ਲਾਇਨਜ ਕਲੱਬ ਬਟਾਲਾ ਮੁਸਕਾਨ ਦੀ ਮਹੀਨਾਵਾਰ ਪਰਿਵਾਰਕ ਮੀਟਿੰਗ ਵਿੱਚ ਲਾਇਨ ਲੇਡੀਜ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ

ਬਟਾਲਾ  13 ਅਗਸਤ : ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ  ਮਹੀਨਾਵਾਰ ਪਰਿਵਾਰਕ ਮੀਟਿੰਗ ਕੀਤੀ ਗਈ , ਜਿਸ ਵਿੱਚ ਹਾਜ਼ਰ ਲਾਇਨ ਲੇਡੀਜ ਤੇ ਬੱਚਿਆਂ ਵੱਲੋਂ ਸੱਭਿਆਚਾਰਿਕ ਬੋਲੀਆਂ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਉਪਰੋਕਤ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਲਾਇਨ ਪਰਵਿੰਦਰ ਸਿੰਘ ਗੋਰਾਇਆ ਨੇ ਦੱਸਿਆ ਕਲੱਬ ਦੇ ਮੈਂਬਰਾਂ ਵੱਲੋਂ ਪਰਿਵਾਰਕ ਮੀਟਿੰਗ ਕੀਤੀ ਗਈ ਜਿਸ ਵਿੱਚ ਹਾਜ਼ਰ ਲੇਡੀ ਲਾਇਨਜ ਮੈਂਬਰਾਂ ਅਤੇ ਬੱਚਿਆਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਜ਼ੋਨ ਚੇਅਰਮੈਨ ਲਾਇਨ ਬਰਿੰਦਰ ਸਿੰਘ ਅਠਵਾਲ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਲਾਇਨ ਲੇਡੀਜ ਨੂੰ ਤੀਆਂ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ। ਲਾਇਨ ਬਰਿੰਦਰ ਸਿੰਘ ਅਠਵਾਲ ਨੇ ਕਿਹਾ ਕਿ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਮੇਂ-ਸਮੇਂ ਤੇ ਸਮਾਜ ਭਲਾਈ ਦੇ ਅਨੇਕਾਂ ਪ੍ਰੋਜੈਕਟ ਨੇਪਰੇ ਚੜਾਏ ਗਏ ਹਨ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਨੇਕਾਂ ਪ੍ਰੋਜੈਕਟਾਂ ਲਈ ਯੋਜਨਾਬੰਦੀ ਕਰ ਲਈ ਗਈ ਹੈ। ਇਸ ਦੌਰਾਨ ਲਾਇਨ ਲੇਡੀ ਸੁਮਨ ਬਾਲਾ ਨੇ ਕਿਹਾ ਕਿ ਲਾਇਨਜ ਕਲੱਬ ਵੱਲੋਂ ਤੀਆਂ ਦੇ ਤਿਉਹਾਰ ਮਨਾਉਣਾ ਸ਼ਲਾਘਾਯੋਗ ਉਪਰਾਲਾ ਹੈ , ਜਿਸ ਨਾਲ ਅਜੋਕੀ ਨੋਜਵਾਨ ਪੀੜੀ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੁੜੀ ਰਹਿੰਦੀ ਹੈ। ਇਸ ਦੌਰਾਨ ਲਾਇਨ ਲੇਡੀਜ ਮਨਦੀਪ ਕੌਰ, ਲਾਇਨ ਲੇਡੀਜ ਮਨਜਿੰਦਰ ਕੌਰ, ਲਾਇਨ ਲੇਡੀ ਰੁਪਿੰਦਰ ਕੌਰ, ਲਾਇਨ ਲੇਡੀ ਨਰੋਤਮਪਾਲ ਕੌਰ, ਲਾਇਨ ਲੇਡੀ ਰੇਖਾ, ਲਾਇਨ ਲੇਡੀ ਮਮਤਾ, ਲਾਇਨ ਲੇਡੀ ਨਿਰਮਲਜੀਤ ਕੌਰ, ਲਾਇਨ ਲੇਡੀ ਪਰਵਿੰਦਰ ਕੌਰ , ਲਾਇਨ ਲੇਡੀ ਅਮਨਦੀਪ ਕੌਰ ਵੱਲੋਂ ਸੱਭਿਆਚਾਰਿਕ ਬੋਲੀਆਂ ਨਾਲ ਤੀਆਂ ਤਿਉਹਾਰ ਮਨਾਇਆ। ਇਸ ਮੌਕੇ ਲਾਇਨ ਰਣਜੀਤ ਸਿੰਘ , ਲਾਇਨ ਪ੍ਰਦੀਪ ਸਿੰਘ ਚੀਮਾ, ਲਾਇਨ ਗਗਨਦੀਪ ਸਿੰਘ, ਲਾਇਨ ਭਾਰਤ ਭੂਸ਼ਨ , ਲਾਇਨ ਹਰਭਜਨ ਸਿੰਘ ਸੇਖੋਂ , ਲਾਇਨ ਬਖਸ਼ਿੰਦਰ ਸਿੰਘ ਅਠਵਾਲ, ਲਾਇਨ ਗੁਰਸ਼ਰਨ ਸਿੰਘ, ਲਾਇਨ ਬਲਕਾਰ ਸਿੰਘ , ਲਾਇਨ ਗੋਬਿੰਦ ਸੈਣੀ, ਲਾਇਨ ਸ਼ੁਸ਼ੀਲ , ਲਾਇਨ ਅਨੂਪ ਸਿੰਘ ਮਾਂਗਟ ਆਦਿ ਹਾਜ਼ਰ ਸਨ।