ਸੈਨਿਕ ਭਲਾਈ ਦਫਤਰ ਵਿਖੇ ਸਿੱਖ ਲਾਈਟ ਇੰਨਫੈਨਟਰੀ ਰੈਜੀਮੈਂਟ ਵੱਲੋ ਪੈਨਸ਼ਨਾਂ ਦਾ ਕੀਤਾ ਜਾਵੇਗਾ ਹੱਲ 2 ਅਪ੍ਰੈਲ ਤੋਂ 5 ਅਪ੍ਰੈਲ 2024 ਤੱਕ

ਅੰਮ੍ਰਿਤਸਰ 1 ਅਪ੍ਰੈਲ : ਕਮਾਂਡਰ ਬਲਜਿੰਦਰ ਵਿਰਕ (ਰਿਟਾ.) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਵੱਲੋ  ਜਾਣਕਾਰੀ ਦੇਦਿੰਆ ਦੱਸਿਆ ਕਿ ਸਿੱਖ ਲਾਈਟ ਇੰਨਫੈਨਟਰੀ ਰੈਜੀਮੈਂਟ ਵੱਲੋ 02 ਅਪ੍ਰੈਲ 2024 ਤੋਂ 5 ਅਪ੍ਰੈਲ 2024 ਨੂੰ ਇਸ ਦਫਤਰ ਵਿਖੇ ਟੀਮ ਵੱਲੋਂ ਸਿੱਖ ਲਾਈ ਰੈਜੀਮੈਂਟ ਦੇ ਸਾਬਕਾ ਸੈਨਿਕਾਂ ਅਤੇ ਉਹਨਾਂ ਦੀਆਂ ਵਿਧਵਾਵਾਂ ਦੀਆਂ ਪੈਨਸ਼ਨ ਸਬੰਧੀ ਮੁਸ਼ਕਿਲਾ ਸੁਣੇਗੀ ਅਤੇ ਮੁਸ਼ਕਿਲਾ ਹੱਲ ਕਰਨ ਲਈ ਆਪਣੇ ਰਿਕਾਰਡ ਦਫਤਰ ਨੂੰ ਲਿਖੇਗੀ। ਸਿੱਖ ਲਾਈਟ ਇੰਨਫੈਨਟਰੀ ਦੇ ਸਾਬਕਾ ਸੈਨਿਕ ਆਪਣਾ ਪੈਨਸ਼ਨ ਆਦਿ ਸਬੰਧੀ ਰਿਕਾਰਡ ਨਾਲ ਲੈ ਕੇ ਦਫਤਰ ਸੈਨਿਕ ਭਲਾਈ ਮੁੱਖ ਡਾਕ ਵਿਭਾਗ ਦੇ ਸਾਹਮਣੇ ਆਉਣ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 0183—2563102 ਤੇ ਸੰਪਰਕ ਕਰ ਸਕਦੇ ਹਨ।