ਗੁਰਦਾਸਪੁਰ ਵਿੱਚ ਵਾਪਰੇ ਸੜਕ ਹਾਦਸੇ 'ਚ ਇੱਕ ਦੀ ਮੌਤ, 3 ਜਖ਼ਮੀ

ਗੁਰਦਾਸਪੁਰ, 21 ਜੁਲਾਈ : ਗੁਰਦਾਸਪੁਰ ਵਿਚ ਬਟਾਲਾ ਰੋਡ ‘ਤੇ 2 ਮੋਟਰ ਸਾਈਕਲ ਆਪਸ ਵਿਚ ਭਿੜ ਗਏ। ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਜਦੋਂ ਕਿ 3 ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਲਈ ਹੈ ਤੇ ਹਾਦਸੇ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ 4 ਨੌਜਵਾਨ ਇਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬਟਾਲਾ ਜਾ ਰਹੇ ਸਨ। ਜਦੋਂ ਉਹ ਦਾਣਾ ਮੰਡੀ ਕੋਲ ਪਹੁੰਚੇ ਤਾਂ ਬਟਾਲਾ ਤੋਂ ਗਲਤ ਦਿਸ਼ਾ ਤੋਂ ਆ ਰਹੇ ਮੋਟਰਸਾਈਕਲ ਨਾਲ ਉਨ੍ਹਾਂ ਦੀ ਟੱਕਰ ਹੋ ਗਈ ਜਿਸ ‘ਤੇ 2 ਨੌਜਵਾਨ ਸਵਾਰ ਸਨ। ਹਾਦਸੇ ਵਿਚ ਵਾਰਡ ਨੰਬਰ 10 ਵਾਸੀ ਪ੍ਰਦੀਪ ਸ਼ਰਮਾ ਦੇ ਪੁੱਤਰ ਸਾਜਨ ਸ਼ਰਮਾ ਦੀ ਮੌਕੇ ‘ਤੇ ਮੌਤ ਹੋ ਗਈ।ਨਿੱਕੂ ਪੁੱਤਰ ਮਹਿੰਦਰਪਾਲ, ਵਿਸ਼ਾਲ ਪੁੱਤਰ ਸੁੱਚਾ ਸਿੰਘ ਤੇ ਅੰਸ਼ੂ ਪੁੱਤਰ ਪਵਨ ਕੁਮਾਰ ਵਾਸੀ ਵਾਰਡ ਨੰਬਰ 10 ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਐਂਬੂਲੈਂਸ ਨਾਲ ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਬਟਾਲਾ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਜ਼ਖਮੀਆਂ ਦਾ ਇਲਾਜ ਕੀਤਾ। ਮ੍ਰਿਤਕ ਤੇ ਜ਼ਖਮੀ ਨੌਜਵਾਨਾਂ ਦੀ ਉਮਰ 18 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ।