ਹਲਕਾ ਪਠਾਨਕੋਟ ਵੱਲੋਂ ਏ.ਈ.ਆਰ.ਓ-1, ਏ.ਈ.ਆਰ.ਓ-2, ਸਵੀਪ ਨੋਡਲ ਅਫਸਰ, ਸਮੂਹ ਸੈਕਟਰ ਅਫਸਰਾਂ ਅਤੇ ਸਮੂਹ ਬੀ.ਐਲ.ਓਜ ਦੀ ਕਰਵਾਈ ਟ੍ਰੇਨਿੰਗ

ਪਠਾਨਕੋਟ, 25 ਜੁਲਾਈ : ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ 003 ਪਠਾਨਕੋਟ ਸ੍ਰੀ ਕਾਲਾ ਰਾਮ ਕਾਂਸਲ ਨੇ ਆਪਣੇ ਹਲਕੇ ਦੇ ਏ.ਈ.ਆਰ.ਓ-1, ਏ.ਈ.ਆਰ.ਓ-2, ਸਵੀਪ ਨੋਡਲ ਅਫਸਰ, ਸਮੂਹ ਸੈਕਟਰ ਅਫਸਰਾਂ ਅਤੇ ਸਮੂਹ ਬੀ.ਐਲ.ਓਜ ਨਾਲ 1LM“s ਅਤੇ 15RO’s 1-2 ਵੱਲੋਂ ਕਮਰਾ ਨੰ 218, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਮਲਿਕਪੁਰ ਮਾਨਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਪ੍ਰਾਪਤ ਸ਼ਡਿਊਲ ਅਤੇ ਮਾਨਯੋਗ ਮੁੱਖ ਚੋਣ ਅਫਸਰ ਜੀ ਦੇ ਹੁਕਮ, ਮਾਨਯੋਗ ਡਿਪਟੀ ਕਮਿਸ਼ਨਰ,ਪਠਾਨਕੋਟ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ 003 ਪਠਾਨਕੋਟ ਦੀ ਟ੍ਰੇਨਿੰਗ ਕਰਵਾਈ ਗਈ। ਜਿਸ ਵਿੱਚ ਇਲੈਕਸ਼ਨ ਕਾਨੂੰਗੋ ਸ੍ਰੀ ਨਰੇਸ਼ ਕੁਮਾਰ ਅਤੇ ਇਲੈਕਸ਼ਨ ਇੰਚਾਰਜ  ਸ੍ਰੀ ਪਵਨਪ੍ਰੀਤ ਸਿੰਘ ਵੱਲੋਂ 539 ਵੱਲੋਂ ਪ੍ਰਾਪਤ ਸ਼ਡਿਊਲ ਅਤੇ ਹਦਾਇਤਾਂ ਸਬੰਧੀ ਜਾਣੂ ਕਰਵਾਇਆ ਗਿਆ। ਟ੍ਰੇੇਨਿੰਗ ਸੈਸ਼ਨ ਦੌਰਾਨ ਸ੍ਰੀ ਕਾਲਾ ਰਾਮ ਕਾਂਸਲ ਜੀ ਨੇ ਦੱਸਿਆ ਕਿ ਮਿਤੀ 21.07.2023 ਤੋਂ 21.08.2023 ਤੱਕ ਬੀ.ਐਲ.ਓਜ ਵੱਲੋਂ ਘਰ ਘਰ ਜਾ ਕੇ ਸਰਵੇ ਕਰ ਚੁੱਕੇ ਹਨ ਅਤੇ 22.08.2023 ਤੋਂ 29.09.2023 ਤੱਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ (ਪੂਰਨ ਗਠਨ) ਕੀਤੀ ਜਾਵੇਗੀ ਅਤੇ ਮਿਤੀ 17.10.2023 ਤੋਂ 30.11.2023 ਤੱਕ ਵੋਟਾਂ ਬਨਾਉਣ,ਕੱਟਣ ਜਾਂ ਸੋਧ ਕਰਵਾਉਣ ਸਬੰਧੀ ਦਾਅਵੇ/ਇਤਰਾਜ ਪ੍ਰਾਪਤ ਕੀਤੇ ਜਾਣਗੇ। ਸ਼੍ਰੀ ਕਾਲਾ ਰਾਮ ਕਾਂਸਲ ਨੇ ਪਠਾਨਕੋਟ ਜੀ ਨੇ ਸਵੀਪ ਨੋਡਲ ਅਫਸਰ, ਸੈਕਟਰ ਅਫਸਰਾਂ ਅਤੇ ਬੀ.