ਡਿਪਟੀ ਕਮਿਸ਼ਨਰ  ਵੱਲੋਂ  ਮਹਤਾਮਾ ਗਾਂਧੀ ਨਰੇਗਾ ਸਕੀਮ ਤਹਿਤ ਬਲਾਕ ਚੋਹਲਾ ਸਾਹਿਬ ਅਤੇ ਖਡੂਰ ਸਾਹਿਬ ਦੀ ਪ੍ਰਗਤੀ ਦੇ ਰੀਵਿਊ ਸਬੰਧੀ ਮੀਟਿੰਗ 

ਤਰਨ ਤਾਰਨ, 21 ਦਸੰਬਰ : ਸ੍ਰੀ ਸੰਦੀਪ ਕੁਮਾਰ, ਆਈ.ਏ.ਐਸ. ਡਿਪਟੀ ਕਮਿਸ਼ਨਰ  ਵੱਲੋਂ  ਮਹਤਾਮਾ ਗਾਂਧੀ ਨਰੇਗਾ ਸਕੀਮ ਤਹਿਤ ਬਲਾਕ ਚੋਹਲਾ ਸਾਹਿਬ ਅਤੇ ਖਡੂਰ ਸਾਹਿਬ ਦੀ ਪ੍ਰਗਤੀ ਦੇ ਰੀਵਿਊ ਸਬੰਧੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ਼੍ਰੀ ਵਰਿਦਰਪਾਲ ਸਿੰਘ ਬਾਜਵਾ, ਪੀ.ਸੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਤਰਨ ਤਾਰਨ, ਬੀ.ਡੀ.ਪੀ.ੳ. ਚੋਹਲਾ ਸਾਹਿਬ, ਜਿਲ੍ਹਾ ਨੋਡਲ ਅਫਸਰ, ਮਗਨਰੇਗਾ ਤਰਨਤਾਰਨ, ਆਈ.ਟੀ. ਮੈਨੇਜਰ, ਮਗਨਰੇਗਾ, ਤਰਨਤਾਰਨ ਅਤੇ ਬਲਾਕ ਚੋਹਲਾ ਸਾਹਿਬ ਅਤੇ ਖਡੂਰ ਸਾਹਿਬ ਦਾ ਸਮੂਹ ਮਗਨਰੇਗਾ ਸਟਾਫ਼ ਹਾਜਰ ਆਏ। ਪ੍ਰਗਤੀ ਦੇ ਰੀਵਿਉ ਸਬੰਧੀ ਮਗਨਰੇਗਾ ਅਧੀਨ ਬਲਾਕ ਚੋਹਲਾ ਸਾਹਿਬ ਵੱਲੋਂ ਪੈਦਾ ਕੀਤੀਆਂ ਜਾਂਣ ਵਾਲੀਆਂ ਦਿਹਾੜੀਆਂ ਦੇ ਟੀਚੇ ਵਿਰੁੱਧ 10।75% ਅਤੇ ਖਡੂਰ ਸਾਹਿਬ 28.01% ਕੰਮ ਦੀ ਪ੍ਰਗਤੀ ਘੱਟ ਹੋਣ ਕਰਕੇ ਡਿਪਟੀ ਕਮਿਸ਼ਨਰ, ਤਰਨਤਾਰਨ ਵੱਲੋਂ ਨਿਰਾਸਾ ਜਾਹਿਰ ਕੀਤੀ ਗਈ ਅਤੇ ਜਿਲ੍ਹਾ ਨੋਡਲ ਅਫ਼ਸਰ, ਮਗਨਰੇਗਾ ਨੂੰ ਹਦਾਇਤ ਕੀਤੀ ਗਈ ਕਿ ਜਿੰਨ੍ਹਾਂ ਕਰਮਚਾਰੀਆਂ ਦੀ ਲੇਬਰ ਦੀ ਪ੍ਰਗਤੀ 50% ਤੋਂ ਘੱਟ ਹੈ ਉਨ੍ਹਾਂਨੂੰ ਦਿੱਤੀ ਜਾਣ ਵਾਲੀ ਤਨਖਾਹ ਦੇ ਸਲਾਨਾ ਵਾਧੇ ਤੇ 1 ਸਾਲ ਲਈ ਰੋਕ ਲਗਾਉਣ ਅਤੇ 25% ਤੋਂ ਘੱਟ ਪ੍ਰਗਤੀ ਵਾਲੇ ਕਰਮਚਾਰੀਆਂ  ਦੇ ਸਾਲਾਨਾ ਵਾਧੇ ਤੇ ਤਨਖਾਹ ਨਾਲ ਦਿੱਤੀ ਜਾਣ ਵਾਲੀ ਰਾਸ਼ੀ ਤੇ 2 ਸਾਲ ਦੀ ਰੋਕ ਲਗਾਉਣ ਸਬੰਧੀ ਕਾਰਵਾਈ ਆਰੰਭੀ ਜਾਵੇ। ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋਂ ਵਧੀਕ ਪ੍ਰੋਗਰਾਮ ਅਫ਼ਸਰ (ਮਗਨਰੇਗਾ), ਬਲਾਕ ਚੋਹਲਾ ਸਾਹਿਬ ਅਤੇ ਖਡੂਰ ਸਾਹਿਬ ਨੂੰ ਹਦਾਇਤ ਕੀਤੀ ਗਈ  ਕਿ ਜੇਕਰ ਇੱਕ ਹਫ਼ਤੇ ਤੱਕ ਲੇਬਰ ਦੀ ਪ੍ਰਗਤੀ ਵਿੱਚ ਵਾਧਾ ਨਾ ਕੀਤਾ ਗਿਆ ਤਾਂ ਸਬੰਧਤ ਕਰਮਚਾਰੀ ਦੀ ਬਦਲੀ ਹੋਰ ਬਲਾਕ ਵਿੱਚ ਕਰ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ, ਤਰਨਤਾਰਨ ਵੱਲੋਂ ਆਦੇਸ਼ ਦਿੱਤੇ ਗਏ ਕਿ ਜਿਲ੍ਹੇ ਦੀ ਸੁਮੱਚੀ ਪ੍ਰਗਤੀ ਤੇ ਪੈਦੇ ਮਾੜ੍ਹੇ ਪ੍ਰਭਾਵ ਦੇ ਸਬੰਧਤ ਜਿੰਮੇਵਾਰ ਕਰਮਚਾਰੀ ਦੇ ਖਿਲਾਫ ਸਖ਼ਤ ਅਨੁਸ਼ਾਸਨੀ ਕਾਰਵਾਈ ਆਰੰਭੀ ਜਾਵੇਗੀ।