- ਫੜੇ ਗਏ ਦੋਸੀਆਂ ਖਿਲਾਫ ਨੰਗਲ ਭੂਰ ਪੁਲਿਸ ਥਾਨੇ ਵਿੱਚ ਕੀਤਾ ਮਾਮਲਾ ਦਰਜ
ਪਠਾਨਕੋਟ, 28 ਨਵੰਬਰ : ਸ੍ਰੀ ਦਲਜਿੰਦਰ ਸਿੰਘ ਢਿੱਲੋ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਪਠਾਨਕੋਟ ਵੱਲੋ 21 ਨਵੰਬਰ 2023 ਨੂੰ ਬਤੌਰ ਸੀਨੀਅਰ ਕਪਤਾਨ ਪੁਲਿਸ, ਪਠਾਨਕੋਟ ਦਾ ਚਾਰਜ ਲਿਆ ਗਿਆ ਸੀ, ਇਸ ਉਪਰੰਤ ਜਿਲ੍ਹਾ ਪਠਾਨਕੋਟ ਵਿਖੇ ਨਜਾਇਜ ਮਾਈਨਿੰਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਨਾ ਬਿੱਲ ਅਤੇ ਬਿਨਾ ਰਾਇਅਲਟੀ ਸਲਿੱਪ ਮਾਈਨਿੰਗ ਮਟੀਰੀਅਲ ਲੈ ਕੇ ਜਾਣ ਵਾਲੇ ਦੋਸੀਆਂ ਦੇ ਖਿਲਾਫ ਸਖਤੀ ਨਾਲ ਪੇਸ ਆਉਣ ਸਬੰਧੀ ਜਿਲ੍ਹਾ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਹਨਾਂ ਹਦਾਇਤਾਂ ਦੇ ਮੱਧੇਨਜਰ ਜਿਲ੍ਹਾ ਪੁਲਿਸ ਵੱਲੋ ਕਾਰਵਾਈ ਕਰਦੇ ਹੋਏ ਅੱਜ ਮਿਤੀ 26 ਨਵੰਬਰ 2023 ਨੂੰ ਵੱਖ ਵੱਖ ਮਾਮਲਿਆਂ ਅਧੀਨ ਸਖਤ ਕਾਨੂੰਨੀ ਕਾਰਵਾਈਆਂ ਅਮਲ ਵਿੱਚ ਲਿਆਦੀਆਂ ਗਈਆਂ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐਸ.ਆਈ ਰਜਿੰਦਰ ਕੁਮਾਰ, ਥਾਣਾ ਨੰਗਲ ਭੂਰ, ਜਿਲ੍ਹਾ ਪਠਾਨਕੋਟ ਸਮੇਤ ਪੁਲਿਸ ਪਾਰਟੀ ਅਤੇ ਮਾਈਨਿੰਗ ਵਿਭਾਗ ਦੇ ਜੇ.ਈ ਸ੍ਰੀ ਨਵਦੀਪ ਸਿੰਘ ਸਮੇਤ ਨਾਕਾ ਤਲਵਾੜਾ ਜੱਟਾਂ ਮੌਜੂਦ ਸੀ ਕਿ 05 ਟਰੈਕਟਰ ਟਰਾਲੀਆਂ ਹਿਮਾਚਲ ਪ੍ਰਦੇਸ ਤੋ ਕੱਚਾ ਮਾਲ ਲੈ ਕੇ ਆ ਰਹੀਆਂ ਸਨ। ਜਿਨ੍ਹਾਂ ਨੂੰ ਉਕਤ ਪੁਲਿਸ ਪਾਰਟੀ ਅਤੇ ਮਾਈਨਿੰਗ ਵਿਭਾਗ ਦੇ ਜੇ.ਈ ਨੇ ਰੋਕ ਕੇ ਪੁੱਛਗਿੱਛ ਕੀਤੀ ਗਈ। ਜੋ ਟਰਾਲੀਆਂ ਵਿੱਚ ਭਰੇ ਕੱਚੇ ਮਾਲ ਸਬੰਧੀ ਟਰਾਲੀਆਂ ਦੇ ਡਰਾਈਵਰਾਂ ਕਿਸੇ ਤਰ੍ਹਾ ਦਾ ਕੋਈ ਸਬੂਤ ਜਾਂ ਕੋਈ ਬਿੱਲ ਆਦਿ ਪੇਸ ਨਹੀ ਕਰ ਸਕੇ। ਜਿਸ ਸਬੰਧੀ ਜੇ.ਈ ਨਵਦੀਪ ਸਿੰਘ ਵੱਲੋ ਇੱਕ ਪੱਤਰ ਏ.ਐਸ.