ਐਲ.ਓਜ ਨੂੰ ਹਦਾਇਤ ਕੀਤੀ ਕਿ ਜਿਸ ਨੌਜਵਾਨ ਦੀ ਉਮਰ 01.01.2024 ਨੂੰ 18 ਸਾਲ ਦੀ ਹੋਣ ਵਾਲੀ ਹੈ ਜਾਂ ਹੋ ਚੁੱਕੀ ਹੈ। ਉਹ ਆਪਣੇ ਹਲਕੇ ਦੇ ਬੀ.ਐਲ.ਓਜ ਨਾਲ ਤਾਲਮੇਲ ਕਰਕੇ ਆਪਣੀ ਵੋਟ ਬਣਵਾ ਸਕਦਾ ਹੈ। ਊਨ੍ਹਾਂ ਕਿਹਾ ਕਿ ਜਿਸ ਵੋਟਰ ਦੀ ਮੌਤ ਹੋ ਚੁੱਕੀ ਹੈ ਜਾਂ ਜਿਸ ਲੜਕੀ ਦੀ ਸ਼ਾਦੀ ਹੋ ਚੁੱਕੀ ਹੈ ਉਸਦੇ ਪਰਿਵਾਰ ਦੇ ਮੈਂਬਰਾ ਦਾ ਫਰਜ ਬਣਦਾ ਹੈ ਕਿ ਉਸਦੀ ਵੋਟ ਲੋੜੀਂਦੇ ਦਸਤਾਵੇਜ ਦੇ ਕੇ ਕਟਵਾ ਦਿੱਤੀ ਜਾਵੇ। ਜੇਕਰ ਕਿਸੇ ਵੋਟਰ ਦੇ ਵੋਟਰ ਕਾਰਡ ਵਿੱਚ ਕਿਸੇ ਕਿਸਮ ਦੀ ਤਰੁੱਟੀ ਹੈ ਉਹ ਵੀ ਬੀ.ਐਲ.ਓ ਨਾਲ ਤਾਲਮੇਲ ਕਰਕੇ ਫਾਰਮ 8 ਭਰਕੇ ਆਪਣੇ ਵੋਟਰ ਕਾਰਡ ਵਿੱਚ ਸੋਧ ਕਰਵਾ ਸਕਦਾ ਹੈ। ਆਮ ਜਨਤਾ ਵੱਲੋਂ ਫਾਰਮ ਭਰਨ ਲਈ ਵੋਟਰ ਸਰਵਿਸ ਪੋਰਟਲ ਤੇ ਆਈ.ਡੀ ਬਣਾ ਕੇ ਜਾਂ ਵੋਟਰ ਹੈਲਪ ਲਾਈਨ ਐਪ ਤੇ ਆਨਲਾਈਨ ਫਾਰਮ ਵੀ ਭਰੇ ਜਾ ਸਕਦੇ ਹਨ। ਕਿਸੇ ਕਿਸਮ ਦੀ ਵਧੇਰੇ ਜਾਣਕਾਰੀ ਲਈ ਦਫਤਰੀ ਸਮੇਂ ਦੌਰਾਨ ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਦੇ ਇਲੈਕਸ਼ਨ ਸੈਲ ਕਮਰਾ ਨੰ 215, ਚੋਣਕਾਰ ਰਜਿਸਟਰੇਸ਼ਨ ਅਫਸਰ, ਜਾਂ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ 1-2 ਦੇ ਦਫਤਰ ਹਾਜਰ ਆ ਕੇ ਜਾਂ ਟੋਲ ਫ੍ਰੀ ਨੰ 1950 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦਾ ਆਮ ਜਨਤਾ ਵਿੱਚ ਵੱਧ ਤੋਂ ਵੱਧ ਪ੍ਰਚਾਰ, ਅਨਾਉਂਸਮੈਂਟ ਅਤੇ ਮੁਸਤਰੀ ਮੁਨਾਦੀ ਵੀ ਕਰਵਾਈਆ ਜਾਣ ਤਾਂ ਜੋ ਕੋਈ ਵੀ ਵੋਟਰ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹਿ ਸਕੇ। ਅੰਤ ਵਿੱਚ ਉਨ੍ਹਾਂ ਹਾਜਰਾਨ ਅਧਿਕਾਰੀਆਂ/ਕਰਮਚਾਰੀਆਂ ਦਾ ਧੰਨਵਾਦ ਕਰਦੇ ਹੋਏ ਟ੍ਰੇਨਿੰਗ ਸੈਸ਼ਨ ਦੀ ਸਮਾਪਤੀ ਕੀਤੀ ਗਈ।