ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਰਾਹੀਂ ਹਰਪ੍ਰੀਤ ਕੌਰ ਨੂੰ ਮਿਲੀ ਬਿਜ਼ਨੈਸ ਡਿਵੈਲਪਮੈਂਟ ਮੈਨੇਜ਼ਰ ਦੀ ਨੌਕਰੀ

ਅੰਮ੍ਰਿਤਸਰ 21 ਜੁਲਾਈ : ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ  ਪਲੇਸਮੇਂਟ ਕੈਂਪ ਲਗਵਾ ਕੇ ਨੋਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾ ਰਿਹਾ ਹੈ ਅਤੇ ਕਈ ਨੌਜਵਾਨ ਪਲੇਸਮੈਂਟ ਕੈਂਪਾ ਰਹੀਂ ਵੱਖ-ਵੱਖ ਖੇਤਰਾਂ ਵਿੱਚ ਰੋਜਗਾਰ ਪ੍ਰਾਪਤ ਕਰ ਰਹੇ ਹਨ। ਇਨਾਂ ਵਿਚੋਂ ਇਕ ਪ੍ਰਾਰਥਣ ਹਰਪ੍ਰੀਤ ਕੌਰ ਜੋ ਕਿ ਪਿੰਡ ਬੱਚੀਵਿੰਡ ਜਿਲ੍ਹਾ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਨੇ ਦੱਸਿਆ ਕਿ ਉਸਨੇ ਬੀ.ਟੈਕ (ਆਈ.ਟੀ) ਕੀਤੀ ਹੋਈ ਹੈ ਅਤੇ ਉਸਨੂੰ ਜਿਲ੍ਹਾ ਰੋਜਗਾਰ ਬਿਓਰੋ ਵਲੋਂ ਲਗਾਏ ਗਏ ਪਲੇਸਮੈਂਟ ਕੈਂਪ ਰਾਹੀਂ ਰੋਜਗਾਰ ਮਿਲਿਆ ਹੈ। ਪ੍ਰਾਰਥਣ ਹਰਪ੍ਰੀਤ ਕੋਰ ਨੇ ਦੱਸਿਆ ਕਿ ਉਸ ਨੇ ਇਕ ਸਾਲ ਪਹਿਲਾਂ ਆਪਣਾ ਨਾਮ ਜਿਲ੍ਹਾ ਰੋਜਗਾਰ ਦਫਤਰ ਅੰਮ੍ਰਿਤਸਰ ਵਿੱਚ ਦਰਜ ਕਰਵਾਇਆ ਸੀ। ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਵੱਲੋ ਮੈਨੂੰ ਵੱਖ—ਵੱਖ ਕੈਰੀਅਰ ਆਪਸ਼ਨ ਬਾਰੇ ਜਾਣੂ ਕਰਵਾਇਆ ਗਿਆ। ਮੈਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸ਼੍ਰੀ ਰਾਮ ਇੰਨਸੋਰੈਸ ਲਿਮਟਿਡ ਕੰਪਨੀ ਵਿੱਚ ਬਿਜ਼ਨੈਸ ਡਿਵੈਲਪਮੈਂਟ ਮੈਨੇਜ਼ਰ ਦੀ ਆਸਾਮੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਸਲੈਕਸ਼ਨ ਕਮੇਟੀ ਵੱਲੋਂ ਇੰਟਰਵਿਊ ਲਈ ਗਈ। ਮੇਰੇ ਵੱਲੋ ਇੰਟਰਵਿਊ ਕਲੀਅਰ ਕਰਨ ਤੋਂ ਬਾਅਦ ਮੈਨੂੰ ਬਿਜ਼ਨੈਸ ਡਿਵੈਲਪਮੈਂਟ ਮੈਨੇਜ਼ਰ ਦੇ ਤੋਰ ਤੇ ਨਿਯੁਕਤ ਕੀਤਾ ਗਿਆ। ਮੈਂ ਪੰਜਾਬ ਸਰਕਾਰ, ਜਿਲ੍ਹਾ ਪ੍ਰਸ਼ਾਸਨ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਦਾ ਬਹੁਤ—ਬਹੁਤ ਧੰਨਵਾਦ ਕਰਦੀ ਹਾਂ ਅਤੇ ਪੰਜਾਬ ਦੇ ਨੋਜਵਾਨਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਨਾਲ ਜੁੜ ਕੇ ਰੋਜਗਾਰ ਸਬੰਧੀ ਦਿੱਤੀਆਂ ਜਾ ਰਹੀਆਂ ਸਹੁਲਤਾਂ ਦਾ ਲਾਭ ਉਠਾਉਣ।