ਆਈ ਰਜਿੰਦਰ ਕੁਮਾਰ ਦੇ ਪੇਸ ਕੀਤਾ ਗਿਆ ਕਿ ਹੇਠ ਲਿਖੇ ਦੋਸੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਸ ਤੇ ਕਾਰਵਾਈ ਕਰਦਿਆਂ ਦੋਸੀਆਂ ਉਮ ਰਾਜ ਪੁੱਤਰ ਸੇਵਾ ਸਿੰਘ, ਵਾਸੀ ਨੰਗਲ, ਮਸਕੀਨ ਪੁੱਤਰ ਸੋਨਾਦੀਨ, ਵਾਸੀ ਟਿਪਰੀ, ਜਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ), ਸਾਂਤਨੂੰ ਪੁੱਤਰ ਬਲੀਆ, ਵਾਸੀ ਪਿੰਡ ਭਦਰੋਆ, ਜਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ) , ਗਾਮਾ ਪੁੱਤਰ ਯੁਸਫਦੀਨ ਵਾਸੀ ਪਿੰਡ ਭਦਰੋਆ, ਜਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ) ਅਤੇ ਗੁਲਸਨ ਪੁੱਤਰ ਉਮ ਪ੍ਰਕਾਸ, ਵਾਸੀ ਨੰਗਲ ਦੇ ਦੇ ਖਿਲਾਫ ਮੁਕੱਦਮਾ ਨੰਬਰ 42 ਮਿਤੀ 26/11/2023 ਜੁਰਮ 4(1)ਏ, 21(ਏ) Mines & Mineral Act and 379 IPC, ਥਾਣਾ ਨੰਗਲ ਭੂਰ ਦਰਜ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਉਪਰੋਕਤ ਦੋਸੀਆਂ ਤੋਂ ਪੁੱਛ ਗਿੱਛ ਦੋਰਾਨ ਉਨ੍ਹਾਂ ਦੱਸਿਆ ਕਿ ਉਹ ਰਾਅ ਮਟੀਰੀਅਲ ਚੱਕੀ ਦਰਿਆ ਨਜਦੀਕ ਭਦਰੋਆ ਤੋ ਮਾਈਨਿੰਗ ਕਰਕੇ ਲਿਆਏ ਸੀ। ਇਹ ਰਾਅ ਮਟੀਰੀਅਲ ਉਹਨਾਂ ਨੇ ਦਸਮੇਸ ਸਟੋਨ ਕਰੇਸਰ ਤਲਵਾੜਾ ਜੱਟਾਂ, ਜਿਸਦਾ ਮਾਲਕ ਸੁਖਵਿੰਦਰ ਸਿੰਘ ਉਰਫ ਬੱਬੂ ਪੁੱਤਰ ਦਰਸਨ ਸਿੰਘ ਹੈ ਅਤੇ ਸਿਵ ਸਕਤੀ ਸਟੋਨ ਕਰੈਸਰ ਉਰਫ ਲੁਧਿਆਣਾ ਸਟੋਨ ਕਰੈਸਰ, ਤਲਵਾੜਾ ਜੱਟਾਂ, ਜਿਸ ਦਾ ਮਾਲਕ ਸੁਰੇਸ ਕਾਟਲ ਹੈ ਦੇ ਕਹਿਣ ਤੇ ਲੈ ਕੇ ਆ ਰਹੇ ਸਨ। ਜਿਸ ਤੇ ਉਕਤ ਕਰੈਸਰ ਮਾਲਕਾਂ ਨੂੰ ਵੀ ਮੁਕੱਦਮਾ ਉਕਤ ਵਿੱਚ ਨਾਮਜਦ ਕੀਤਾ ਗਿਆ ਹੈ। ਜਿਨ੍ਹਾਂ ਵੱਲੋ ਉਕਤ ਟਰਾਲੀਆਂ ਦੇ ਡਰਾਈਵਰਾਂ ਰਾਂਹੀ ਹਿਮਾਚਲ ਪ੍ਰਦੇਸ ਤੋ ਚੋਰ ਰਸਤਿਆਂ ਰਾਂਹੀ ਮਾਈਨਿੰਗ ਸਬੰਧੀ ਕੱਚਾ ਮਾਲ ਮੰਗਵਾਇਆ ਜਾਂਦਾ ਸੀ ਅਤੇ ਟਰੈਕਟਰ ਟਰਾਲੀਆਂ ਦੇ ਉਕਤ ਡਰਾਈਵਰ ਇਹਨਾਂ ਕਰੈਸਰ ਮਾਲਕਾਂ ਦੇ ਏਜੰਟਾਂ ਵੱਜੋ ਕੰਮ ਕਰਦੇ ਸਨ। ਜਿਨਾਂ ਵਿੱਚੋ ਸੁਰੇਸ ਕਾਟਲ, ਮਾਲਕ ਸਿਵ ਸਕਤੀ ਸਟੋਨ ਕਰੈਸਰ ਉਰਫ ਲੁਧਿਆਣਾ ਸਟੋਨ ਕਰੈਸਰ, ਤਲਵਾੜਾ ਜੱਟਾਂ ਨੂੰ ਅੱਜ ਮਿਤੀ 26 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋਸੀ ਸੁਖਵਿੰਦਰ ਸਿੰਘ ਉਰਫ ਬੱਬੂ, ਮਾਲਕ ਦਸਮੇਸ ਸਟੋਨ ਕਰੇਸਰ ਤਲਵਾੜਾ ਜੱਟਾਂ ਨੂੰ ਵੀ ਜਲਦ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਉਕਤ ਦੋਸੀਆਂ ਵੱਲੋ ਹਿਮਾਚਲ ਪ੍ਰਦੇਸ ਤੋਂ ਚੋਰੀ ਅਤੇ ਬਿਨ੍ਹਾ ਰਾਇਅਲੀ ਦਿੱਤੇ ਮਾਈਨਿੰਗ ਮਟੀਰੀਅਲ ਲਿਆ ਕੇ ਪੰਜਾਬ ਸਰਕਾਰ ਨੂੰ ਵਿੱਤੀ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਕੋਸਿਸ ਕੀਤੀ ਗਈ ਹੈ। ਉਕਤ ਗ੍ਰਿਫਤਾਰ ਕੀਤੇ ਗਏ ਦੋਸੀਆਂ ਨੂੰ ਸਥਾਨਿਕ ਅਦਾਲਤ ਵਿੱਚ ਪੇਸ ਕੀਤਾ ਜਾਵੇਗਾ। ਦੌਰਾਨੇ ਪੁਲਿਸ ਰਿਮਾਂਡ ਉਹਨਾਂ ਕੋਲੋ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਪੁੱਛ ਗਿੱਛ ਦੇ ਆਧਾਰ ਤੇ ਹੋਰ ਸਬੰਧਤ ਦੋੋਸੀਆਂ ਨੂੰ ਵੀ ਕਾਨੂੰਨੀ ਦਾਇਰੇ ਵਿੱਚ ਲਿਆਦਾ ਜਾਵੇਗਾ। ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ੍ਰੀ ਦਲਜਿੰਦਰ ਸਿੰਘ ਢਿੱਲੋ ਨੇ ਜੋਰ ਦੇ ਕੇ ਕਿਹਾ ਹੈ ਕਿ “ ਨਜਾਇਜ ਮਾਈਨਿੰਗ ਅਤੇ ਬਿਨਾ ਬਿੱਲ ਅਤੇ ਬਿਨਾ ਰਾਇਅਲਟੀ ਸਲਿੱਪ ਮਾਈਨਿੰਗ ਮਟੀਰੀਅਲ ਲੈ ਕੇ ਜਾਣ ਵਾਲੇ ਵਹੀਕਲਾਂ ਦੇ ਡਰਾਈਵਰਾ ਅਤੇ ਕਰੈਸਰ ਮਾਲਕਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਇਹ ਸਪੱਸਟ ਸੰਦੇਸ ਦਿੰਦੀ ਹੈ ਕਿ ਪਠਾਨਕੋਟ ਪੁਲਿਸ ਅਜਿਹੀ ਕਿਸੇ ਵੀ ਤਰਾਂ ਦੀ ਗੈਰ ਕਾਨੂੰਨੀ ਖਨਨ ਦੀ ਗਤੀਵਿਧੀ ਨੂੰ ਬਰਦਾਸਤ ਨਹੀ ਕਰੇਗੀ।