀ ਗਈ। ਡਿਪੂ ਹੋਲਡਰਾਂ ਵੱਲੋਂ ਦੱਸਿਆ ਗਿਆ ਕਿ ਪਿਛਲੇ ਤਿੰਨ ਮਹੀਨਿਆਂ ਅਪ੍ਰੈਲ, ਮਈ, ਅਤੇ ਜੂਨ ਮਹੀਨੇ ਦਾ ਰਾਸਨ ਉਨ੍ਹਾ ਕੋਲ ਦੇਰੀ ਨਾਲ ਪਹੁੰਚਿਆ ਹੈ ਜਿਸ ਦੇ ਚਲਦਿਆਂ ਅੱਜ ਤੱਕ ਉਹ ਰਾਸਨ ਦੀ ਵੰਡ ਨਹੀਂ ਕਰ ਸਕੇ। ਕਮਿਸਨਰ ਮੈਂਬਰ ਨੇ ਉਨ੍ਹਾਂ ਨੂੰ ਭਰੋਸਾ ਦਿਲਾਇਆ ਕਿ ਭਵਿੱਖ ਅੰਦਰ ਕਿਸੇ ਤਰ੍ਹਾ ਦੀ ਕੋਈ ਵੀ ਪ੍ਰੇਸਾਨੀ ਨਹੀਂ ਆਉਂਣ ਦਿੱਤੀ ਜਾਵੈਗੀ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਵਿਜੈ ਦੱਤ ਮੈਂਬਰ ਪੰਜਾਬ ਸਟੇਟ ਫੂਡ ਕਮਿਸਨ ਪੰਜਾਬ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਧਾਰ ਬਲਾਕ ਦੇ ਪਿੰਡ ਮੱਟੀ, ਉੱਚਾ ਥੜ੍ਹਾ, ਸੁਕਰੇਤ ਅਤੇ ਨਿਆੜੀ ਵਿਖੇ ਰਾਸਨ ਡਿਪੂਆਂ ਦੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੱਖ ਵੱਖ ਨਿਯਮਾਂ ਦੇ ਅਧਾਰ ਤੇ ਡਿਪੂਆਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੋਰਾਨ ਦੇਖਣ ਵਿੱਚ ਆਇਆ ਹੈ ਕਿ ਪਿਛਲੇ ਤਿੰਨ ਮਹੀਨਿਆਂ ਦਾ ਰਾਸਨ ਅਜੇ ਤੱਕ ਲਾਭਪਾਤਰੀਆਂ ਤੱਕ ਨਹੀਂ ਪਹੁੰਚਿਆ ਹੈ। ਇਸ ਦੀ ਜਾਂਚ ਦੋਰਾਨ ਪਾਇਆ ਗਿਆ ਕਿ ਜੋ ਠੇਕੇਦਾਰ ਇਨ੍ਹਾਂ ਰਾਸਨ ਡਿਪੂਆਂ ਤੱਕ ਰਾਸਨ ਦੀ ਸਪਲਾਈ ਦਿੰਦਾ ਹੈ ਉਨ੍ਹਾਂ ਵੱਲੋਂ ਰਾਸਨ ਪਹੁੰਚਾਉਂਣ ਵਿੱਚ ਦੇਰੀ ਕੀਤੀ ਗਈ ਹੈ। ਉਨ੍ਹਾ ਵੱਲੋਂ ਵਿਭਾਗੀ ਅਧਿਕਾਰੀਆ ਨੂੰ ਵੀ ਆਦੇਸ ਦਿੱਤੇ ਗਏ ਹਨ ਕਿ ਸਮੇਂ ਨਾਲ ਡਿਪੂਆਂ ਤੇ ਰਾਸਨ ਦੀ ਸਪਲਾਹੀ ਪਹੁੰਚਾਈ ਜਾਵੈ ਤਾਂ ਜੋ ਲਾਭ ਪਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ ਰਾਸਨ ਦੀ ਸਤ ਪ੍ਰਤੀਸਤ ਸਪਲਾਈ ਦਿੱਤੀ ਗਈ ਹੈ ਅਤੇ ਕਿਸੇ ਤਰ੍ਹਾ ਦੀ ਕਟੋਤੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਕੂਝ ਪ੍ਰਤੀਸਤ ਰਾਸਨ ਦੀ ਕਟੋਤੀ ਹੋਣ ਕਰਕੇ ਲਾਭਪਾਤਰੀਆਂ ਤੱਕ ਰਾਸਨ ਦੀ ਮਾਤਰਾ ਘੱਟ ਪਹੁੰਚੀ ਸੀ ਪਰ ਇਸ ਵਾਰ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਰਾਸਨ ਦੀ ਪੂਰੀ ਸਪਲਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡਿਪੂਆਂ ਦੀ ਜਾਂਚ ਦੋਰਾਨ ਪਾਇਆ ਗਿਆ ਕਿ ਬਹੁਤ ਸਾਰੇ ਰਾਸਨ ਡਿਪੂਆਂ ਤੇ ਬਾਇਓਮੈਟ੍ਰਿਕ ਮਸੀਨ ਸਹੀਂ ਸਮੇਂ ਤੇ ਉਪਲੱਬਦ ਨਾ ਹੋਣ ਕਰਕੇ ਵੀ ਪ੍ਰੇਸਾਨੀ ਆ ਰਹੀ ਹੈ ਕਿਉਕਿ ਜਿਲ੍ਹੇ ਅੰਦਰ ਰਾਸਨ ਡਿਪੂਆਂ ਦੀ ਸੰਖਿਆ ਜਿਆਦਾ ਹੈ ਅਤੇ ਬਾਇਓਮੈਟ੍ਰਿਕ ਮਸੀਨਾਂ ਦੀ ਸੰਖਿਆ ਘੱਟ ਹੈ। ਉਨ੍ਹਾਂ ਕਿਹਾ ਕਿ ਬਹੁਤ ਖੁਸੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸਾਂ ਅਨੁਸਾਰ ਪੰਜਾਬ ਅੰਦਰ ਨਵੀਆਂ ਬਾਇਓਮੈਟ੍ਰਿਕ ਮਸੀਨਾਂ ਅਤੇ ਇਲੈਕਟ੍ਰੋਨਿਕ ਕੰਡਿਆਂ ਲਈ ਟੈਂਡਰ ਲਗਾ ਦਿੱਤੇ ਗਏ ਹਨ ਅਤੇ ਜਲਦੀ ਹੀ ਹਰੇਕ ਡਿਪੂ ਤੇ ਇਲੈਕਟ੍ਰੋਨਿਕ ਕੰਡਾ ਅਤੇ ਬਾਇਓਮੈਟ੍ਰਿਕ  ਮਸੀਨ ਹੋਵੇਗੀ ਜੋ ਕਿ ਆਪਸ ਵਿੱਚ ਅਟੈਚ ਹੋਣਗੀਆਂ। ਜਿਨ੍ਹੇ ਰਾਸਨ ਦੀ ਤੁਲਾਈ ਕੀਤੀ ਜਾਵੈਗੀ ਮਸੀਨ ਵਿੱਚੋਂ ਉਨੇ ਹੀ ਰਾਸਨ ਦੀ ਪਰਚੀ ਉਪਭੋਗਤਾ ਨੂੰ ਉਪਲੱਬਦ ਹੋਵੇਗੀ। ਉਨ੍ਹਾਂ ਰਾਸਨ ਡਿਪੂ ਹੋਲਡਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਰੇਕ ਰਾਸਨ ਡਿਪੂ ਦੇ ਬਾਹਰ ਡਿਪੂ ਤੇ ਉਪਲੱਬਦ ਰਾਸਨ ਦਾ ਸਟਾਕ, ਰਾਸਨ ਵੰਡ ਦਾ ਪਿਛਲਾ ਰਿਕਾਰਡ ਅਤੇ ਕਮਿਸਨਰ ਦਾ ਮੋਬਾਇਲ ਨੰਬਰ 98767-64545 ਜੋ ਕਿ ਹਰੇਕ ਰਾਸਨ ਡਿਪੂ ਦੇ ਬਾਹਰ ਪੱਕਾ ਬੋਰਡ ਬਣਾ ਕੇ ਲਿਖਿਆ ਜਾਣਾ ਚਾਹੀਦਾ ਹੈ। ਉਨ੍ਹਾ ਜਨਤਾ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਅਗਰ ਕਿਸੇ ਉਪਭੋਗਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਿਕਾਇਤ ਹੈ ਤਾਂ ਉਪਰੋਕਤ ਨੰਬਰ ਤੇ ਅਪਣੀ ਸਿਕਾਇਤ ਦਰਜ ਕਰਵਾ ਸਕਦਾ ਹੈ।