ਨਸ਼ੇ ‘ਚ ਟੱਲੀ ਵਿਅਕਤੀ ਨੇ ਡੀਜੇ ਦਾ ਕੰਮ ਕਰਦੇ ਨੌਜਵਾਨ ਨੂੰ ਮਾਰੀ ਗੋਲੀ, ਮੌਤ

ਖੇਮਕਰਨ, 20 ਜਨਵਰੀ : ਹਲਕਾ ਖੇਮਕਰਨ ਦੇ ਪਿੰਡ ਅਸਲ ਔਤਾਰ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਨਸ਼ੇ ‘ਚ ਟੱਲੀ ਵਿਅਕਤੀ ਨੇ ਇੱਕ ਡੀਜੇ ਦਾ ਕੰਮ ਕਰਦੇ ਨੌਜਵਾਨ ਨੂੰ ਗੋਲੀਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਡੀਜੇ ਵਾਲਿਆਂ ਨਾਲ ਸਮਾਗਮ ਦੌਰਾਨ ਨੱਚਣ ਵਾਲਿਆਂ ਨੂੰ ਖੁੱਲ੍ਹੇ ਪੈਸੇ ਦੇਣ ਦਾ ਕੰਮ ਕਰਦਾ ਸੀ, ਜਦੋਂ ਉਕਤ ਨੌਜਵਾਨ ਤੋਂ ਵਿਆਹ ਸਮਾਗਮ ‘ਚ ਸ਼ਾਮਲ ਇੱਕ ਰਿਸ਼ਤੇਦਾਰ ਨੇ ਖੁੱਲੇ ਪੈਸੇ ਮੰਗੇ ਤਾਂ ਉੇਹ ਪੈਸੇ ਨਾ ਦੇ ਸਕਿਆ ਤਾਂ ਉਸ ਨੇ ਨਸ਼ੇ ਵਿੱਚ ਟੱਲੀ ਹੋਣ ਕਾਰਨ ਗੁੱਸੇ ‘ਚ ਆਏ ਉਸਨੂੰ ਗੋਲੀ ਮਾਰ ਦਿੱਤੀ। ਮ੍ਰਿਤਕ ਦੀ ਪਛਾਣ ਸੁਰਜੀਤ ਸਿੰਘ ਵਜੋਂ ਹੋਈ ਹੈ। ਇਸ ਨੂੰ ਲੈ ਕੇ ਰਿਸ਼ਤੇਦਾਰ ਨੇ ਬਹਿਸ ਕਰਨੀ ਸ਼ੁਰੂ ਕਰ ਦਿਤੀ ਅਤੇ ਉਸ ਉਤੇ ਗੋਲੀ ਚਲਾਈ। ਇਸ ਤੋਂ ਬਾਅਦ ਵੀ ਮੁਲਜ਼ਮ ਨੇ ਕਈ ਹਵਾਈ ਫਾਇਰ ਕੀਤੇ ਅਤੇ ਉਥੋਂ ਫਰਾਰ ਹੋ ਗਿਆ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿਤੀ। ਥਾਣਾ ਵਲਟੋਹਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪ੍ਰਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ।