ਕਿਸਾਨ ਵੀਰ ਪਰਾਲੀ ਦੀ ਸਾਂਭ ਸੰਭਾਲ ਲਈ ਬਲਾਕ ਵਿਚ ਮੁਹੱਈਆ ਮਸ਼ੀਨਰੀ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ

  • ਕਿਸਾਨ ਜਲਦਬਾਜੀ ਵਿਚ ਕਣਕ ਦੀ ਬਿਜਾਈ ਨਾ ਕਰਨ, ਸਹੀ ਸਮਾਂ ਬਿਜਾਈ ਦਾ 30 ਨਵੰਬਰ ਤਕ ਹੈ
  • ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਪਿੰਡ ਸੁਲਤਾਨੀ ਵਿਚ  ਕਿਸਾਨ ਜਾਗਰੂਕਤਾ ਕੈਂਪ

ਗੁਰਦਾਸਪੁਰ, 24  ਸਤੰਬਰ 2024 : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਪਿੰਡ ਸੁਲਤਾਨੀ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ  ਦੇ ਦਿਸ਼ਾ ਨਿਰਦੇਸ਼ਾ ਹੇਠ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਸਬੰਧੀ ਕੈਂਪ ਲਗਾਇਆ ਗਿਆ, ਜਿਸ ਵਿਚ  100 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਕੈਂਪ ਨੂੰ ਸੰਬੋਧਨ ਕਰਦਿਆਂ ਹੋਏ ਡਾ ਬਲਜਿੰਦਰ ਸਿੰਘ ਬੈਂਸ ਬਲਾਕ ਖੇਤੀਬਾੜੀ ਅਫਸਰ ਦੀਨਾਨਗਰ ਨੇ  ਸਟੱਬਲ ਬਰਨਿੰਗ ਰੋਕਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕਿਸਾਨ ਬਾਸਮਤੀ ਤੇ ਬੇਲੋੜੀ ਸਪਰੇਅ ਨਾ ਕਰਨ ਅਤੇ ਸਰਫਸ ਸੀਡਰ ਨਾਲ ਕਣਕ ਦੀ ਫਸਲ ਬੀਜਣ ਲਈ ਅਪੀਲ ਕੀਤੀ ਅਤੇ ਉਹਨਾਂ ਨੇ ਬਲਾਕ ਵਿਚ ਮੁਹੱਈਆ ਹੋਈ ਮਸ਼ੀਨਰੀ ਸੁਚੱਜੇ ਢੰਗ ਨਾਲ ਵਰਤਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਕਿਸਾਨ ਜਲਦਬਾਜੀ ਵਿਚ ਕਣਕ ਦੀ ਬਿਜਾਈ ਨਾ ਕਰਨ ਸਹੀ ਸਮਾ ਬਿਜਾਈ ਦਾ 30 ਨਵੰਬਰ ਤਕ ਹੈ। ਕੈਂਪ ਨੂੰ ਸੰਬੋਧਨ ਕਰਦਿਆਂ ਹੋਇਆ ਡਾ ਮੋਹਣ ਸਿੰਘ ਵਾਹਲਾ ਨੇ ਕਿਸਾਨਾਂ ਨੂੰ ਸਹੁੰ ਚੁੱਕ ਕੇ ਪ੍ਰਣ ਲਿਆ ਕਿ ਇਸ ਵਾਰ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ। ਉਹਨਾਂ ਨੇ ਕਲਸਟਰ ਇੰਚਾਰਜ ਅਤੇ ਨੋਡਲ ਅਫਸਰਾ ਨੂੰ ਅਲਾਟ ਕੀਤੇ ਪਿੰਡਾਂ ਵਿਚ ਸਵੇਰ 11 ਵਜੇ ਤੋਂ 5 ਵਜੇ ਤੱਕ ਪਿੰਡਾਂ ਵਿਚ ਵਿਜਟ ਕਰਨ ਦੀ ਅਪੀਲ ਕੀਤੀ। ਕੈਂਪ ਨੂੰ ਸੰਬੋਧਨ ਕਰਦਿਆਂ ਸੀਡੀਪੀਓ ਦੋਰਾਂਗਲਾ ਸੁਦੇਸ਼ ਕੁਮਾਰੀ ਨੇ ਕਿਹਾ ਕਿ ਉਹ ਵੱਖ ਵੱਖ ਪਿੰਡਾਂ ਵਿਚ ਆਂਗਨਵਾੜੀ ਵਰਕਰਾਂ ਦੀ ਮੀਟਿੰਗ ਕਰਕੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕਤਾ ਪੈਦਾ ਕਰਨਗੇ ਅਤੇ ਪੂਰੀ ਟੀਮ ਨੂੰ ਸਹਿਯੋਗ ਕਰਨਗੇ। ਕੈਂਪ ਵਿਚ ਥਾਣਾ ਦੋਰਾਂਗਲਾ ਦੇ ਐਡੀਸ਼ਨਲ ਐੱਸ ਐੱਚ ਓ ਰਮਨ ਕੁਮਾਰ ਨੇ ਪਰਾਲੀ ਨੂੰ ਅੱਗ ਲਗਾ ਕੇ  ਸਾੜਨ ਤੋਂ ਹੋਣ ਵਾਲੇ ਨੁਕਸਾਨ ਅਤੇ ਹਾਦਸਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਏਈਓ ਰਾਜੇਸ਼ ਕੁਮਾਰ, ਹੈਡ ਮਾਸਟਰ ਜਨਕ ਰਾਜ, ਸੁਪਰਵਾਇਜ਼ਰ ਰਾਜਵਿੰਦਰ ਕੌਰ, ਪਟਵਾਰੀ ਹਲਕਾ ਪ੍ਰਿਤਪਾਲ ਸਿੰਘ, ਖੇਤੀਬਾੜੀ ਉਪ ਨਿਰੀਖਕ ਅਸ਼ੋਕ ਕੁਮਾਰ, ਬੇਲਦਾਰ ਅਜਮੇਰ ਸਿੰਘ,ਜਗਨ ਸਿੰਘ ,ਵਰਿੰਦਰ ਸਿੰਘ ਬੇਲਦਾਰ, ਗੁਰਪਿੰਦਰ ਸਿੰਘ,  ਸਾਬਕਾ ਸਰਪੰਚ ਦਲਬੀਰ ਸਿੰਘ, ਭੁਪਿੰਦਰ ਸਿੰਘ ਕਿਸਾਨ ਨੇਤਾ, ਸਰੂਪ ਸਿੰਘ ਸਰਪੰਚ ਖੁਥਾ, ਸੁਰਿੰਦਰ ਸਿੰਘ ਵਿਕੀ ਤੇ ਸੁਖਬੀਰ ਸਿੰਘ ਆਦਿ ਹਾਜ਼ਰ ਸਨ!