ਮੰਤਰੀ ਈਟੀਓ ਨੇ ਗੁਰੂ ਅਰਜਨ ਦੇਵ ਜੀ ਮਾਰਗ ਵਿਰਾਸਤੀ ਗੇਟ ਦਾ ਰੱਖਿਆ ਨੀਂਹ ਪੱਥਰ

  • 70 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਗੇਟ
  • 35 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਮੋਰੀ ਗੇਟ ਹਲਕਾ ਵਾਸੀਆਂ ਨੂੰ ਕੀਤਾ ਸਮਰਪਿਤ

ਅੰਮ੍ਰਿਤਸਰ, 27 ਜੁਲਾਈ : ਲੋਕ ਨਿਰਮਾਣ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਨੇ ਅੱਜ ਜੰਡਿਆਲਾ ਗੁਰੂ ਹਲਕੇ ਵਿੱਚ 70 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ  ਗੁਰੂ ਅਰਜਨ ਦੇਵ ਜੀ ਮਾਰਗ ਵਿਰਾਸਤੀ ਗੇਟ ਦਾ ਨੀਂਹ ਪੱਥਰ ਰੱਖਿਆ ਅਤੇ 35 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਮੋਰੀ ਗੇਟ ਹਲਕਾ ਵਾਸੀਆਂ ਨੂੰ ਸਮਰਪਿਤ ਕੀਤਾ। ਈਟੀਓ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਮਾਰਗ ਵਿਰਾਸਤੀ ਗੇਟ 55 ਫੁੱਟ ਉਚਾ ਅਤੇ 52 ਫੁੱਟ ਚੌੜਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਰਸਤੇ ਰਾਹੀਂ ਹਜ਼ਾਰਾ ਲੋਕ ਤਰਨਤਾਰਨ ਵਿਖੇ ਜਾਂਦੇ ਹਨ ਅਤੇ ਇਸ ਗੇਟ ਦੇ ਬਣਨ ਨਾਲ ਜੰਡਿਆਲਾ ਗੁਰੂ ਹਲਕੇ ਇਕ ਨਵੀਂ ਦਿੱਖ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਗੇਟ ਤਿੰਨ ਮਹੀਨਿਆਂ ਦੇ ਮਿਥੇ ਸਮੇਂ ਅੰਦਰ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਹ ਸਾਰਾ ਕੰਮ ਗੁਣਵੱਤਾ ਭਰਪੂਰ ਹੋਣਾ ਚਾਹੀਦਾ ਅਤੇ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਇਸ ਤੇ  ਖਰਚ ਹੋਣ ਵਾਲਾ ਪੈਸਾ ਜਨਤਾ ਦਾ ਹੈ ਅਤੇ ਇਕ ਇਕ ਪੈਸੇ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਦੱਸਣਯੋਗ ਹੈ ਕਿ ਥੋੜੇ ਸਮੇਂ ਪਹਿਲਾਂ ਹੀ ਮੰਤਰੀ ਸਾਹਿਬ ਜੀ ਦੇ ਯਤਨਾ ਸਦਕਾ ਇਸ ਮਾਰਗ ਦਾ ਨਾਮ ਸਰਦੂਲ ਸਿੰਘ ਬੁੰਡਾਲਾ ਮਾਰਗ ਤੋਂ ਬਦਲ ਕੇ ਸ੍ਰੀ ਗੁਰੂ ਅਰਜਨ ਦੇਵ ਨਗਰ ਮਾਰਗ ਰੱਖਿਆ ਗਿਆ ਸੀ। ਇਸ ਉਪਰੰਤ ਲੋਕ ਨਿਰਮਾਣ ਮੰਤਰੀ ਵੱਲੋਂ 35 ਲੱਖ ਰੁਪਏ ਦੀ ਲਾਗਤ ਨਾਲ 35 ਫੁੱਟ ਉਚੇ ਅਤੇ 22 ਫੁੱਟ ਚੌੜੇ ਬਣੇ ਮੋਰੀ ਗੇਟ ਨੂੰ ਹਲਕਾ ਵਾਸੀਆਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਜੰਡਿਆਲਾ ਹਲਕੇ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਸ੍ਰ ਈ:ਟੀ:ਓ ਨੇ ਕਿਹਾ ਕਿ ਜੰਡਿਆਲਾ ਹਲਕੇ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਇਆ ਜਾਵੇਗਾ।  ਇਸ ਮੌਕੇ ਸੁਹਿੰਦਰ ਕੌਰ, ਸ੍ਰ ਸਤਿੰਦਰ ਸਿੰਘ, ਸ੍ਰ ਸੁਖਵਿੰਦਰ ਸਿੰਘ ਸੋਨੀ, ਸ੍ਰ ਸਰਬਜੀਤ ਸਿੰਘ ਡਿੰਪੀ, ਸ੍ਰੀ ਨਰੇਸ਼ ਪਾਠਕ, ਸੁਨੈਨਾ ਰੰਧਾਵਾ, ਬਾਬਾ ਪਰਮਾਨੰਦ ਜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।